
ਤਲਵੰਡੀ ਭਾਈ,31 ਅਗਸਤ(ਹਰਜਿੰਦਰ ਸਿੰਘ ਕਤਨਾ) ਹਰਜਿੰਦਰ ਸਿੰਘ
ਸ੍ਰੀ ਕ੍ਰਿਸ਼ਨਾ ਜਨਮ ਅਸ਼ਟਮੀ ਦਾ ਤਿਉਹਾਰ ਹਿੰਦੂ ਧਰਮ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ ਅਤੇ ਇਹ ਤਿਉਹਾਰ ਪੂਰੀ ਦੁਨੀਆਂ ਵਿੱਚ ਵਸਿਆ ਹਿੰਦੂ ਭਾਈਚਾਰਾ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤਲਵੰਡੀ ਭਾਈ ਇਲਾਕੇ ਵਿੱਚ ਵੀ ਇਹ ਸ੍ਰੀ ਕ੍ਰਿਸ਼ਨਾ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਦਿਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਵਲੋਂ ਮੰਦਰਾਂ ਵਿੱਚ ਜਾ ਕੇ ਪੂਜਾ ਅਰਚਨਾ ਕੀਤੀ।ਕ੍ਰਿਸ਼ਨਾ ਜਨਮ ਅਸ਼ਟਮੀ ਨਾਲ ਸਬੰਧਿਤ ਪ੍ਰੋਗਰਾਮ ਕੱਲ ਸਵੇਰੇ ਅੰਮ੍ਰਿਤ ਵੇਲੇ ਤੋਂ ਸ਼ੁਰੂ ਹੋਏ ਜੋ ਰਾਤ 12 ਵਜੇ ਤੱਕ ਚੱਲੇ।ਇਸ ਦੌਰਾਨ ਮੰਦਰਾਂ ਵਿੱਚ ਕ੍ਰਿਸ਼ਨ ਭਗਤੀ ਦੇ ਭਜਨ ਅਤੇ ਅਰਦਾਸਾਂ ਹੁੰਦੀਆਂ ਰਹੀਆਂ।

ਦਿਨ ਛਿਪਦੇ ਹੀ ਕ੍ਰਿਸ਼ਨ ਭਗਤੀ ਦੇ ਰੰਗ ਹੋਰ ਤੇਜ਼ ਹੋ ਗਏ।ਇਸ ਦੋਰਾਨ ਸ੍ਰੀ ਕ੍ਰਿਸ਼ਨ ਭਗਵਾਨ ਦੀਆਂ ਬਾਲ ਲੀਲਾਵਾਂ ਦੀਆਂ ਵੱਖ ਵੱਖ ਝਲਕੀਆਂ ਦੇਖਣ ਨੂੰ ਮਿਲੀਆਂ।ਛੋਟੇ ਛੋਟੇ ਬੱਚਿਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਰੂਪ ਵਿੱਚ ਸਜਾਇਆ ਗਿਆ ਸੀ ਜੋ ਬਹੁਤ ਹੀ ਮਨਮੋਹਕ ਮਾਹੌਲ ਪੈਦਾ ਹੋ ਰਿਹਾ ਸੀ।ਥਾਂ ਥਾਂ ਤੇ ਵੱਖ ਵੱਖ ਪਕਵਾਨਾਂ ਦੇ ਲੰਗਰ ਲੱਗੇ ਹੋਏ ਸਨ।ਸਾਰਾ ਉੱਚੀ ਉੱਚੀ ਆਵਾਜ਼ ਵਿੱਚ ਕ੍ਰਿਸ਼ਨ ਭਗਤੀ ਦਾ ਸੰਗੀਤ ਸੁਣਾਈ ਦੇ ਰਿਹਾ ਸੀ।ਇਹ ਸਾਰਾ ਪ੍ਰੋਗਰਾਮ ਰਾਤ ਬਾਰਾਂ ਵਜੇ ਤੋਂ ਬਾਅਦ ਸਮਾਪਤ ਹੋਇਆ।
ਇਸ ਮੌਕੇ ਇਕ ਮੰਦਰ ਦੇ ਪੁਜਾਰੀ ਨੇ ਸਾਡੀ ਟੀਮ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਇਹ ਦਿਨ ਹਿੰਦੂ ਧਰਮ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ ਤੇ ਭਗਤ ਇਸ ਦਿਨ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।ਉਹਨਾਂ ਇਸ ਦਿਨ ਤੇ ਸਮੂਹ ਸੰਗਤ ਨੂੰ ਮੁਬਾਰਕਬਾਦ ਵੀ ਦਿੱਤੀ।




