ਚੰਡੀਗੜ੍ਹ, (5 Sept) : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਅੰਗਰੇਜ਼ੀ ਦੇ ਪੇਪਰ ਚ 100 ਵਿੱਚੋਂ 88 ਅੰਕ ਪ੍ਰਾਪਤ ਕੀਤੇ ਹਨ। ਰਾਜ ਸਕੂਲ ਸਿੱਖਿਆ ਬੋਰਡ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੋਰਡ ਨੇ ਪੂਰਕ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ।

ਓਮ ਪ੍ਰਕਾਸ਼ ਚੌਟਾਲਾ ਨੇ ਪਿਛਲੇ ਮਹੀਨੇ ਆਪਣੀ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਸੀ, ਪਰ ਨਤੀਜਾ ਰੋਕ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ 10ਵੀਂ ਜਮਾਤ (10 Board Exam)) ਦਾ ਅੰਗਰੇਜ਼ੀ ਦਾ ਪੇਪਰ ਪਾਸ ਨਹੀਂ ਕੀਤਾ ਸੀ।
ਦੱਸਣਯੋਗ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਬੋਰਡ ਦੇ ਓਪਨ ਸਕੂਲ ਦੀ 12ਵੀਂ ਕਲਾਸ ਵਿੱਚ ਦਾਖਲਾ ਲਿਆ ਸੀ ਪਰ ਮਹਾਂਮਾਰੀ ਦੇ ਕਾਰਨ ਪ੍ਰੀਖਿਆ ਨਹੀਂ ਹੋ ਸਕੀ ਸੀ।




