17.1 C
Chandigarh

TODAY NOW NEWS

Friday, March 20, 2026
Homeਲਾਈਫ ਸਟਾਈਲਸਿਹਤਕਰੋਨਾ ਤੋਂ ਬਾਅਦ ਹੁਣ ਯੂਪੀ ‘ਚ ਬੁਖਾਰ ਦਾ ਕਹਿਰ, ਕਈ ਬੱਚਿਆਂ ਦੀ...

ਕਰੋਨਾ ਤੋਂ ਬਾਅਦ ਹੁਣ ਯੂਪੀ ‘ਚ ਬੁਖਾਰ ਦਾ ਕਹਿਰ, ਕਈ ਬੱਚਿਆਂ ਦੀ ਮੌਤ

ਲਖਨਊ:

ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ, ਆਗਰਾ ਅਤੇ ਮਥੁਰਾ ਸਮੇਤ ਕਈ ਜ਼ਿਲ੍ਹਿਆਂ ਵਿਚ ਵਾਇਰਲ ਅਤੇ ਡੇਂਗੂ ਦਾ ਕਹਿਰ ਜਾਰੀ ਹੈ। ਇਸ ਨੂੰ ਲੈ ਕੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ, ਯੂਪੀ ਦੇ ਫਿਰੋਜ਼ਾਬਾਦ, ਮਥੁਰਾ, ਆਗਰਾ ਸਮੇਤ ਕਈ ਥਾਵਾਂ ‘ਤੇ ਬੁਖ਼ਾਰ ਕਾਰਨ ਬੱਚਿਆਂ ਸਮੇਤ 100 ਲੋਕਾਂ ਦੀ ਮੌਤ ਦੀ ਖ਼ਬਰ ਬਹੁਤ ਹੀ ਚਿੰਤਾਜਨਕ ਹੈ।

ਇਕ ਖ਼ਬਰ ਸਾਂਝੀ ਕਰਦਿਆਂ ਪ੍ਰਿਅੰਕਾ ਗਾਂਧੀ ਨੇ ਟਵੀਟ ਕੀਤਾ, “ਯੂਪੀ ਵਿਚ ਫ਼ਿਰੋਜ਼ਾਬਾਦ, ਮਥੁਰਾ, ਆਗਰਾ ਅਤੇ ਹੋਰ ਕਈ ਥਾਵਾਂ ਤੇ ਬੁਖ਼ਾਰ ਕਾਰਨ ਬੱਚਿਆਂ ਸਮੇਤ 100 ਲੋਕਾਂ ਦੀ ਮੌਤ ਦੀ ਖ਼ਬਰ ਬਹੁਤ ਚਿੰਤਾਜਨਕ ਹੈ। ਯੂਪੀ ਸਰਕਾਰ ਨੇ ਅਜੇ ਵੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਹਨ। ਹਸਪਤਾਲਾਂ ਦੀ ਹਾਲਤ ਵੇਖੋ। ਇਹ ਹੈ ਤੁਹਾਡੀ ਇਲਾਜ ਦੀ “ਨੰਬਰ 1″ ਸਹੂਲਤ?” ਪ੍ਰਿਯੰਕਾ ਨੇ ਇਹ ਵੀ ਕਿਹਾ ਕਿ, “ਯੂਪੀ ਵਿਚ ਵਾਇਰਲ ਬੁਖ਼ਾਰ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਦੀ ਖ਼ਬਰ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਕੀ ਯੂਪੀ ਸਰਕਾਰ ਨੇ ਦੂਜੀ ਲਹਿਰ ਵਿਚ ਕੋਰੋਨਾ ਦੇ ਪ੍ਰਬੰਧਨ ਕਾਰਨ ਹੋਏ ਭਿਆਨਕ ਨਤੀਜਿਆਂ ਤੋਂ ਕੋਈ ਸਬਕ ਨਹੀਂ ਸਿੱਖਿਆ? ਪ੍ਰਿਯੰਕਾ ਨੇ ਕਿਹਾ, ਸਾਰੇ ਸੰਭਵ ਸਰੋਤਾਂ ਨੂੰ ਸਿਹਤ ਸੰਭਾਲ ਸੇਵਾ ਮੁਹੱਈਆ ਕਰਵਾਉਣ, ਬਿਮਾਰੀ ਦੇ ਫੈਲਣ ਨੂੰ ਰੋਕਣ ਅਤੇ ਸਾਵਧਾਨੀਆਂ ਵਰਤਣ ਲਈ ਲਾਗੂ ਕੀਤਾ ਜਾਣਾ ਚਾਹੀਦਾ ਹੈ।

Today Now News

RELATED ARTICLES
- Advertisment -

POPULAR POSTS