ਨਵੀਂ ਦਿੱਲੀ :

ਸਤੰਬਰ ‘ਚ ਬੈਂਕਿੰਗ ਨਾਲ ਜੁੜੇ ਕੰਮ ਕਰਨਾ ਚਾਹੁੰਦੇ ਹੋ ਤਾਂ ਉਸ ਤੋਂ ਪਹਿਲਾਂ ਬੈਂਕ ਦੀ Holidays ਲਿਸਟ ਚੈੱਕ ਕਰ ਲਓ। ਇਸ ਦੇ ਆਧਾਰ ‘ਤੇ ਤੁਸੀਂ ਆਪਣੀ ਪਲਾਨਿੰਗ ਕਰ ਸਕਦੇ ਹੋ।
ਆਓ ਜਾਣਦੇ ਹਾਂ ਕਿ ਸਤੰਬਰ ਮਹੀਨੇ ‘ਚ ਕਿਸ ਦਿਨ ਬੈਂਕ ਬੰਦ ਰਹਿਣਗੇ।
ਕਦੋਂ-ਕਦੋਂ ਬੰਦ ਰਹਿਣਗੇ ਬੈਂਕ :
ਰਿਜ਼ਰਵ ਬੈਂਕ ਦੀ Holidays ਲਿਸਟ ਮੁਤਾਬਿਕ 8, 9, 10, 11, 17, 20, 21 ਸਤੰਬਰ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਬੈਂਕ ਬੰਦ ਰਹਿਣਗੇ।
8 ਸਤੰਬਰ ਨੂੰ ਸ੍ਰੀਮੰਤ ਸ਼ੰਕਰਦੇਵ ਦੀ ਤਰੀਕ ਹੈ।
9 ਸਤੰਬਰ ਨੂੰ ਹਰਿਤਾਲਿਕਾ ਤੀਜ ਹੈ।
10 ਤੇ 11 ਸਤੰਬਰ ਦੀ ਗੱਲ ਕਰੀਏ ਤਾਂ ਗਣੇਸ਼ ਚੁਤਰਥੀ ਕਾਰਨ ਵੱਖ-ਵੱਖ ਸੂਬਿਆਂ ‘ਚ ਬੈਂਕ ਬੰਦ ਹਨ।
17 ਸਤੰਬਰ ਨੂੰ ਕਰਮ ਪੂਜਾ, 20 ਸਤੰਬਰ ਨੂੰ ਇੰਦਰਜਾਤਰਾ ਤੇ 21 ਸਤੰਬਰ ਨੂੰ ਸ੍ਰੀ ਨਰਾਇਣ ਗੁਰੂ ਸਮਾਧੀ ਦਿਵਸ ਕਾਰਨ ਕਈ ਸੂਬਿਆਂ ‘ਚ ਬੈਂਕ ਬੰਦ ਰਹਿਣਗੇ।
5, 12, 19, 26 ਸਤੰਬਰ ਨੂੰ ਐਤਵਾਰ ਹੈ।
ਇਸ ਤੋਂ ਇਲਾਵਾ 25 ਸਤੰਬਰ ਨੂੰ ਮਹੀਨੇ ਦਾ ਚੌਥਾ ਸ਼ਨਿਚਰਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।
ਕੁੱਲ 12 ਦਿਨਾਂ ਦੀਆਂ ਛੁੱਟੀਆਂ :
ਇਸ Holidays ਲਿਸਟ ਨੂੰ ਦੇਖੀਏ ਤਾਂ ਸਤੰਬਰ ਮਹੀਨੇ ‘ਚ ਕੁੱਲ਼ 12 ਦਿਨ ਤਕ ਬੈਂਕ ਬੰਦ ਹਨ।
ਹਾਲਾਂਕਿ, ਇਹ ਛੁੱਟੀਆਂ ਤਿਉਹਾਰ ਦੇ ਆਧਾਰ ‘ਤੇ ਮਿਲਣਗੀਆਂ।
ਇਸ ਗੱਲ਼ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ ਕਿ ਇਹ ਸਾਰੇ ਸੂਬਿਆਂ ‘ਚ ਲਾਗੂ ਨਹੀਂ ਹੋਵੇਗਾ।
ਬੈਂਕ ਜਿਸ ਸੂਬੇ ‘ਚ ਹਨ ਉੱਥੇ ਦੀ ਮਾਨਤਾ, ਤਿਉਹਾਰ ਦੇ ਆਧਾਰ ‘ਤੇ ਇਹ ਛੁੱਟੀਆਂ ਮਿਲਦੀਆਂ ਹਨ।





