16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਪੁਲਿਸ ਨੇ ਨਸ਼ਿਆ ਦੇ 11 ਮੁਕੱਦਮੇ ਦਰਜ਼ ਕਰਕੇ 10 ਮੁਲਜਿਮਾਂ ਨੂੰ...

ਮਾਨਸਾ ਪੁਲਿਸ ਨੇ ਨਸ਼ਿਆ ਦੇ 11 ਮੁਕੱਦਮੇ ਦਰਜ਼ ਕਰਕੇ 10 ਮੁਲਜਿਮਾਂ ਨੂੰ ਕੀਤਾ ਕਾਬੂ

ਮਾਨਸਾ, 01ਸਤੰਬਰ( ਗੁਰਜੰਟ ਸਿੰਘ ਬਾਜੇਵਾਲੀਆ) ਡਾ,ਨਰਿੰਦਰ ਭਾਰਗਵ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅਸਰਦਾਰ ਢੰਗ ਨਾਲ ਗਸ਼ਤਾ ਕੱਢ ਕੇ ਅਤੇ ਢੁੱਕਵੀਆ ਥਾਵਾਂ ਤੇ ਦਿਨ$ਰਾਤ ਦੇ ਨਾਕੇ ਕਾਇਮ ਕਰਕੇ ਸ਼ੱਕੀ ਵਿਆਕਤੀਆਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਮਾਨਸਾ ਪੁਲਿਸ ਵੱਲੋੋਂ ਵੱਖ ਵੱਖ ਥਾਵਾਂ ਤੋੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ 10 ਮੁਲਜਿਮਾਂ ਨੂੰ ਕਾਬੂ ਕਰਕੇ ਉਹਨਾਂ ਵਿਰੁੱਧ 11 ਮੁਕੱਦਮੇ ਦਰਜ਼ ਰਜਿਸਟਰ ਕਰਵਾ ਕੇ ਨਸ਼ਿਆਂ ਦੀ ਬਰਾਮਦਗੀ ਕਰਵਾਉਣ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।
ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਮਨਜੀਤ ਸਿੰਘ ਉਰਫ ਮੀਤ ਪੁੱਤਰ ਛੋਟਾ ਸਿੰਘ ਵਾਸੀ ਘਰਾਂਗਣਾ ਨੂੰ ਕਾਬੂ ਕਰਕੇ ਉਸ ਪਾਸੋੋਂ 15 ਗ੍ਰਾਮ ਹੈਰੋਇੰਨ (ਚਿੱਟਾ) ਬਰਾਮਦ ਹੋੋਣ ਤੇ ਉਸਦੇ ਵਿਰੁੱਧ ਐਨ,ਡੀਪੀ,ਐਸ, ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਸਰਬਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਕੋੋਟਲੀ ਖੁਰਦ ਨੂੰ ਕਾਬੂ ਕਰਕੇ 2 ਗ੍ਰਾਮ ਹੈਰੋਇੰਨ (ਚਿੱਟਾ) ਬਰਾਮਦ ਕਰਕੇ ਉਸਦੇ ਵਿਰੁੱਧ ਐਨ,ਡੀ,ਪੀ,ਐਸ,ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਥਾਣਾ ਜੋੋਗਾ ਦੀ ਪੁਲਿਸ ਪਾਰਟੀ ਨੇ ਹਾਕਮ ਸਿੰਘ ਪੁੱਤਰ ਲੀਲਾ ਸਿੰਘ ਵਾਸੀ ਜੋਗਾ ਨੂੰ ਕਾਬੂ ਕਰਕੇ 120 ਨਸ਼ੀਲੀਆ ਗੋੋਲੀਆਂ ਮਾਰਕਾ ਟਰਾਮਾਡੋੋਲ ਬਰਾਮਦ ਕਰਕੇ ਉਸਦੇ ਵਿਰੁੱਧ ਐਨ,ਡੀ,ਪੀ,ਐਸ, ਐਕਟ ਦਾ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ। ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਦੇਸ ਰਾਜ ਪੁੱਤਰ ਨੱਥੂ ਸਿੰਘ ਵਾਸੀ ਠੂਠਿਆਵਾਲੀ ਨੂੰ ਕਾਬੂ ਕਰਕੇ 120 ਨਸ਼ੀਲੀਆ ਗੋੋਲੀਆਂ ਮਾਰਕਾ ਟਰਾਮਾਡੋੋਲ ਬਰਾਮਦ ਕਰਕੇ ਉਸਦੇ ਵਿਰੁੱਧ ਐਨ,ਡੀ,ਪੀ,ਐਸ,ਐਕਟ ਦਾ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ। ਉਕਤ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਜਾ ਰਹੇ ਹਨ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਅ/ਧ 29 ਐਨ,ਡੀ,ਪੀ,ਐਸ, ਐਕਟ ਤਹਿਤ ਹੋੋਰ ਮੁਲਜਿਮ ਨਾਮਜਦ ਕਰਕੇ ਗ੍ਰਿਫਤਾਰ ਕਰਕੇ ਹੋੋਰ ਪ੍ਰਗਤੀ ਕੀਤੀ ਜਾਵੇਗੀ।
ਇਸੇ ਤਰਾ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋੋਏ ਥਾਣਾ ਸਦਰ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋੋਂ ਹੌੌਂਡਾ ਸਿਟੀ ਕਾਰ ਨੰਬਰੀ ਡੀ,ਐਲ,4ਸੀਏਬੀ^7118 ਨੂੰ ਕਬਜਾ ਪੁਲਿਸ ਵਿੱਚ ਲੈ ਕੇ ਉਸ ਵਿੱਚੋੋਂ 348 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸੌੌਕੀਨ (ਹਰਿਆਣਾ) ਬਰਾਮਦ ਕੀਤੀ, ਮੁਲਜਿਮਾਂ ਦੀ ਗ੍ਰਿਫਤਾਰੀ ਬਾਕੀ ਹੈ, ਜਿਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਗੁਰਪ੍ਰੀਤ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਆਹਲੂਪੁਰ ਨੂੰ ਕਾਬੂ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਬੋਹਾ ਦੀ ਪੁਲਿਸ ਪਾਰਟੀ ਨੇ ਕਸ਼ਮੀਰ ਸਿੰਘ ਪੁੱਤਰ ਮਾਘ ਸਿੰਘ ਵਾਸੀ ਲਖਮੀਰਵਾਲਾ ਨੂੰ ਕਾਬੂ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਜੋੋਗਾ ਦੀ ਪੁਲਿਸ ਪਾਰਟੀ ਨੇ ਗੁਰਚਰਨ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਜੋਗਾ ਨੂੰ ਕਾਬੂ ਕਰਕੇ 40 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਜੋੋਗਾ ਦੀ ਪੁਲਿਸ ਪਾਰਟੀ ਨੇ ਬੂਟਾ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਜੋਗਾ ਨੂੰ ਕਾਬੂ ਕਰਕੇ 40 ਲੀਟਰ ਲਾਹਣ ਅਤੇ 20 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ। ਥਾਣਾ ਸਦਰ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਹਰਪਾਲ ਸਿੰਘ ਉਰਫ ਪਾਲਾ ਪੁੱਤਰ ਦਲੀਪ ਸਿੰਘ ਵਾਸੀ ਬੱਛੋੋਆਣਾ ਨੂੰ ਕਾਬੂ ਕਰਕੇ 10 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਸਦਰ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਕਾਲਾ ਸਿੰਘ ਪੁੱਤਰ ਜੀਤ ਸਿੰਘ ਵਾਸੀ ਦੋਦੜਾਂ ਨੂੰ ਕਾਬੂ ਕਰਕੇ 13 ਬੋੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ। ਐਸ,ਐਸ,ਪੀ,ਮਾਨਸਾ ਡਾ, ਨਰਿੰਦਰ ਭਾਰਗਵ, ਆਈHਪੀHਐਸH ਵੱਲੋੋਂ ਦੱਸਿਆ ਗਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

Today Now News

RELATED ARTICLES
- Advertisment -

POPULAR POSTS