17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰGanesh Utsav 2021 : ਗਣੇਸ਼ ਉਤਸਵ ਸ਼ੁਰੂ, ਜਾਣੋ ਮਹੱਤਵਪੂਰਨ ਤਿਥੀਆਂ ਤੇ ਮਹੂਰਤ

Ganesh Utsav 2021 : ਗਣੇਸ਼ ਉਤਸਵ ਸ਼ੁਰੂ, ਜਾਣੋ ਮਹੱਤਵਪੂਰਨ ਤਿਥੀਆਂ ਤੇ ਮਹੂਰਤ

Ganesh Utsav 2021 : ਭਗਵਾਨ ਗਣੇਸ਼ ਦੀ ਪੂਜਾ ਦੇ ਵਿਸ਼ੇਸ਼ ਦਿਨਾਂ ਦਾ ਪੁਰਬ ਗਣੇਸ਼ ਉਤਸਵ ਇਸ ਸਾਲ 10 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਪੌਰਾਣਿਕ ਮਾਨਤਾ ਅਨੁਸਾਰ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚਤਰੁਥੀ ਤਿਥੀ ਵਾਲੇ ਦਿਨ ਭਗਵਾਨ ਗਣੇਸ਼ ਦਾ ਜਨਮ ਹੋਇਆ ਸੀ। ਇਸ ਲਈ ਇਸ ਦਿਨ ਨੂੰ ਗਣੇਸ਼ ਚਤੁਰਥੀ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਗਣੇਸ਼ ਭਗਤ ਇਸ ਦਿਨ ਗਣਪਤੀ ਬੱਪਾ ਦੀਆਂ ਮੂਰਤੀਆਂ ਘਰਾਂ ਤੇ ਪੰਡਾਲਾਂ ‘ਚ ਸਥਾਪਿਤ ਕਰਦੇ ਹਨ। ਆਉਣ ਵਾਲੇ ਦਸ ਦਿਨਾਂ ਤਕ ਗਣਪਤੀ ਬੱਪਾ ਦੀ ਪੂਜਾ ਤੇ ਸੇਵਾ ਕੀਤੀ ਜਾਂਦੀ ਹੈ। ਪਰੰਪਰਾ ਅਨੁਸਾਰ ਅਨੰਤ ਚਤੁਰਦਸ਼ੀ ਵਾਲੇ ਦਿਨ ਭਗਵਾਨ ਗਣੇਸ਼ ਦੀ ਮੂਰਤੀ ਨੂੰ ਪਵਿੱਤਰ ਨਦੀਆਂ ਜਾਂ ਤਲਾਬਾਂ ‘ਚ ਵਿਸਰਜਿਤ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਇਸ ਸਾਲ ਗਣੇਸ਼ ਉਤਸਵ ਦੀਆਂ ਮਹੱਤਵਪੂਰਨ ਤਰੀਕਾਂ ਤੇ ਮੂਰਤੀ ਵਿਸਰਜਣ ਦਾ ਮਹੂਰਤ…

ਗਣੇਸ਼ ਚਤੁਰਥੀ ਤੇ ਮੂਰਤੀ ਸਥਾਪਨਾ

ਗਣੇਸ਼ ਉਤਸਵ ਦੀ ਸ਼ੁਰੂਆਤ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਿਥੀ ਵਾਲੇ ਦਿਨ ਤੋਂ ਹੁੰਦੀ ਹੈ। ਇਸ ਦਿਨ ਭਗਤ ਵਿਧੀ-ਵਿਧਾਨ ਨਾਲ ਭਗਵਾਨ ਗਣੇਸ਼ ਦੀ ਮੂਰਤੀ ਦੀ ਸਥਾਪਨਾ ਕਰਦੇ ਹਨ। ਹਿੰਦੀ ਪੰਚਾਂਗ ਅਨੁਸਾਰ ਇਸ ਸਾਲ ਗਣੇਸ਼ ਚਤੁਰਥੀ ਦਾ ਪੁਰਬ 10 ਸਤੰਬਰ, ਦਿਨ ਸ਼ੁੱਕਰਵਾਰ ਨੂੰ ਪੈ ਰਿਹਾ ਹੈ। ਚਤੁਰਥੀ ਤਿਥੀ 10 ਸਤੰਬਰ ਨੂੰ ਦਿਨ ਵੇਲੇ 12 ਵੱਜ ਕੇ 18 ਮਿੰਟ ਤੋਂ ਸ਼ੁਰੂ ਹੋ ਕੇ ਰਾਤ 10 ਵੱਜ ਕੇ 58 ਮਿੰਟ ਤਕ ਰਹੇਗੀ। ਮੂਰਤੀ ਸਥਾਪਨਾ ਚਤੁਰਥੀ ਤਿਥੀ ‘ਚ ਪੂਰਾ ਦਿਨ ਕੀਤੀ ਜਾ ਸਕਦੀ ਹੈ ਪਰ ਗਣੇਸ਼ ਦੀ ਮੂਰਤੀ ਖਰੀਦਣ ਵੇਲੇ ਧਿਆਨ ਰੱਖੋ ਕਿ ਮੂਰਤੀ ਮਿੱਟੀ ਦੀ ਬਣੇ ਹੋਵੇ। ਬੈਠੇ ਹੋਏ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਨਾਲ ਚੂਹੇ ਦੀ ਸਵਾਰੀ ਵੀ ਜ਼ਰੂਰ ਹੋਵੇ।

ਅਨੰਤ ਚਤੁਰਦਸ਼ੀ ਤੇ ਮੂਰਤੀ ਵਿਸਰਜਣ

ਅਨੰਤ ਚਤੁਰਦਸ਼ੀ ਦਾ ਦਿਨ ਗਣੇਸ਼ ਉਤਸਵ ਦਾ ਆਖਰੀ ਦਿਨ ਹੁੰਦਾ ਹੈ। ਇਸ ਦਿਨ ਲੋਕ 10 ਦਿਨ ਤਕ ਭਗਵਾਨ ਗਣੇਸ਼ ਦੀ ਵਿਧੀ-ਵਿਧਾਨ ਨਾਲ ਪੂਜਾ ਤੇ ਸੇਵਾ ਕਰਨ ਤੋਂ ਬਾਅਦ ਅਗਲੇ ਸਾਲ ਉਨ੍ਹਾਂ ਦੇ ਮੁੜ ਆਉਣ ਦੀ ਕਾਮਨਾ ਦੇ ਨਾਲ ਉਨ੍ਹਾਂ ਦੀ ਮੂਰਤੀ ਦਾ ਵਿਸਰਜਣ ਕਰਦੇ ਹਨ। ਇਸ ਸਾਲ ਅਨੰਤ ਚਤੁਰਦਸ਼ੀ ਦੀ ਤਿਥੀ 19 ਸਤੰਬਰ ਨੂੰ ਸਵੇਰੇ 6 ਵਜੇ ਤੋਂ ਸ਼ੁਰੂ ਹੋ ਕੇ 20 ਸਤੰਬਰ ਨੂੰ ਸਵੇਰੇ 05 ਵੱਜ ਕੇ 28 ਮਿੰਟ ਤਕ ਰਹੇਗੀ। ਇਸ ਦਿਨ ਗਣੇਸ਼ ਵਿਸਰਜਣ ਦਾ ਸ਼ੁੱਭ ਮਹੂਰਤ ਇਹ ਹਨ

ਸਵੇਰ ਦਾ ਮਹੂਰਤ – 7.39 ਤੋਂ ਲੈ ਕੇ ਦੁਪਹਿਰੇ 12.14 ਤਕ

ਦਿਨ ਦਾ ਮਹੂਰਤ : ਦੁਪਹਿਰੇ 1.46 ਤੋਂ ਲੈ ਕੇ 3.18 ਤਕ

ਸ਼ਾਮ ਦਾ ਮਹੂਰਤ : ਸ਼ਾਮ 6.21 ਤੋਂ ਲੈ ਕੇ 10.46 ਤਕ

ਰਾਤ ਦਾ ਮਹੂਰਤ : ਰਾਤ 1.43 ਤੋਂ ਲੈ ਕੇ 3.11 ਤਕ

ਡਿਸਕਲੇਮਰ : ਇਸ ਲੇਖ ‘ਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ ਦੀ ਸਟੀਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ, ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਮਹਿਜ਼ ਸੂਚਨਾ ਪਹੁੰਚਾਉਣਾ ਹੈ। ਇਸ ਤਹਿਤ ਵਰਤੋਂਕਾਰ ਇਸ ਨੂੰ ਮਹਿਜ਼ ਸੂਚਨਾ ਸਮਝ ਕੇ ਹੀ ਲੈਣ। ਇਸ ਤੋਂ ਇਲਾਵਾ ਇਸ ਦੀ ਕਿਸੇ ਵੀ ਵਰਤੋਂ ਦੀ ਜ਼ਿੰਮੇਵਾਰੀ ਖ਼ੁਦ ਵਰਤੋਂਕਾਰ ਦੀ ਹੀ ਰਹੇਗੀ।’

Today Now News

RELATED ARTICLES
- Advertisment -

POPULAR POSTS