
ਇੱਕ ਅਜਿਹਾ ਜਾਨਵਰ ਹੈ ਜਿਹੜਾ ਆਪਣੀ ਆਜ਼ਾਦੀ ‘ਤੇ ਕਦੇ ਸਮਝੌਤਾ ਨਹੀਂ ਕਰਦਾ। ਇਹ ਇਕਲੌਤਾ ਜਾਨਵਰ ਹੈ ਜਿਸ ਨੂੰ ਗ਼ੁਲਾਮ ਨਹੀਂ ਬਣਾਇਆ ਜਾ ਸਕਦਾ, ਜਦਕਿ ਹਾਥੀ,ਚੀਤਾ ਅਤੇ ਸ਼ੇਰ ਸਮੇਤ ਬਾਕੀ ਹਰ ਜਾਨਵਰ ਨੂੰ ਗ਼ੁਲਾਮ ਬਣਾਇਆ ਜਾ ਸਕਦਾ ਹੈ। #ਬਘਿਆੜ ਨੂੰ ਫੜ ਕੇ #ਕੈਦ ਕੀਤਾ ਜਾਵੇ ਤਾਂ ਇਹ #ਖਾਣਾਪੀਣਾ #ਛੱਡ ਦਿੰਦਾ ਹੈ ਅਤੇ #ਭੁੱਖਾਰਹਿਕੇਆਪਣੀਜਾਨਗੁਆ ਦਿੰਦਾ ਹੈ , ਪਰ #ਗ਼ੁਲਾਮੀਦੀ #ਜ਼ਿੰਦਗੀਕਬੂਲਨਹੀਂ_ਕਰਦਾ। ਬਘਿਆੜ ਕਦੇ ਵੀ #ਮਰੇ ਹੋਏ ਜਾਨਵਰ ਦਾ #ਮਾਸ ਨਹੀਂ ਖਾਂਦਾ ਅਤੇ ਇਸ ਨੂੰ ਇੱਕ ਐਬ ਸਮਝਦਾ ਹੈ। ਇਹ ਨਾ ਹੀ ਆਪਣੀ ਫ਼ੀਮੇਲ ਮਹਿਰਮ ਵੱਲ ਝਾਕਦਾ ਹੈ ਅਰਥਾਤ, ਦੂਜੇ ਜਾਨਵਰਾਂ ਦੇ ਉਲਟ, ਬਘਿਆੜ ਆਪਣੀ ਮਾਂ ਅਤੇ ਭੈਣ ਨੂੰ ਕਾਮਨਾ ਭਰੀਆਂ ਨਜ਼ਰਾਂ ਨਾਲ ਨਹੀਂ ਵੇਖਦਾ। ਬਘਿਆੜ ਆਪਣੇ ਸਾਥੀ ਪ੍ਰਤੀ ਇੰਨਾ ਵਫ਼ਾਦਾਰ ਹੁੰਦਾ ਹੈ ਕਿ ਉਹ ਕਿਸੇ ਹੋਰ ਮਾਦਾ ਨਾਲ ਸੰਭੋਗ ਨਹੀਂ ਕਰਦਾ, ਇਸੇ ਤਰ੍ਹਾਂ ਮਾਦਾ ਵੀ ਆਪਣੇ ਬਘਿਆੜ ਪ੍ਰਤੀ ਵਫ਼ਾਦਾਰ ਹੁੰਦੀ ਹੈ। ਬਘਿਆੜ ਆਪਣੀ ਔਲਾਦ ਨੂੰ ਜਾਣਦਾ ਅਤੇ ਪਛਾਣਦਾ ਹੈ ਕਿਉਂਕਿ ਉਨ੍ਹਾਂ ਦੇ ਮਾਂ ਅਤੇ ਪਿਤਾ ਇੱਕੋ ਹੁੰਦੇ ਹਨ। ਜੇ ਜੋੜੇ ਵਿਚੋਂ ਇੱਕ ਦੀ ਮੌਤ ਹੋ ਜਾਂਦੀ ਹੈ, ਦੂਸਰਾ ਮੌਤ ਦੇ ਸਥਾਨ ‘ਤੇ ਖੜ੍ਹਾ ਰਹਿੰਦਾ ਹੈ ਅਤੇ ਘੱਟੋ ਘੱਟ ਤਿੰਨ ਮਹੀਨਿਆਂ ਲਈ ਸੋਗ ਕਰਦਾ ਹੈ। ਬਘਿਆੜ ਨੂੰ ਅਰਬੀ ਵਿੱਚ ਇਬਨ-ਅਲ-ਬਾਰ ਕਿਹਾ ਜਾਂਦਾ ਹੈ ਯਾਨੀ “ਚੰਗਾ ਜਾਂ ਨੇਕ ਪੁੱਤਰ” ਕਿ ਮਾਂ ਪਿਓ ਜਦ ਬੁੱਢੇ ਹੋ ਜਾਂਦੇ ਹਨ ਤਾਂ ਉਨ੍ਹਾਂ ਲਈ ਸ਼ਿਕਾਰ ਕਰਦਾ ਹੈ ਅਤੇ ਉਨ੍ਹਾਂ ਦਾ ਪੂਰਾ ਧਿਆਨ ਰੱਖਦਾ ਹੈ। ਇਹੀ ਕਾਰਨ ਹੈ ਕਿ ਤੁਰਕ ਆਪਣੀ ਔਲਾਦ ਨੂੰ ਸ਼ੇਰ ਦੀ ਬਜਾਏ ਬਿਘਿਆੜ ਨਾਲ਼ ਤਸ਼ਬੀਹ (ਤੁਲਨਾ ਕਰਨਾ,ਦ੍ਰਿਸ਼ਟਾਂਤ ) ਦਿੰਦੇ ਹਨ। ਉਹਨਾਂ ਦੇ ਖ਼ਿਆਲ ਅਨੁਸਾਰ ਇਹ ਬਿਹਤਰ ਹੈ ਕਿ ਸ਼ੇਰ ਦੀ ਤਰ੍ਹਾਂ ਖ਼ੂਨਖ਼ਾਰ ਬਣਨ ਦੀ ਬਜਾਏ ਬਿਘਿਆੜ ਦੀ ਤਰ੍ਹਾਂ ਚਲਾਕ , ਹੁਸ਼ਿਆਰ ਅਤੇ ਵਫ਼ਾਦਾਰ ਬਣਿਆ ਜਾਏ। #ਬਘਿਆੜ ਦੇ ਬਿਹਤਰੀਨ #ਗੁਣਾਂ ਵਿਚੋਂ #ਬਹਾਦਰੀ ,ਵਫ਼ਾਦਾਰੀ ਸਵੈ-ਮਾਣ ਅਤੇ ਮਾਂ ਪਿਓ ਨਾਲ਼ ਅੱਛਾ ਵਰਤਾਓ ਮਸ਼ਹੂਰ ਹਨ। ਜਦੋਂ ਬਘਿਆੜ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹਨ, ਉਹ ਇਸ ਰ੍ਹਹਾਂ ਸਮੂਹਾਂ ਵਿੱਚ ਚਲਦੇ ਹਨ।
੧- ਬੁੱਢੇ ਅਤੇ ਬਿਮਾਰ ਬਘਿਆੜ ਸਭ ਤੋਂ ਅੱਗੇ ਹੁੰਦੇ ਹਨ ।
੨- ਦੂਸਰੇ ਨੰਬਰ ‘ਤੇ ਪੰਜ ਚੁਣੇ ਹੋਏ ਸ਼ਕਤੀਸ਼ਾਲੀ ਬਘਿਆੜਾ ਜੋ ਬੁੱਢੇ ਅਤੇ ਬਿਮਾਰ ਬਘਿਆੜਾਂ ਦੇ ਨਾਲ ( ਮੁੱਢਲੀ ਸਹਾਇਤਾ) ਦੀ ਮਦਦ ਕਰਦੇ ਹਨ।
੩- ਉਨ੍ਹਾਂ ਦੇ ਪਿੱਛੇ ਦੁਸ਼ਮਣ ਦੇ ਹਮਲੇ ਦਾ ਬਚਾਅ ਕਰਨ ਵਾਲੇ ਸ਼ਕਤੀਸ਼ਾਲੀ ਅਤੇ ਹੁਸ਼ਿਆਰ ਬਘਿਆੜ ਹੁੰਦੇ ਹਨ।
੪- ਵਿਚਕਾਰ ਬਾਕੀ ਸਾਰੇ ਆਮ ਬਘਿਆੜ ਹੁੰਦੇ ਹਨ।
੫- ਸਭ ਦੇ ਅੰਤ ਵਿੱਚ ਬਘਿਆੜਾਂ ਦਾ ਇੱਕ ਮਿਹਨਤੀ ਨੇਤਾ ਹੁੰਦਾ ਹੈ ਜੋ ਹਰ ਕਿਸੇ ਤੇ ਨਜ਼ਰ ਰੱਖਦਾ ਹੈ ਕਿ ਕੋਈ ਆਪਣੀ ਜ਼ਿੰਮੇਵਾਰੀ ਤੋਂ ਲਾਪਰਵਾਹ ਤਾਂ ਨਹੀਂ ਹੈ ਅਤੇ ਦੁਸ਼ਮਣ ਦਾ ਹਰ ਪਾਸਿਓਂ ਧਿਆਨ ਰੱਖਦਾ ਹੈ ,ਇਸਨੂੰ ਅਰਬੀ ਵਿੱਚ ਅਲਫ਼ ਕਿਹਾ ਜਾਂਦਾ ਹੈ, ਜਿਸਦੇ ਅਰਥ ਹਨ ਹਜ਼ਾਰ, ਯਾਨੀ ਉਹ ਇਕੱਲਾ ਹੀ ਹਾਜ਼ਰ ਦੇ ਬਰਾਬਰ ਹੈ।ਇਹੀ ਕਾਰਨ ਹੈ ਕਿ ਤੁਰਕ ਅਤੇ ਮੰਗੋਲ ਇਸ ਨੂੰ ਪਿਆਰ ਕਰਦੇ ਹਨ ਅਤੇ ਇਹ ਤੁਰਕਾਂ ਦਾ ਰਾਸ਼ਟਰੀ ਜਾਨਵਰ ਹੈ।
ਕਾਪੀ *
ਇੱਕ ਅਜਿਹਾ ਜਾਨਵਰ ਹੈ ਜਿਹੜਾ ਆਪਣੀ ਆਜ਼ਾਦੀ ‘ਤੇ ਕਦੇ ਸਮਝੌਤਾ ਨਹੀਂ ਕਰਦਾ






