
ਬਰਨਾਲਾ,28 ਅਗਸਤ /ਕਰਨਪ੍ਰੀਤ ਧੰਦਰਾਲ /- ਕੇਵਲ ਢਿੱਲੋਂ ਦੀ ਬਰਨਾਲਾ ਕੋਠੀ ਵਿਖੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਆਗੂਆਂ ਵਰਕਰਾਂ ਦੇ ਨਾਲ ਕਾਂਗਰਸ ਦੇ ਟਕਸਾਲੀ ਆਗੂ ਮਹੰਤ ਗੁਰਮੀਤ ਸਿੰਘ ਠੀਕਰੀਵਾਲਾ ਨੇ ਕੇਵਲ ਢਿੱਲੋਂ ਦੀ ਪਿੱਠ ਤੇ ਖੜਨ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਦੇ ਵਾਈਸ ਪ੍ਰਧਾਨ ਅਤੇ ਬਰਨਾਲਾ ਤੋਂ 2 ਵਾਰ ਜਿੱਤ ਕੇ ਜਿਲਾ ਬਰਨਾਲਾ ਦੇ ਵਿਕਾਸ ਦਾ ਡੰਕਾ ਦੇਸ਼ਾਂ ਵਿਦੇਸ਼ਾਂ ਚ ਵਜਾਉਣ ਵਾਲੇ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਪਿੱਠ ਤੇ ਸਾਰਾ ਬਰਨਾਲਾ ਸਮਾਜ ਖੜਾ ਹੈ ! ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਚ ਜਿਤਾਕੇ ਵਿਧਾਨ ਸਭਾ ਭੇਜਣ ਚ ਬਰਨਾਲਾ ਦੀ ਅਹਿਮ ਭੂਮਿਕਾ ਹੋਵੇਗੀ !ਕੇਵਲ ਢਿੱਲੋਂ ਨੇ ਸਵਾਗਤ ਕਰਦਿਆਂ ਧੰਨਵਾਦ ਕੀਤਾ ! ਮਹੰਤ ਗੁਰਮੀਤ ਠੀਕਰੀਵਾਲਾ ਨੇ ਕਿਹਾ ਕਿ ਕੇਵਲ ਢਿੱਲੋਂ ਵਲੋਂ ਪਿਛਲੇ 15 ਸਾਲਾਂ ਤੋਂ ਵਿਕਾਸ ਦੀਆਂ ਹਨੇਰੀਆਂ ਲਿਆ ਕੇ ਬਰਨਾਲੇ ਦੀ ਕਾਇਆ ਕਲਪ ਕਰ ਦਿੱਤੀ ਜਿਸ ਸਦਕਾ ਕੇਵਲ ਢਿੱਲੋਂ ਵਿਕਾਸ ਦੀ ਜਿਓਂਦੀ ਜਾਗਦੀ ਤਸਵੀਰ ਜਾਪਦਾ ! ਉਹਨਾਂ ਕਿਹਾ ਕਿ ਕੇਵਲ ਢਿੱਲੋਂ ਨੇ ਬਰਨਾਲਾ ਨੂੰ 2006 ਚ ਜਿਲਾ ਬਣਾ ਕੇ ਵੱਡਾ ਸਤਿਕਾਰ ਦਿੱਤਾ ਜਿਹੜੇ ਅਸੀਂ ਮਾੜੇ ਮੋਟੇ ਕੰਮਾਂ ਲਈ ਸਂਗਰੂਰ ਧੱਕੇ ਖਾਂਦੇ ਰਹਿੰਦੇ ਸੀ ,ਤੇ ਬਰਨਾਲਾ ਤੋਂ ਲੁਧਿਆਣੇ ਜਾਂਦਿਆਂ ਰਾਹ ਚ ਦਮ ਤੋੜਨ ਵਾਲੇ ਹਜ਼ਾਰਾਂ ਮਰੀਜ਼ਾਂ ਦੀ ਜਾਨ ਬਚਾਉਣ ਦਾ ਪੁੰਨ ਖੱਟਣ ਵਾਲੇ ਕੇਵਲ ਢਿੱਲੋਂ ਨੇ ਬਰਨਾਲਾ ਲੁਧਿਆਣਾ ਸੜਕ ਬਣਵਾਈ ,ਬਰਨਾਲਾ ਸ਼ਹਿਰ ਦੀਆਂ ਸੜਕਾਂ ਗਲੀਆਂ ਦਾ ਵਿਕਾਸ ,ਧਨੌਲਾ ਫਾਟਕ ਦੀ ਵੱਡੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਿਆਂ ਅੰਡਰਬ੍ਰਿਜ ਬਣਵਾਇਆ ਖੇਤੀ ਸੈਕਟਰ ਨੂੰ ਉੱਚਾ ਚੁੱਕਣ ਲਈ ਬਿਜਲੀ ਮਹਿਕਮੇ ਤੋਂ ਹਜ਼ਾਰਾਂ ਟਰਾਂਸਫਾਰਮਰ ਟਿਊਬਵੈੱਲ ਕੁਨੈਕਸਨ ਮਨਜ਼ੂਰ ਕਰਵਾਏ ਤੇ ਹੁਣ ਤਾਜ਼ਾ ਸੁਪਰਸਪੈਸਲਿਟੀ ਹਸਪਤਾਲ ਮਨਜ਼ੂਰ ਕਰਵਾ ਕੇ ਜਲਦ ਤੋਹਫ਼ਾ ਦੇਣ ਜਾ ਰਹੇ ਹਨ ਤੇ ਸਦਾ ਸਾਰੀਆਂ ਦਾ ਫਰਜ਼ ਬਣਦਾ ਹੈ ਕੇ ਕੇਵਲ ਢਿੱਲੋਂ ਦੇ ਹੱਥ ਮਜਬੂਤ ਕਰਦਿਆਂ ਵਿਧਾਨ ਸਭਾ ਭੇਜ ਕੇ ਬਰਨਾਲੇ ਦਾ ਹੋਰ ਵਿਕਾਸ ਕਰਵਾਈਏ ਤਾਂ ਜੋ ਸਾਡਾ ਬਰਨਾਲਾ ਪੰਜਾਬ ਦੇ ਨਕਸ਼ੇ ਤੇ ਚਮਕੇ ! ਇਸ ਮੌਕੇ ਨਗਰ ਸੁਧਾਰ ਟਰੱਸਟ ਚੇਅਰਮੈਨ ਮੱਖਣ ਸ਼ਰਮਾ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ,ਵਾਈਸ ਪ੍ਰਧਾਨ ਨਰਿੰਦਰ ਗਰਗ ਨੀਟਾ ਹਰਵਿੰਦਰ ਸ਼ਰਮਾ ਜਸਮੇਲ ਡਾਇਰੀ ਸਮੇਤ ਪਤਵੰਤੇ ਹਾਜ਼ਿਰ ਸਨ




