17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕ੍ਰਿਕਟ ਪ੍ਰੇਮੀਆਂ ਲਈ ਖ਼ੁਸ਼ਖ਼ਬਰੀ; ਹੁਣ ਬੀਸੀਸੀਆਈ ਵੱਲੋਂ ਆਈਪੀਐਸ ਫਰੈਂਚਾਇਜ਼ੀ ਵਾਸਤੇ ਟੈਂਡਰ ਦਾ...

ਕ੍ਰਿਕਟ ਪ੍ਰੇਮੀਆਂ ਲਈ ਖ਼ੁਸ਼ਖ਼ਬਰੀ; ਹੁਣ ਬੀਸੀਸੀਆਈ ਵੱਲੋਂ ਆਈਪੀਐਸ ਫਰੈਂਚਾਇਜ਼ੀ ਵਾਸਤੇ ਟੈਂਡਰ ਦਾ ਐਲਾਨ

ਨਵੀਂ ਦਿੱਲੀ–

ਆਈ. ਪੀ. ਐੱਲ. ਦੀ ਗਵਰਨਿੰਗ ਕੌਂਸਲ ਵਲੋਂ ਨਿਵਿਦਾ (ਟੈਂਡਰ) ਪ੍ਰਕਿਰਿਆ ਦੇ ਜਰੀਏ ਆਈ. ਪੀ. ਐੱਲ. 2022 ਸੀਜ਼ਨ ਨਾਲ ਟੂਰਨਾਮੈਂਟ ਵਿਚ ਹਿੱਸਾ ਲੈਣ ਦੇ ਲਈ ਪ੍ਰਸਤਾਵਿਤ ਨਵੀਆਂ ਦੋ ਟੀਮਾਂ ‘ਚੋਂ ਇਕ ਦੇ ਸਵਾਮਿਤਵ ਤੇ ਸੰਚਾਲਨ ਦਾ ਅਧਿਕਾਰ ਹਾਸਲ ਕਰਨ ਦੇ ਲਈ ਬੋਲੀਆਂ ਲਈ ਅਰਜ਼ੀਆਂ ਮੰਗੀਆਂ ਹਨ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਇਸਦੀ ਪੁਸ਼ਟੀ ਕੀਤੀ ਹੈ। ਬੀ. ਸੀ. ਸੀ. ਆਈ. ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕੋਈ ਵੀ ਕੰਪਨੀ 10 ਲੱਖ ਰੁਪਏ ਦੇ ਕੇ ਬੋਲੀ ਸੰਬੰਧੀ ਦਸਤਾਵੇਜ਼ ਖਰੀਦ ਸਕਦੀ ਹੈ। ਬੋਲੀ ਲਗਾਉਣ ਦੇ ਲਈ ਅਰਜ਼ੀ ਦੀ ਆਖਰੀ ਤਾਰੀਖ ਪੰਜ ਅਕਤੂਬਰ ਹੈ।

ਅਰਜ਼ੀ ਸਬੰਧੀ ਜਾਣਕਾਰੀ ਦੇ ਲਈ ਸਾਰੀਆਂ ਪਾਰਟੀਆਂ ਆਈ. ਟੀ. ਟੀ. ਆਈ. ਪੀ. ਐੱਲ. 2021 ਬੀ. ਸੀ. ਸੀ. ਆਈ. ਟੀ. ਵੀ. ‘ਤੇ ਈਮੇਲ ਕਰ ਸਕਦੀਆਂ ਹਨ। ਬੋਲੀ ਲਗਾਉਣ ਦੇ ਲਈ ਅਰਜ਼ੀ ਦੇਣੀ ਜ਼ਰੂਰੀ ਹੈ।

ਅਰਜ਼ੀ ਵਿਚ ਨਿਰਧਾਰਤ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਅਤੇ ਉਸ ‘ਚ ਨਿਰਧਾਰਤ ਹੋਰ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਲੋਕ ਹੀ ਬੋਲੀ ਲਗਾਉਣ ਦੇ ਲਈ ਯੋਗ ਹੋਣਗੇ।

ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਕੇਵਲ ਅਰਜ਼ੀ ਨਾਲ ਕੋਈ ਵਿਅਕਤੀ ਬੋਲੀ ਲਗਾਉਣ ਦਾ ਹੱਕਦਾਰ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਬੀ. ਸੀ. ਸੀ. ਆਈ. ਦੇ ਕੋਲ ਬਿਨਾਂ ਕੋਈ ਕਾਰਨ ਦੱਸੇ ਕਿਸੇ ਵੀ ਪੱਧਰ ‘ਤੇ ਕਿਸੇ ਵੀ ਤਰੀਕੇ ਨਾਲ ਬੋਲੀ ਪ੍ਰਕਿਰਿਆ ਨੂੰ ਰੱਦ ਜਾਂ ਸੰਸ਼ੋਧਿਤ ਕਰਨ ਦਾ ਅਧਿਕਾਰ ਸੁਰੱਖਿਅਤ ਹੈ ।

Today Now News

RELATED ARTICLES
- Advertisment -

POPULAR POSTS