
ਮਾਨਸਾ 04 ਸਤੰਬਰ (ਗੁਰਜੰਟ ਸਿੰਘ ਬਾਜੇਵਾਲੀਆ) ਰਾਮਗੜੀ੍ਆ ਅਕਾਲ ਜੱਥੇਬੰਦੀ ਜ਼ਿਲਾ੍ ਮਾਨਸਾ ਦੀ ਮੀਟਿੰਗ ਅੱਜ ਪਰਮਜੀਤ ਸਿੰਘ ਦੇਵਗਨ ( ਕੂਲਰਾ ) ਵਾਲੇ ਦੇ ਦਫਤਰ ਵਿਖੇ ਜ਼ਿਲ੍ਹਾ ਚੇਅਰਮੈਨ ਜਸਵਿੰਦਰ ਸਿੰਘ ਦੇਵਗਨ ਦੀ ਅਗਵਾਈ ਹੇਠ ਹੋਈ ਇਸ ਮੋਕੇ ਰਾਮਗੜ੍ਹੀਆ ਅਕਾਲ ਜੱਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ। ਮੀਟਿੰਗ ਦੋਰਾਨ ਸਤਨਾਮ ਸਿੰਘ ਕੋਟਲੀ ਨੂੰ ਹਲਕਾ ਮਾਨਸਾ ਦਾ ਸੀਨੀਅਰ ਮੀਤ ਪ੍ਧਾਨ ਅਤੇ ਸੁਖਦੇਵ ਸਿੰਘ ਰੁਪਾਲ ਨੂੰ ਮੀਤ ਪ੍ਧਾਨਗੀ ਦਾ ਨਿਯੁਕਤੀ ਪੱਤਰ ਦਿੱਤਾ ਗਿਆ। ਸਤੰਬਰ ਮਹੀਨੇ ਆ ਰਹੇ ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਲਈ ਰੂਪ ਰੇਖਾ ਉਲੀਕੀ ਗਈ। ਜਿਲਾ ਮਾਨਸਾ ਦੀ ਟੀਮ ਵੱਲੋਂ ਸੂਬਾ ਆਗੂਆਂ ਨੂੰ ਸਨਮਾਨਿਤ ਕੀਤਾ। ਕੌਮੀ ਕਨਵੀਨਰ ਨੇ ਦੱਸੀਆਂ ਕਿ ਪੰਜਾਬ ਭਰ ਵਿੱਚ ਰਾਮਗੜ੍ਹੀਆ ਭਾਈਚਾਰੇ ਦੇ ਅਗਾਂਹ ਵਧੂ ਸੋਚ ਵਾਲੇ ਲੋਕ ਵੱਡੀ ਤਦਾਦ ਨਾਲ ਇਕੱਤਰ ਹੋ ਰਹੇ ਹਨ ਅਤੇ ਉਹਨਾਂ ਦੱਸੀਆਂ ਕਿ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਮਿਤੀ 26 ਸਤੰਬਰ ਤੋਂ ਪਹਿਲਾ ਪੰਜਾਬ ਦੇ ਹਰ ਜਿਲੇ ਅੰਦਰ ਮਨਾਇਆਂ ਜਾਵੇਗਾ ਅਤੇ ਉਸ ਉਪਰੰਤ ਜਨਮ ਦਿਹਾੜਾ ਸੂਬਾ ਪੱਧਰੀ ਲੁਧਿਆਣਾ ਵਿਖੇ ਮਨਾਇਆਂ ਜਾਵੇਗਾ। ਇਸ ਮੌਕੇ ਸੂਬਾ ਆਗੂ ਬਬਲੀ ਭੀਖੀ, ਪਰਵਿੰਦਰ ਸਿੰਘ ਰੁਪਾਲ, ਗੁਰਵਿੰਦਰ ਸਿੰਘ ਦਿਉਸੀ, ਸੰਦੀਪ ਰੁਪਾਲ, ਜਰਨੈਲ ਸਿੰਘ ਸੱਗੂ, ਜਿਲਾ੍ ਪ੍ਧਾਨ ਨਿਰਮਲ ਸਿੰਘ ਰਾਮਗੜੀ੍ਆ , ਜਿਲਾ੍ ਸੀਨੀਅਰ ਮੀਤ ਪ੍ਧਾਨ ਗੁਰਪੀ੍ਤ ਸਿੰਘ ਠੇਕੇਦਾਰ, ਜਿਲਾ੍ ਚੇਅਰਮੈਨ ਸਪੋਰਟਸ ਵਿੰਗ ਸੰਦੀਪ ਮਨੂਰ,ਹਲਕਾ ਪ੍ਧਾਨ ਅੰਮਿ੍ਤਪਾਲ ਸਿੰਘ ਧੀਮਾਨ, ਸਰਦੂਲਗੜ੍ ਪ੍ਧਾਨ ਅੰਤਰਪਾਲ ਸਿੰਘ ਰੁਪਾਲ ,ਮੀਤ ਪ੍ਧਾਨ ਮਹਿੰਦਰ ਸਿੰਘ ਸੱਗੂ ,ਹਲਕਾ ਸੀਨੀਅਰ ਮੀਤ ਪ੍ਧਾਨ ਸਤਨਾਮ ਸਿੰਘ ਕੋਟਲੀ, , ਹਲਕਾ ਮੀਤ ਪ੍ਧਾਨ ਸੁਖਦੇਵ ਸਿੰਘ ਰੁਪਾਲ , ਦੀਪ ਭਿਖੀ, ਹੈਰੀ ਮਾਨਸਾ ਆਦਿ ਹਾਜਰ ਸਨ |






