16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਿਸਾਨਾਂ ,ਮੁਲਾਜਮਾ ਅਤੇ ਪੈਨਸ਼ਨਰਾਂ ਦਾ ਜਥਾ ਮੁਜ਼ਫਰਨਗਰ ਵਿਖੇ ਮਹਾਂ ਪੰਚਾਇਤ ਵਿੱਚ ਸ਼ਾਮਲ...

ਕਿਸਾਨਾਂ ,ਮੁਲਾਜਮਾ ਅਤੇ ਪੈਨਸ਼ਨਰਾਂ ਦਾ ਜਥਾ ਮੁਜ਼ਫਰਨਗਰ ਵਿਖੇ ਮਹਾਂ ਪੰਚਾਇਤ ਵਿੱਚ ਸ਼ਾਮਲ ਹੋਣ ਲਈ ਰਵਾਨਾ

ਮਾਨਸਾ 5 ਸਤੰਬਰ ( ਗੁਰਜੰਟ ਸਿੰਘ ਬਾਜੇਵਾਲੀਆ ) ਕਿਸਾਨਾਂ , ਮੁਲਾਜਮਾ ਅਤੇ ਪੈਨਸ਼ਨਰਾਂ ਦਾ ਜਥਾ ਲੱਖਾ ਸਿੰਘ ਸਹਾਰਨਾ ,ਹਰਗਿਆਨ ਢਿੱਲੋਂ, ਮਹਿੰਦਰਪਾਲ ਸਿੰਘ ਅਤੇ ਹਰਬੰਸ ਸਿੰਘ ਟਾਂਡੀਆਂ ਦੀ ਪ੍ਰਧਾਨਗੀ ਹੇਠ ਅੱਜ ਸਵੇਰੇ 3ਵਜੇ ਮੁਜ਼ਫਰਨਗਰ ਵਿਖੇ ਤਿੰਨ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੰਜੁਕਤ ਕਿਸਾਨ ਮੋਰਚੇ ਵਲੋਂ ਹੋ ਰਹੀ ਮਹਾਂ ਪੰਚਾਇਤ ਵਿੱਚ 55ਸਾਥੀ ਸ਼ਾਮਲ ਹੋਏ। ਇਨਸਾਫ਼ ਪਸੰਦ ਲੋਕ ਮੰਗ ਕਰ ਰਹੇ ਹਨ ਕਿ ਇਹ ਬਿੱਲ ਕਾਰਪੋਰੇਟਰਾਂ ਨੂੰ ਛੱਡ ਕੇ ਸਮੁੱਚੀ ਮਨੁੱਖਤਾ ਵਿਰੋਧੀ ਹਨ।ਇਹਨਾਂ ਬਿੱਲਾ ਦੇ ਲਾਗੂ ਹੋ ਜਾਣ ਨਾਲ ਕਿਸਾਨ ਮਜ਼ਦੂਰ, ਮੁਲਾਜ਼ਮ,ਦੁਕਾਨਦਾਰ ਅਤੇ ਸਾਰੇ ਛੋਟੇ ਕਾਰੋਬਾਰੀ ਖ਼ਤਮ ਹੋ ਜਾਣਗੇ।ਇਸ ਕਰਕੇ ਇਹਨਾਂ ਤਿੰਨੇ ਬਿੱਲਾ ਨੂੰ ਰੱਦ ਕੀਤਾ ਜਾਵੇ।ਬਿਜਲੀ ਬਿੱਲ 2020ਵਾਪਸ ਲਿਆ ਜਾਵੇ ਅਤੇ ਪਰਾਲੀ ਸਾੜਨ ਸਬੰਧੀ ਬਣਾਇਆ ਬਿੱਲ ਰੱਦ ਕਰਕੇ ਸਾਰੀਆਂ ਫਸਲਾਂ ਦੀ ਖਰੀਦ ਦਾ ਐਮ, ਐਸ, ਪੀ ਰੇਟਾਂ ਤੇ ਖਰੀਦਣ ਦਾ ਕਾਨੂੰਨ ਬਣਾਇਆ ਜਾਵੇ।ਸੁਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ। ਆਗੂ ਸਾਥੀ ਮੱਖਣ ਉੱਡਤ,ਹਰੀ ਸਿੰਘ ਸਹਾਰਨਾ ਅਤੇ ਬਲਜਿੰਦਰ ਕੌਰ ਖਾਰਾ ਨੇ ਮੰਗ ਕੀਤੀ ਕਿ ਜਨਤੱਕ ਅਦਾਰੇ ਜਿਵੇਂ ਰੇਲਵੇ, ਏਅਰਪੋਰਟ, ਐਲ. ਆਈ. ਸੀ ਅਤੇ ਸੜਕਾਂ ਕਾਰਪੋਰੇਟਰ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚਣੇ ਬੰਦ ਕੀਤੇ ਜਾਣ। ਮੁਦਰੀਕਰਨ ਦੀ ਪਾਇਪ ਲਾਈਨ ਵਿਛਾਕੇ ਮੋਦੀ ਸਰਕਾਰ ਲੁਕਵੇਂ ਢੰਗ ਨਾਲ ਨਿੱਜੀਕਰਨ ਕਰ ਰਹੀ ਹੈ।ਇਹ ਨੀਤੀ ਵਾਪਿਸ ਲਈ ਜਾਵੇ।ਆਗੂ ਸਾਥੀ ਕਰਨੈਲ ਬੁਰਜ ਹਰੀ ,ਸੋਮ ਦੱਤ ਸ਼ਰਮਾ,ਜਨਕ ਸਿੰਘ ਫਤਹਿਪੁਰ,ਰਾਮ ਸਿੰਘ ਅੱਕਾਂਵਾਲੀ, ਹੈੱਡ ਮਾਸਟਰ ਅਜੈਬ ਸਿੰਘ ਅਤੇ ਲੱਖਾ ਸਿੰਘ ਫਫੜੇ ਨੇ ਕਿਹਾ ਕਿ ਹਰਿਆਣਾ ਦੀ ਖੱਟਰ ਸਰਕਾਰ ਵਲੋਂ ਜੋ ਕਰਨਾਲ ਵਿੱਚ ਲਾਠੀ ਚਾਰਜ ਤੇ ਪਾਣੀ ਦੀਆਂ ਬੁਛਾੜਾਂ ਛੱਡੀਆਂ ਹਨ ਅਤੇ ਕੈਪਟਨ ਸਰਕਾਰ ਵੱਲੋਂ ਅੰਮ੍ਰਿਤਸਰ ਅਤੇ ਮੋਗਾ ਵਿਖੇ ਅਣਮਨੁੱਖੀ ਤਸ਼ੱਦਦ ਕੀਤਾ ਹੈ। ਉਸ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ।

Today Now News

RELATED ARTICLES
- Advertisment -

POPULAR POSTS