
ਬਰਨਾਲਾ 30 , ਅਗਸਤ /-ਕਰਨਪ੍ਰੀਤ ਧੰਦਰਾਲ /- ਬਰਨਾਲਾ ਦੇ ਵੱਖ ਵੱਖ ਥਾਵਾਂ ਤੇ ਵਿਕਾਸ ਪੱਖੀ ਪ੍ਰੋਜੈਕਟਾਂ ਸਮੇਤ ਬਰਨਾਲਾ ਚ ਕਾਂਗਰਸ ਦੇ ਵਾਈਸ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਹੰਡਿਆਇਆ ਵਿਖੇ 46 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੈਲਾਨੀ ਸੜਕ ਤੇ ਨਗਰ ਸੁਧਾਰ ਟ੍ਰਸਟ ਨੇੜੇ ਫੁਹਾਰਾ ਚੌਂਕ ਤੇ ‘ਆਈ ਲਵ ਬਰਨਾਲਾ’ ਦਾ ਸੈਲਫੀ ਪੁਆਇੰਟ ਬਣਾ ਕੇ ਨਵੀਂ ਰੈਨੋਵੇਸ਼ਨ ਤਹਿਤ ਉਦਘਾਟਨ ਕੀਤਾ ਗਿਆ । ਵਿਕਾਸ ਪੁਰਸ਼ ਨੇ ਦੱਸਿਆ ਕਿ ਸ਼ਹਿਰ ਵਿਚ 22 ਏਕੜ ਫੁਹਾਰਾ ਚੌਂਕ ਅਤੇ ਸ਼ਹੀਦ ਭਾਈ ਮਨੀ ਸਿੰਘ ਚੌਕ ਦੇ ਨਾਮ ਨਾਲ ਮਸ਼ਹੂਰ ਚੌਕ ਦਾ ਉਦਘਾਟਨ 15 ਅਗਸਤ 1997 ਨੂੰ ਉਸ ਸਮੇਂ ਦੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਡਾ ਏ.ਐਸ ਛਤਵਾਲ ਨੇ ਕੀਤਾ ਸੀ ਜਿਸ ਦੀ 10 ਸਾਲ ਸੱਤਾ ਚ ਰਹੇ ਅਕਾਲੀਆਂ ਨੇ ਕਦੇ ਸਾਰ ਨਹੀਂ ਸੀ ਲਈ ਤੇ ਕਾਂਗਰਸ ਸਰਕਾਰ ਚ ਦੋਬਾਰਾ ਚੰਡੀਗੜ੍ਹ ਪਟਿਆਲਾ ਵਰਗਾ ਫੁਹਾਰਾ ਚਲਾ ਕੇ ਬਰਨਾਲਾ ਵਾਸੀਆਂ ਦੇ ਸਪੁਰਦ ਕੀਤਾ ਹੈ! ਲੇਕਿਨ ਇਸ ਚੌਕ ਉਪਰ ‘ਆਈ ਲਵ ਬਰਨਾਲਾ’ ਦਾ ਬੋਰਡ ਲਾ ਕੇ ਇਸ ਨੂੰ ਭੀ ਸੈਲਫੀ ਪੁਆਇੰਟ ਬਣਾ ਦਿੱਤਾ ਹੈ !
ਉਹਨਾਂ ਅੱਗੇ ਦੱਸਿਆ ਕਿ ਕੇਵਲ ਢਿੱਲੋਂ ਅਕਾਲੀਆਂ ਵਾਂਗੂੰ ਧੜਾਧੜ ਇੱਕਲੇ ਨੀਹਂ ਪੱਥਰਾਂ ਨੂੰ ਲਾਉਣ ਦੀ ਰਾਜਨੀਤੀ ਨਹੀਂ ਕਰਦਾ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਮਾਹਿਂ ਹੁੰਦੀ ਤੁਸੀਂ ਦੇਖੋਂਗੇ ਜਲਦ ਹੀ ਸ਼ਹਿਰ ਵਿਚੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਕਰਨ ਲਈ 6 ਨਵੇਂ ਟਿਊਬਵੈੱਲ ਲਾਇ ਜਾ ਰਹੇ ਹਨ ਜਾਲ ਸਪਲਾਈ ਵਿਭਾਗ ਦੁਆਰਾ 32 ਕਿੱਲੋਮੀਟਰ ਪਾਈਪ ਲਾਈਨ ਰਾਹੀਂ 2 ਲੱਖ ਗਾਲੇਂ ਵਾਲੀ ਸਮਰੱਥਾ ਵੱਡੀ ਵਾਲੀ ਪਾਣੀ ਦੀ ਟੰਕੀ ਜਲਦ ਤਿਆਰ ਕਾਰਵਾਈ ਜਾ ਰਹੀ ਹੈ ਤਾਂ ਜੋ ਪਾਣੀ ਦੀ ਕੋਈ ਕਿੱਲਤ ਨਾ ਰਹੇ! ਪਹਿਲਾਂ ਕੁੱਜ ਬਣੀਆਂ ਸੜਕਾਂ ਦੇ ਮੈਟੀਰੀਅਲ ਸੰਬੰਧੀ ਠੇਕੇਦਾਰਾਂ ਵਲੋਂ ਕੀਤੀਆਂ ਕੁਤਾਹੀਆਂ ਤੇ ਸਖਤ ਸਟੈਂਡ ਲੈਂਦਿਆਂ ਢਿੱਲੋਂ ਨੇ ਕਿਹਾ ਕਿ ਜੇ ਕੋਈ ਨੁਕਸ ਪਾਇਆ ਗਿਆ ਤਾਂ ਉਸ ਚ ਸ਼ਾਮਿਲ ਕਿਸੇ ਅਧਿਕਾਰੀ ਆ ਠੇਕੇਦਾਰ ਨੂੰ ਨਹੀਂ ਬਖਸ਼ਿਆ ਜਾਵੇਗਾ ਕੇਵਲ ਢਿੱਲੋਂ ਨੇ ਕਦੇ ਕਿਸੇ ਤੋਂ ਕਾਣੀ ਕੌੜੀ ਚੋਣ ਫੰਡ ਨਹੀਂ ਲਿਆ ਆਪਣੇ ਦਮ ਤੇ ਲੋਕ ਸੇਵਾ ਨੂੰ ਪਹਿਲ ਦਿੰਦਿਆਂ ਹਮੇਸ਼ਾ ਸਾਫ ਸੁਥਰੀ ਰਾਜਨੀਤੀ ਹੀ ਕੀਤੀ ਹੈ 1 ਇਸ ਮੌਕੇ ਚੇਅਰਮੈਨ ਇਮਪ੍ਰੂਵਮੇੰਟ ਟਰੱਸਟ ਮੱਖਣ ਸ਼ਰਮਾ .ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਔਲਖ ਰਾਮਨਵਾਸੀਆ,ਵਾਈਸ ਪ੍ਰਧਾਨ ਨਰਿੰਦਰ ਗਰਗ ਨੀਟਾ ,ਬਲਾਕ ਸੰਮਤੀ ਚੇਅਰਮੈਨ ਬੀਬੀ ਸਰਬਜੀਤ ਕੌਰ ਖੁੱਡੀ ,ਮਨਦੀਪ ਢਿੱਲੋਂ ,ਜੱਗੂ ਮੋਰ , ਗੁਰਪ੍ਰੀਤ ਬਾਜਵਾ,ਰਾਜੇਸ਼ ਮਿੰਟਾ , ਟ੍ਰਸਟ ਮੇਮ੍ਬਰ ਵਿੱਕੀ ਵਾਲਮੀਕਿ ਪਰਮਜੀਤ ਪੱਖੋਂ ,ਨਰਿੰਦਰ ਸ਼ਰਮਾ ਅਜੇ ਕੁਮਾਰ ਐਮ ਸੀ ,ਠੇਕੇਦਾਰ ਬਿੰਦਰ ਸੰਧੂ ,ਆਦਿ ਹਾਜ਼ਿਰ ਸਨ !







