
ਤਲਵੰਡੀ ਭਾਈ,6ਸਤੰਬਰ(ਹਰਜਿੰਦਰ ਸਿੰਘ ਕਤਨਾ )-ਬੀਤੀ ਸ਼ਾਮ ਇੱਥੇ ਲੋਹਾਮ ਰੋਡ ਤੇ ਗੁਰਦੁਆਰਾ ਸ਼ਹੀਦ ਗੰਜ਼ ਸਾਹਿਬ ਨੇੜੇ ਇੱਕ ਅਣਪਛਾਤੇ ਵਾਹਣ ਵਲੋਂ ਟੱਕਰ ਮਾਰਨ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਦਰਸ਼ਨ ਸਿੰਘ (60) ਪੁੱਤਰ ਪਾਲ ਸਿੰਘ ਵਾਸੀ ਪਿੰਡ ਪਤਲੀ ਵਜੋਂ ਹੋਈ ਹੈ ਜੋ ਮਜਦੂਰੀ ਦਾ ਕੰਮ ਕਰਦਾ ਸੀ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦਰਸ਼ਨ ਸਿੰਘ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਮੁੱਦਕੀ ਸਾਈਕਲ ਤੇ ਮੁੱਦਕੀ ਜਾ ਰਿਹਾ ਸੀ ਕਿ ਕਿਸੇ ਅਪਛਾਤੇ ਵਾਹਣ ਨੇ ਉਸਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੇ ਦਰਸ਼ਨ ਸਿੰਘ ਬੁਰੀ ਤਰ੍ਹਾਂ ਨਾਲ ਜਖਮੀਂ ਹੋ ਗਿਆ ਤੇ ਆਸ ਪਾਸ ਤੇ ਲੋਕਾਂ ਵੱਲੋਂ ਉਸਨੂੰ ਇਲਾਜ਼ ਲਈ ਮੈਡੀਕਲ ਹਸਪਤਾਲ ਫਰੀਦਕੋਟ ਲਿਜਾਇਆ ਗਿਆ ਜਿੱਥੇ ਇਲਾਜ਼ ਦੋਰਾਨ ਉਸਦੀ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਵਾਹਣ ਚਾਲਕ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।
ਕੈਪਸ਼ਨ-file foto ਮ੍ਰਿਤਕ ਦਰਸ਼ਨ ਸਿੰਘ






