
ਬਰਨਾਲਾ,28 ਅਗਸਤ /ਕਰਨਪ੍ਰੀਤ ਧੰਦਰਾਲ /-ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਲਾਏ ਗਏ ਐਕਟਿੰਗ ਪ੍ਰਧਾਨ ਸ੍ਰੀ ਪਵਨ ਗੋਇਲ ਜੈਤੋ ਪੰਜਾਬ ਕਾਂਗਰਸ ਦੇ ਵਾਈਸ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਕੋਠੀ ਵਿਖੇ ਪੁੱਜੇ ਜਿੱਥੇ ਉਹਨਾਂ ਅਗਾਮੀ ਵਿਧਾਨ ਸਭ ਚੋਣਾਂ 2022 ਸੰਬੰਧੀ ਕਾਂਗਰਸ ਆਗੂਆਂ ਵਰਕਰਾਂ ਨਾਲ ਬਰਨਾਲਾ ਦੀ ਮੌਜੂਦਾ ਰਾਜਨੀਤਕ ਸਥਿਤੀ ਲੈ ਕੇ ਵਿਚਾਰ ਵਟਾਂਦਰਾ ਕੀਤਾ ! ਇਸ ਮੀਟਿੰਗ ਵਿਚ ਬਰਨਾਲਾ ਦੇ ਵੱਖ ਵੱਖ ਵਾਰਡਾਂ ਦੇ ਐਮ ਸੀ ,ਚੇਅਰਮੈਨ ਇਮਪ੍ਰੂਵਮੇੰਟ
ਟਰੱਸਟ ਮੱਖਣ ਸ਼ਰਮਾ .ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਔਲਖ ਰਾਮਨਵਾਸੀਆ,ਵਾਈਸ ਪ੍ਰਧਾਨ ਨਰਿੰਦਰ ਗਰਗ ਨੀਟਾ ਬਲਾਕ ਸੰਮਤੀ ਚੇਅਰਮੈਨ ਬੀਬੀ ਸਰਬਜੀਤ ਕੌਰ ਖੁੱਡੀ ਪਿੰਡਾਂ ਦੇ ਸਰਪੰਚ, ਪੰਚ ਤੇ ਵਪਾਰੀ, ਹਾਜ਼ਿਰ ਸਨ ! ਐਕਟਿੰਗ ਪ੍ਰਧਾਨ ਸ੍ਰੀ ਪਵਨ ਗੋਇਲ ਜੈਤੋ ਨੇ ਇੱਕਲੇ ਇੱਕਲੇ ਕਾਂਗਰਸੀ ਨਾਲ ਬਰਨਾਲਾ ਜਿਲੇ ਦੀ ਰਾਜਨੀਤੀ ਸੰਬੰਧੀ ਖੁੱਲ ਕੇ ਵਿਚਾਰਾਂ ਕੀਤੀਆਂ ! ਜਿੱਥੇ ਕਾਂਗਰਸੀਆਂ ਨੇ ਕੇਵਲ ਢਿੱਲੋਂ ਵਲੋਂ ਬਰਨਾਲਾ ਜਿਲੇ ਚ ਕਰਵਾਏ ਗਏ ਵਿਕਸ ਸੰਬੰਧੀ ਚਾਨਣਾ ਪਾਇਆ ਉੱਥੇ ਕਾਂਗਰਸ ਪਾਰਟੀ ਦੀ ਪਿੱਠ ਵਿਚ ਖੰਜਰ ਘੋਪਣ ਵਾਲਿਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਤਾਂ ਜੋ ਪਾਰਟੀ ਦਾ ਨੁਕਸਾਨ ਨਾ ਹੋ ਸਕੇ ਤੇ ਜਿਲੇ ਦੀਆਂ ਸਾਰੀਆਂ ਸੀਟਾਂ ਜਿੱਤੀਆਂ ਜਾ ਸਕਣ !
ਬਰਨਾਲਾ ਕੋਠੀ ਵਿਖੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਆਗੂਆਂ ਵਰਕਰਾਂ ਦੇ ਨਾਲ ਵਿਚਾਰ ਵਿਮਰਸ਼ ਕਰ ਉਪਰੰਤ ਪਵਨ ਗੋਇਲ ਜੈਤੋ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਗੂਆਂ ਵਰਕਰਾਂ ਤੋਂ ਇੱਕਠੀ ਕੀਤੀ ਜਾਣਕਾਰੀ ਤਹਿਤ ਪੰਜਾਬ ਕਾਂਗਰਸ ਦੇ ਵਾਈਸ ਪ੍ਰਧਾਨ ਅਤੇ ਬਰਨਾਲਾ ਤੋਂ 2 ਵਾਰ ਜਿੱਤੇ ਕੇਵਲ ਸਿੰਘ ਢਿੱਲੋਂ ਦੇ ਵਿਕਾਸ ਅੱਗੇ ਕੋਈ ਸਾਨੀ ਨਹੀਂ ਬਰਨਾਲਾ ਨੂੰ 2006 ਚ ਜਿਲਾ ਬਣਾ ਕੇ ਵੱਡਾ ਸਤਿਕਾਰ ਦਿੱਤ ਬਰਨਾਲਾ ਲੁਧਿਆਣਾ ਸੜਕ ਬਣਵਾਈ ,ਬਰਨਾਲਾ ਸ਼ਹਿਰ ਦੀਆਂ ਸੜਕਾਂ ਗਲੀਆਂ ਦਾ ਵਿਕਾਸ ,ਧਨੌਲਾ ਫਾਟਕ ਦੀ ਵੱਡੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਿਆਂ ਅੰਡਰਬ੍ਰਿਜ ਬਣਵਾਇਆ ਖੇਤੀ ਸੈਕਟਰ ਨੂੰ ਉੱਚਾ ਚੁੱਕਣ ਲਈ ਬਿਜਲੀ ਮਹਿਕਮੇ ਤੋਂ ਹਜ਼ਾਰਾਂ ਟਰਾਂਸਫਾਰਮਰ ਟਿਊਬਵੈੱਲ ਕੁਨੈਕਸਨ ਮਨਜ਼ੂਰ ਕਰਵਾਏ ਤੇ ਹੁਣ ਤਾਜ਼ਾ ਸੁਪਰਸਪੈਸਲਿਟੀ ਹਸਪਤਾਲ ਮਨਜ਼ੂਰ ਕਰਵਾ ਕੇ ਜਿਨ੍ਹਾਂ ਬਰਨਾਲਾ ਨੂੰ ਦੁਨੀਆਂ ਦੇ ਨਕਸ਼ੇ ਤੇ ਲਿਆਂਦਾ ਹੈ ! ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਚ ਜਿਤਾਕੇ ਵਿਧਾਨ ਸਭਾ ਭੇਜ ਕੇ ਕੇਵਲ ਢਿੱਲੋਂ ਦੇ ਹੱਥ ਮਜਬੂਤ ਕਰਦਿਆਂ ਵਿਧਾਨ ਸਭਾ ਭੇਜਿਆ ਜਾਵੇ ! ਇਸ ਮੌਕੇ ਨਗਰ ਸੁਧਾਰ ਟਰੱਸਟ ਚੇਅਰਮੈਨ ਮੱਖਣ ਸ਼ਰਮਾ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ,ਵਾਈਸ ਪ੍ਰਧਾਨ ਨਰਿੰਦਰ ਗਰਗ ਨੀਟਾ ਹਰਵਿੰਦਰ ਸ਼ਰਮਾ ਜਸਮੇਲ ਡੈਰੀ ਵਾਲਾ, ਗੁਰਜੀਤ ਸਿੰਘ ਬਾਜਵਾ,ਜਗਜੀਤ ਜੱਗੂ ਮੋਰ, ਰਾਜੇਸ਼ ਮਿੰਟਾ ਮੇਮ੍ਬਰ ਟਰੱਸਟ, ਬਲਕਰਨ ਧਾਲੀਵਾਲ,ਐਮ ਸੀ ਅਜੈ ਕੁਮਾਰ ਸਮੇਤ ਪਤਵੰਤੇ ਹਾਜ਼ਿਰ ਸਨ





