
ਸ੍ਰੀ ਮੁਕਤਸਰ ਸਾਹਿਬ ( ਅਨਮੋਲ ਸਿੰਘ ਵੜਿੰਗ) ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕੀ ਪਿੰਡ ਬਧਾਈ ਵਿਚ ਬਿਜਲੀ ਡਿੱਗਣ ਕਾਰਨ ਕਰੀਬ 14 ਸਾਲ ਲੜਕੀ ਗਗਨਦੀਪ ਕੌਰ ਪੁੱਤਰੀ ਸੁਖਜਿੰਦਰ ਸਿੰਘ ਦੀ ਮੌਤ ਹੋ ਗਈ। ਲੜਕੀ ਖੇਤ ਪਸ਼ੂਆਂ ਲਈ ਚਾਰਾ ਲੈਣ ਗਈ ਸੀ। ਸ਼ਾਮ ਸਮੇਂ ਬੱਦਲਵਾਈ ਦੌਰਾਨ ਅਚਾਨਕ ਲਿਸ਼ਕੀ ਅਸਮਾਨੀ ਬਿਜਲੀ ਨੇ ਉਸਨੂੰ ਆਪਣੀ ਚਪੇਟ ਵਿਚ ਲੈ ਲਿਆ। ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ। ਲੜਕੀ ਦੇ ਪਿਤਾ ਦਿਹਾੜੀਦਾਰ ਹਨ ਅਤੇ ਲੜਕੀ ਅੱਠਵੀ ਸ਼੍ਰੇਣੀ ਦੀ ਵਿਦਿਆਰਥਣ ਸੀ। ਪੜਾਈ ਤੋਂ ਬਾਅਦ ਸ਼ਾਮ ਸਮੇਂ ਉਹ ਪਸ਼ੂਆ ਦੇ ਚਾਰੇ ਲਈ ਖੇਤ ਗਈ ਤਾਂ ਇਹ ਘਟਨਾ ਵਾਪਰ ਗਈ। ਇਸ ਘਟਨਾ ਨਾਲ ਪਿੰਡ ਚ ਸੋਗ ਦੀ ਲਹਿਰ ਦੌੜ ਗਈ।



