16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਹੁਣ ਆਸਾਮ ਦੇ ਰਾਸ਼ਟਰੀ ਪਾਰਕ ਤੋਂ ਵੀ ਹਟੇਗਾ ਰਾਜੀਵ ਗਾਂਧੀ ਦਾ ਨਾਂਅ

ਹੁਣ ਆਸਾਮ ਦੇ ਰਾਸ਼ਟਰੀ ਪਾਰਕ ਤੋਂ ਵੀ ਹਟੇਗਾ ਰਾਜੀਵ ਗਾਂਧੀ ਦਾ ਨਾਂਅ

ਗੁਹਾਟੀ, 03 ਸਤੰਬਰ, ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਨਾਂਅ ‘ਖੇਲ ਰਤਨ’ ਪੁਰਸਕਾਰਾਂ ਤੋਂ ਹਟਾਏ ਜਾਣ ਤੋਂ ਬਾਅਦ ਹੁਣ ਉਨ੍ਹਾਂ ਦਾ ਨਾਂ ਆਸਾਮ ਦੇ ਇੱਕ ਰਾਸ਼ਟਰੀ ਪਾਰਕ ਤੋਂ ਵੀ ਹਟਾ ਦਿੱਤਾ ਜਾਵੇਗਾ। ਆਸਾਮ ਕੈਬਨਿਟ ਨੇ ਓਰੰਗ ਦੇ ਰਾਜੀਵ ਗਾਂਧੀ ਨੈਸ਼ਨਲ ਪਾਰਕ ਦਾ ਨਾਂਅ ਬਦਲ ਕੇ ‘ਓਰੰਗ ਨੈਸ਼ਨਲ ਪਾਰਕ’ ਰੱਖਣ ਦਾ ਮਤਾ ਪਾਸ ਕੀਤਾ ਹੈ। ਇਸ ਰਾਸ਼ਟਰੀ ਪਾਰਕ ਵਿੱਚ ਦੇਸ਼ ਵਿੱਚ ਰਾਇਲ ਬੰਗਾਲ ਟਾਈਗਰਜ਼ (ਚੀਤਿਆਂ) ਦੀ ਆਬਾਦੀ ਦੀ ਸਭ ਤੋਂ ਵੱਧ ਘਣਤਾ ਹੈ।

ਰਾਜ ਸਰਕਾਰ ਦਾ ਦਾਅਵਾ ਹੈ ਕਿ ਇਹ ਫੈਸਲਾ ਕਈ ਸੰਗਠਨਾਂ ਵੱਲੋਂ ਨਾਮ ਬਦਲਣ ਲਈ ਰਾਜ ਸਰਕਾਰ ਕੋਲ ਪਹੁੰਚ ਕਰਨ ਤੋਂ ਬਾਅਦ ਲਿਆ ਗਿਆ ਹੈ। ਆਸਾਮ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ,”ਆਦਿਵਾਸੀਆਂ ਅਤੇ ਚਾਹ ਦਾ ਉਤਪਾਦਨ ਕਰਨ ਵਾਲੇ ਕਬਾਇਲੀ ਭਾਈਚਾਰੇ ਦੀਆਂ ਮੰਗਾਂ ਦਾ ਨੋਟਿਸ ਲੈਂਦੇ ਹੋਏ, ਕੈਬਨਿਟ ਨੇ ‘ਰਾਜੀਵ ਗਾਂਧੀ ਰਾਸ਼ਟਰੀ ਪਾਰਕ’ ਦਾ ਨਾਂ ਬਦਲ ਕੇ ‘ਓਰੰਗ ਰਾਸ਼ਟਰੀ ਪਾਰਕ’ ਰੱਖਣ ਦਾ ਫੈਸਲਾ ਕੀਤਾ ਹੈ।”

ਦਾਰੰਗ, ਉਦਾਲਗੁੜੀ ਅਤੇ ਸੋਨੀਤਪੁਰ ਜ਼ਿਲ੍ਹਿਆਂ ਵਿੱਚ ਬ੍ਰਹਮਪੁੱਤਰ ਦੇ ਉੱਤਰੀ ਕੰਢੇ ‘ਤੇ ਸਥਿਤ, ਰਾਸ਼ਟਰੀ ਪਾਰਕ ਜੰਗਲੀ ਜਾਨਵਰਾਂ ਜਿਵੇਂ ਕਿ ਭਾਰਤੀ ਗੈਂਡੇ, ਰਾਇਲ ਬੰਗਾਲ ਟਾਈਗਰ, ਪਿਗੀ ਹਾਗ, ਜੰਗਲੀ ਹਾਥੀ ਅਤੇ ਜੰਗਲੀ ਮੱਝਾਂ ਲਈ ਜਾਣਿਆ ਜਾਂਦਾ ਹੈ।

Today Now News

RELATED ARTICLES
- Advertisment -

POPULAR POSTS