
ਮੋਗਾ (ਹੈੱਪੀ ਢੰਡ)ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਧਰੂਮਨ ਐਚ ਨਿੰਬਾਲੇ ਆਈ.ਪੀ.ਐਸ/ਐਸ.ਐਸ.ਪੀ ਮੋਗਾ ਵੱਲੋਂ ਨਸ਼ਾ ਸਮਗਲਰਾਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਜਗਤਪ੍ਰੀਤ ਸਿੰਘ ਐਸ.ਪੀ ਇੰਨਵੈਸਟੀਗੇਸ਼ਨ ਮੋਗਾ ਦੀ ਨਿਗਰਾਨੀ ਹੇਠ ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਗਾ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਸਨ। ਜਿਸ ਦੇ ਤਹਿਤ ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਗਾ ਸਮੇਤ ਪੁਲਿਸ ਪਾਰਟੀ ਅਜੀਤਵਾਲ ਵਿਖੇ ਮੋਗਾ-ਲੁਧਿਆਣਾ ਰੋਡ ਪੁੱਲ ਹੇਠ ਮੌਜੂਦ ਸੀ ਤਾਂ ਉਨਾ ਨੂੰ ਪਤਾ ਲੱਗਾ ਕਿ ਗੁਰਦੇਵ ਸਿੰਘ ਵਾਸੀ ਪਿੰਡ ਸੂਦਾਂ (ਫਿਰੋਜਪੁਰ) ਆਪਣੇ ਟਰੱਕ ਨੰਬਰੀ ਪੀ.ਬੀ. 29 ਐਕਸ 2030 ਵਿੱਚ ਦੂਸਰੀ ਸਟੇਟ ਤੋਂ ਕੋਲੇ ਵਿੱਚ ਭੁੱਕੀ ਚੂਰਾ ਪੋਸਤ ਛੁਪਾ ਕੇ ਲੈ ਕੇ ਆਉਂਦਾ ਹੈ ਅਤੇ ਵੇਚਣ ਦਾ ਧੰਦਾ ਕਰਦਾ ਹੈ, ਜਿੱਥੇ ਇੰਚਾਰਜ ਸੀ.ਆਈ.ਏ ਸਟਾਫ ਮੋਗਾ ਵੱਲੋ ਨਾਕਾਬੰਦੀ ਕਰਕੇ ਗੁਰਦੇਵ ਸਿੰਘ ਦੇ ਟਰੱਕ ਨੰਬਰੀ ਪੀ.ਬੀ 29 ਐਕਸ 2030 ਦੀ ਚੈਕਿੰਗ ਦੌਰਾਨ ਉਸ ਪਾਸੋ 2 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਅਰੋਪੀ ਗੁਰਦੇਵ ਸਿੰਘ ਖਿਲਾਫ ਪਹਿਲਾ ਵੀ ਐਨ.ਡੀ.ਪੀ.ਐਸ ਐਕਟ ਦਾ ਮਾਮਲਾ ਦਰਜ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਲਿਆਦੀ ਗਈ ਭੁੱਕੀ ਕਿਸ ਨੂੰ ਅੱਗੇ ਵੇਚਣ ਜਾ ਰਿਹਾ ਸੀ। ਪੁਲਿਸ ਨੇ ਚੂਰਾ ਪੋਸਤ ਅਤੇ ਟਰੱਕ ਨੂੰ ਕਬਜੇ ਵਿਚ ਲੈਕੇ ਕਾਬੂ ਕੀਤੇ ਵਿਅਕਤੀ ਗੁਰਦੇਵ ਸਿੰਘ ਦੇ ਖਿਲਾਫ਼ ਥਾਣਾ ਅਜੀਤਵਾਲ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।





