17.4 C
Chandigarh

TODAY NOW NEWS

Friday, March 20, 2026
HomeBREAKING NEWSਇੰਟਰਨੈਸ਼ਨਲ ਪੇਪਰ ਆਰਟਿਸਟ ਨੇ ਕਿਲਾ ਅਨੰਦਗੜ੍ਹ ਸਾਹਿਬ ਦਾ ਮਾਡਲ ਤਿਆਰ ਕੀਤਾ

ਇੰਟਰਨੈਸ਼ਨਲ ਪੇਪਰ ਆਰਟਿਸਟ ਨੇ ਕਿਲਾ ਅਨੰਦਗੜ੍ਹ ਸਾਹਿਬ ਦਾ ਮਾਡਲ ਤਿਆਰ ਕੀਤਾ

ਅੰਮ੍ਰਿਤਸਰ  ਅੰਮ੍ਰਿਤਸਰ ਦੇ ਰਹਿਣ ਵਾਲੇ ਇੰਟਰਨੈਸ਼ਨਲ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਕਿਲਾ ਅਨੰਦਗੜ੍ਹ ਸਾਹਿਬ ਦਾ ਪੇਪਰ ਮਾਡਲ ਪੂਰੇ ਢਾਈ ਮਹੀਨੇ ਮਿਹਨਤ ਕਰਕੇ ਤਿਆਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਨਾਨਕ ਨਾਮ ਲੇਵਾ ਸੰਗਤਾਂ ਦਾ ਦੇਸ਼ ਅਤੇ ਵਿਦੇਸ਼ਾਂ ਤੋਂ ਬਹੁਤ ਪਿਆਰ ਮਿਲ ਰਿਹਾ ਹੈ। ਉਹ ਪਿਛਲੇ ਵੀਹ ਸਾਲਾਂ ਤੋ ਮਾਡਲ ਤਿਆਰ ਕਰ ਰਹੇ ਹਨ। ਪਹਿਲਾ ਪੇਪਰ ਮਾਡਲ ਦੀ ਸੁਰੂਆਤ ਕੱਚੇ ਘਰ ਤੋ ਸੁਰੂ ਕੀਤੀ ਸੀ। ਹੁਣ ਤਕ ਉਹ ਦਸ ਪਾਤਿਸ਼ਾਹੀਆਂ ਤੋ ਲੈ ਕੇ ਪੰਜ ਤਖਤ ਸਾਹਿਬਾਨ ਅਤੇ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਨੀਆ ਦੇ ਸੱਤ ਅਜੂਬਿਆ ਦੇ ਪੇਪਰ ਮਾਡਲ ਆਪਣੀ ਹੱਥ ਦੀ ਕਲਾ ਨਾਲ ਬਣਾ ਚੁਕੇ ਹਨ।

ਦੇਸ਼ ਅਤੇ ਵਿਦੇਸ਼ਾਂ ਵਿੱਚ ਦਿੱਲੀ ,ਜੈਪੁਰ, ਜਰਮਨੀ, ਸਿੰਗਾਪੁਰ, ਇੰਗਲੈਂਡ, ਇਟਲੀ, ਕੈਨੇਡਾ ਫਰਾਂਸ, ਮਲੇਸੀਆ ਜਿਹੇ ਦੇਸ਼ਾਂ ‘ਚ ਉਹ ਆਪਣੀ ਕਲਾ ਦੇ ਜੌਹਰ ਵਿਖਾ ਚੁੱਕੇ ਹਨ। 
ਉਨ੍ਹਾਂ ਦੇ ਕਈ ਮਾੱਡਲਾਂ ਨੂੰ ਐਵਾਰਡ ਮਿਲ ਚੁੱਕੇ ਹਨ।

ਉਹ ਹੁਣ ਤੱਕ 17 ਵਿਸ਼ਵ ਰਿਕਾਰਡ ਅਤੇ 7 ਕੌਮੀ ਰਿਕਾਰਡ ਬਣਾ ਚੁੱਕੇ ਹਨ। ਇਸੇ ਲਈ ਉਨ੍ਹਾਂ ਦਾ ਨਾਂਅ ਲਿਮਕਾ ਬੁੱਕ ਆੱਫ਼ ਰਿਕਾਰਡ ਵਿੱਚ ਵੀ ਦਰਜ ਹੋ ਚੁੱਕਾ ਹੈ।

Today Now News

RELATED ARTICLES
- Advertisment -

POPULAR POSTS