
ਤਲਵੰਡੀ ਭਾਈ,7ਸਤੰਬਰ(ਹਰਜਿੰਦਰ ਸਿੰਘ ਕਤਨਾ)-ਨੇੜਲੇ ਪਿੰਡ ਮੁੱਦਕੀ ਵਿੱਚ ਅੱਜ ਸੇਵੇਰੇ ਤੜਕਸਾਰ 5 ਵਜੇ ਇੱਕ ਮੈਡੀਕਲ ਸਟੋਰ ਵਿੱਚ ਚੌਰੀ ਕਰ ਰਹੇ ਚੌਰ ਨੂੰ ਸਟੋਰ ਮਾਲਕ ਅਤੇ ਉਸਦੇ ਪੁੱਤਰ ਨੇ ਚੌਰੀ ਕਰਦੋ ਚੌਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਇਥੋਂ ਦੇ ਮੱਲਾ ਮੈਡੀਕਲ ਸਟੋਰ ਮਾਲਕ ਜਸਵੰਤ ਸਿੰਘ ਮੱਲਾ ਨੇ ਦੱਸਿਆ ਕਿ ਉਸ ਨੇ ਆਪਣੀ ਦੁਕਾਨ ਵਿੱਚ ਸੀ ਸੀ ਟੀ ਵੀ ਕੈਮਰੇ ਲਗਾਏ ਹੋਏ ਹਨ ਅਤੇ ਰੋਜ਼ਾਨਾਂ ਦੀ ਤਰ੍ਹਾਂ ਜਦੋਂ ਉੇਸਨੇ ਸਵੇਰੇ ਪੰਜ਼ ਵਜੇ ਉਠ ਕੇ ਆਪਣੇ ਮੋਬਾਇਲ ਤੇ ਕੈਮਰੇ ਦੇਖੇ ਤਾਂ ਹੈਰਾਨ ਹੋ ਗਿਆ ਜਦੋਂ ਇੱਕ ਆਦਮੀ ਉਸਦੀ ਦੁਕਾਨ ਅੰਦਰ ਦਰਾਜਾਂ ਦੀ ਭੰਨ ਤੋੜ ਕਰ ਰਿਹਾ ਸੀ। ਇਸ ਤੇ ਉਸਨੇ ਤੁਰੰਤ ਆਪਣੇ ਬੇੇਟੇ ਨੂੰ ਉਠਾਇਆ ਅਤੇ ਆਪਣਾ ਲਾਇਸੰਸੀ ਅਸਲਾ ਲੈ ਕੇ ਦੁਕਾਨ ਤੇ ਆਏ । ਉਨਾਂ ਦੱਸਿਆ ਕਿ ਚੌਰੀ ਕਰਨ ਆਇਆ ਵਿਅਕਤੀ ਉਨ੍ਹਾਂ ਨੂੰ ਦੇਖ ਕੇ ਭੱਜਣ ਲੱਗਿਆਂ ਤਾਂ ਉਨ੍ਹਾਂ ਵੱਲੋਂ ਦੋ ਹਵਾਈ ਫਾਇਰ ਕਰ ਦਿੱਤੇ ਜਿਸ ਤੇ ਚੌਰ ਵੱਲੋਂ ਹੱਥ ਖੜ੍ਹੇ ਕਰਕੇ ਖੁਦ ਨੂੰ ਉਨ੍ਹਾਂ ਦੇ ਹਵਾਲੇ ਕਰ ਦਿਤਾ। ਜਸਵੰਤ ਸਿੰਘ ਮੱਲਾ ਮੁਤਾਬਕ ਮੋਕੇ ਤੇ ਪਤਾ ਲੱਗਣ ਕਰਕੇ ਉਨ੍ਹਾਂ ਦਾ ਭਾਰੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਕਿਹਾ ਕਿਹਾ ਕਿ ਚੌਰ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈੈ। ਇਸ ਮਾਮਲ ਸਬੰਧੀ ਜਦੋਂ ਪੁਲਸ ਨਾਲ ਸੰਪਰਕ ਕੀਤਾ ਗਿਆ ਤਾਂ ਮੋਕੇ ਤੇ ਕੋਈ ਵੀ ਪੁਲਸ ਅਧਿਕਾਰੀ ਮੌਜੂਦ ਨਹੀ ਸੀ। ਇਸ ਸਬੰਧੀ ਜਦੋਂ ਚੋਕੀ ਇੰਚਾਰਜ ਕੁਲਵੰਤ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਕੈਪਸ਼ਨ- ਮੁੱਦਕੀ ਪੁਲਸ ਦੁਕਾਨ ਮਾਲਕ ਦੀ ਸ਼ਿਕਾਇਤ ਤੇ ਦੋਸ਼ੀ ਵਿਅਕਤੀ ਨੂੰ ਹਿਰਾਸਤ ਵਿੱਚ ਲੈਂਦੀ ਹੋਈ । ਹਰਜਿੰਦਰ ਸਿੰਘ ਕਤਨਾ






