
ਬਰਨਾਲਾ 7. ਸਤੰਬਰ /-ਕਰਨਪ੍ਰੀਤ ਧੰਦਰਾਲ /-ਬਰਨਾਲਾ ਨਗਰ ਕੌਂਸਲ ਦੇ ਸਫਾਈ ਸੇਵਕ ਅਤੇ ਕਰਮਚਾਰੀ ਕੱਚੇ ਕਾਮਿਆਂ ਦੀ ਬਹਾਲੀ ਨੂੰ ਲੈ ਕੇ ਹੜਤਾਲ ‘ਤੇ ਚਲੇ ਗਏ ਹਨ। ਨਗਰ ਕੌਂਸਲ ਦੇ ਕਰਮਚਾਰੀ ਅਤੇ ਸਫਾਈ ਸੇਵਕ ਯੂਨੀਅਨ ਨੇ ਨਗਰ ਕੌਂਸਲ ਦੇ ਦਫਤਰ ਵਿੱਚ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਇੱਕ ਕਰਮਚਾਰੀ ਨਰਪਿੰਦਰ ਸਿੰਘ ਨੂੰ ਹਟਾਉਣ ਸੰਬੰਧੀ ਅਲਤੀਮੇਟਮ ਦਿੱਤਾ ਹੈ
ਜਿਕਰਜੋਗ ਹੈ ਕਿ ਕੰਟਰੈਕਟ ਬੇਸ ਕਰਮਚਾਰੀ ਨਰਪਿੰਦਰ ਸਿੰਘ ਦੀ ਕਾਂਗਰਸੀ ਕੌਂਸਲਰ ਅਜੇ ਕੁਮਾਰ ਨਾਲ ਕਿਸੇ ਮੁੱਦੇ ‘ਤੇ ਬਹਿਸ ਹੋਈ ਸੀ। ਜਿਸ ਤੋਂ ਬਾਅਦ ਕੌਂਸਲਰਾਂ ਨੇ ਸਬੰਧਤ ਕਰਮਚਾਰੀ ਨੂੰ ਹਟਾਉਣ ਦੀ ਮੰਗ ਕੀਤੀ। ਈ.ਓ ਮੋਹਿਤ ਸ਼ਰਮਾ ਨੇਂ ਓਸ ਕੱਚੇ ਕਰਮਚਾਰੀ ਨੂੰ ਕੱਢ ਦਿੱਤਾ ਹੈ। ਦੱਸ ਦਈਏ ਕਿ ਉਕਤ ਕਰਮਚਾਰੀ ਬਰਨਾਲਾ ਨਗਰ ਕੌਂਸਲ ਦੇ ਕਰਮਚਾਰੀ ਯੂਨੀਅਨ ਪ੍ਰਧਾਨ ਦਾ ਬੇਟਾ ਹੈ। ਨਗਰ ਕੌਂਸਲ ਦੇ ਸਮੂਹ ਕਰਮਚਾਰੀ, ਸਫਾਈ ਸੇਵਕ, ਹੜਤਾਲ ਤੇ ਚਲੇ ਗਏ। ਹੜਤਾਲੀ ਕਰਮਚਾਰੀਆਂ ਨੇ ਕਿਹਾ ਹੈ ਕਿ ਜਦੋਂ ਤੱਕ ਸਬੰਧਤ ਕਰਮਚਾਰੀ ਨੂੰ ਬਹਾਲ ਨਹੀਂ ਕੀਤਾ ਜਾਂਦਾ, ਉਹ ਕੋਈ ਕੰਮ ਨਹੀਂ ਕਰਨਗੇਜਿਸ ਨਾਲ ਦੋਬਾਰਾ ਕੁੜੇ ਢੇਰ ਲੱਗਣਾ ਖੱਤਰਾਂ ਮੰਡਰਾ ਰਿਹਾ ਹੈ






