17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸ੍ਰੀ ਮੁਕਤਸਰ ਸਾਹਿਬ ਪਹੁੰਚ ਕੇ ਦੋ ਸਿ਼ਕਾਇਤਾਂ ਦੀ...

ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸ੍ਰੀ ਮੁਕਤਸਰ ਸਾਹਿਬ ਪਹੁੰਚ ਕੇ ਦੋ ਸਿ਼ਕਾਇਤਾਂ ਦੀ ਕੀਤੀ ਸੁਣਵਾਈ


ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਦੋ ਅਨੁਸੂਚਿਤ ਜਾਤੀਆਂ ਸਬੰਧੀ ਕੀਤੀਆਂ ਗਈਆਂ ਸਿ਼ਕਾਇਤਾਂ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਅੱਜ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਦੀਪਕ ਕੁਮਾਰ ਅਤੇ ਸ੍ਰੀ ਰਾਜ ਕੁਮਾਰ ਹੰਸ ਚੰਡੀਗੜ੍ਹ ਤੋਂ ਸਵਕਤੇ ਚੱਲ ਕੇ ਸ੍ਰੀ ਮੁਕਤਸਰ ਸਾਹਿਬ ਪਹੁੰਚੇ, ਜਿੱਥੇ ਉਹਨਾਂ ਨੇ ਸਿ਼ਕਾਇਤਕਰਤਾਵਾਂ ਨਾਲ ਖੁਦ ਗੱਲਬਾਤ ਕਰਕੇ ਮਾਮਲੇ ਨੂੰ ਸਮਝਿਆ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਉਹਨਾ ਦੱਸਿਆ ਕਿ ਅਨੁਸੂਚਿਤ ਜਾਤੀਆਂ ਸਬੰਧੀ ਦੋ ਮਸਲੇ ਕਮਿਸ਼ਨ ਨੇ ਬੜੀ ਗੰਭੀਰਤਾ ਨਾਲ ਵਿਚਾਰੇ ਹਨ ਅਤੇ ਇਹਨਾ ਦੀ ਘੋਖ ਕਰਨ ਖਾਤਰ ਅਸੀਂ ਖੁਦ ਇੱਥੇ ਪਹੁੰਚੇ ਹਾਂ। ਇਹਨਾਂ ਦੋ ਸਿ਼ਕਾਇਤਾਂ ਵਿੱਚ ਪਹਿਲੀ ਨਾਨਕ ਕਲੋਨੀ ਮੌੜ ਰੋਡ ਦੀ ਰਹਿਣ ਵਾਲੀ ਮਹਿਲਾ ਵਲੋਂ ਕੀਤੀ ਗਈ ਹੈ । ਇਸ ਸਿ਼ਕਾਇਤ ਵਿੱਚ ਮਹਿਲਾ ਨੇ ਕੁਝ ਲੋਕਾਂ ਵਲੋਂ ਕੁੱਟਮਾਰ ਅਤੇ ਨਾ ਲਿਖਣਯੋਗ ਸ਼ਬਦਾ ਦਾ ਪ੍ਰਯੋਗ ਕਰਨ ਦੇ ਆਰੋਪ ਲਗਾਏ। ਇਸ ਸਬੰਧੀ ਮਹਿਲਾ ਨੇ ਇਸ ਵਧੀਕੀ ਦੀ ਮੂੰਹ ਬੋਲਦੀ ਤਸਵੀਰ, ਵੀਡੀਓ ਰਿਕਾਰਡਿੰਗ ਵੀ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤੀ।ਇਸ ਉਪਰੰਤ ਕਮਿਸ਼ਨ ਨੇ ਤੁਰੰਤ ਡੀ.ਐਸ.ਪੀ. (ਸਬ ਡਵੀਜ਼ਨ, ਸ੍ਰੀ ਮੁਕਤਸਰ ਸਾਹਿਬ) ਹਰਵਿੰਦਰ ਸਿੰਘ ਚੀਮਾ ਨੂੰ ਖੁਦ ਇਸ ਸਬੰਧੀ ਰਿਪੋਰਟ ਲੈ ਕੇ 16 ਸਤੰਬਰ 2021 ਨੂੰ ਚੰਡੀਗੜ੍ਹ ਵਿਖੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ।
ਦੂਸਰੀ ਸਿ਼ਕਾਇਤ, ਜਿਸ ਵਿੱਚ ਇਕ ਮਹਿਲਾ ਅਤੇ ਉਸਦੇ ਬੱਚਿਆਂ ਨੂੰ ਬੰਧਕ ਬਨਾਉਣ ਬਾਰੇ ਲਿਖਿਆ ਗਿਆ ਸੀ, ਦੀ ਸੁਣਵਾਈ ਕਰਦਿਆਂ ਕਮਿਸ਼ਨ ਨੇ ਸਿ਼ਕਾਇਤਕਰਤਾ ਦੀ ਗੈਰ ਹਾਜ਼ਰੀ ਦਾ ਗੰਭੀਰ ਨੋਟਿਸ ਲਿਆ ਅਤੇ ਇਲਾਕੇ ਦੇ ਐਸ.ਐਚ.ਓ ਲਵਮੀਤ ਕੌਰ ਨੂੰ ਤੁਰੰਤ ਪੀੜਤ ਪਰਿਵਾਰ ਨੂੰ ਟੈਲੀਫੋਨ ਕਰਕੇ ਬੁਲਾਉਣ ਲਈ ਕਿਹਾ। ਜਿਸ ਉਪਰੰਤ ਐਸ.ਐਚ.ਓ ਨੇ ਦੱਸਿਆ ਕਿ ਸਿ਼ਕਾਇਤ ਕਰਨ ਵਾਲੇ ਪਰਿਵਾਰ ਨੇ ਬਿਨ੍ਹਾ ਕੋਈ ਠੋਸ ਕਾਰਨ ਦੱਸਿਆਂ ਕਮਿਸ਼ਨ ਅੱਗੇ ਪੇਸ਼ ਹੋਣ ਤੋਂ ਅਸਮਰਥਾ ਜਾਹਿਰ ਕੀਤੀ ਹੈ। ਇਸ ਪੂਰੇ ਮਾਮਲੇ ਨੂੰ ਐਸ.ਐਚ.ਓ ਦਾ ਪੱਖ ਜਾਨਣ ਉਪਰੰਤ ਕਮਿਸ਼ਨ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਹੁਣ ਇਹ ਪਰਿਵਾਰ ਕਿਸੇ ਦਬਾਅ ਹੇਠ ਆ ਗਿਆ ਹੈ ਅਤੇ ਇਸ ਮਾਮਲੇ ਦੀ ਪੜਤਾਲ ਹੁਣ ਹੋਰ ਡੁੰਗਾਈ ਨਾਲ ਕਰਨਾ ਬਣਦੀ ਹੈ।

  ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾ ਅੱਗੇ ਦੱਸਿਆ ਕਿ ਜਦੋਂ ਵੀ ਕਮਿਸ਼ਨ ਪਾਸ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਕੋਈ ਵੀ ਸਿ਼ਕਾਇਤ ਪ੍ਰਾਪਤ ਹੁੰਦੀ ਹੈ, ਉਸ ਸਿ਼ਕਾਇਤ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ ਅਤੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਪੂਰਾ ਇਨਸਾਫ ਦਿਵਾਉਣ ਲਈ ਸਖਤ ਕਦਮ ਚੁੱਕੇ ਜਾਂਦੇ ਹਨ। ਉਹਨਾ ਅੱਗੇ ਦੱਸਿਆ ਕਿ ਕਮਿਸ਼ਨ ਦੇ ਮੈਂਬਰਾਂ ਵਲੋਂ ਕੋਰੋਨਾ ਕਾਲ ਦੇ ਦੌਰਾਨ ਵੀ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਜੋ ਸਿ਼ਕਾਇਤਾਂ ਪ੍ਰਾਪਤ ਹੁੰਦੀਆਂ ਸਨ, ਉਹਨਾਂ ਦਾ ਵੀ ਇਸ ਕਾਲ ਦੌਰਾਨ ਨਿਪਟਾਰਾ ਕੀਤਾ ਜਾਂਦਾ ਰਿਹਾ ਹੈ।

ਇਸ ਮੌਕੇ ਤੇ ਨਿਰਧਾਰਤ ਸਿ਼ਕਾਇਤਾਂ ਤੋਂ ਇਲਾਵਾ ਕਮਿਸ਼ਨ ਨੇ ਹੋਰ ਸਿ਼ਕਾਇਤਾਂ ਵੀ ਸੁਣੀਆਂ ਤੇ ਮੌਕੇ ਤੇ ਹਾਜ਼ਰ ਅਧਿਕਾਰੀਆਂ ਨੂੰ ਇਹਨਾ ਦਾ ਜਲਦ ਨਿਪਟਾਰਾ ਕਰਨ ਦੀ ਤਾਕੀਦ ਕੀਤੀ।
ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਸ੍ਰੀਮਤੀ ਸਵਰਨਜੀਤ ਕੌਰ ਐਸ.ਡੀ.ਐਮ, ਸ੍ਰੀ ਜਗਮੋਹਨ ਸਿੰਘ ਮਾਨ ਜਿ਼ਲ੍ਹਾ ਸਮਾਜਿਕ ਨਿਆ ਅਧਿਕਾਰਤਾ ਅਫਸਰ, ਸ੍ਰੀ ਗੁਰਦੀਪ ਸਿੰਘ ਮਾਨ ਜਿ਼ਲ੍ਹਾ ਲੋਕ ਸੰਪਰਕ ਅਫਸਰ, ਸ੍ਰੀਮਤੀ ਸੁਮਨ ਅਗਰਵਾਲ ਬੀ.ਡੀ.ਪੀ.ਓ ਵੀ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS