17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵਿਸ਼ਵ ਤੰਬਾਕੂ ਵਿਰੋਧੀ ਦਿਵਸ ਨਸ਼ਾ ਛੱਡੋ - ਕੋਹੜ ਵੱਡੋ

ਵਿਸ਼ਵ ਤੰਬਾਕੂ ਵਿਰੋਧੀ ਦਿਵਸ ਨਸ਼ਾ ਛੱਡੋ – ਕੋਹੜ ਵੱਡੋ

ਮੋਗਾ (ਹੈੱਪੀ ਢੰਡ)
ਜਿਲ੍ਹਾ ਮੋਗਾ ਦੇ ਰਹਿਣ ਵਾਲੇ ਉੱਘੇ ਸਮਾਜ ਸੇਵੀ ਤੇ ਸੀਨੀਅਰ ਸਿਟੀਜਨ ਕੌਂਸਲ ਮੋਗਾ ਦੇ ਪ੍ਰਧਾਨ ਤੇ ਫੈਡਰੇਸ਼ਨ ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਸਰਦਾਰੀ ਲਾਲ ਕਾਮਰਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਹਰ ਸਾਲ 31 ਮਈ ਨੂੰ ਹਰ ਸਾਲ ਦੇਸਾਂ ਵਿਦੇਸ਼ਾਂ ਵਿੱਚ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਕੜੀ ਤਹਿਤ ਇਸ ਦਿਵਸ ਦੀ ਥੀਮ ” ਤੰਬਾਕੂ ਛੱਡੋ” ਹੈ। ਵਿਸ਼ੇਸ਼ ਸਿਹਤ ਸੰਸਥਾ ਨੇ 07 ਅਪ੍ਰੈਲ 1988 ਨੂੰ ਮਤਾ ਪਾਸ ਕਰਕੇ ਪਾਸ ਕਰਕੇ ਇਸ ਦਿਨ ਦੀ ਸ਼ੁਰੂਆਤ 31 ਮਈ ਸ਼ੂਰੁਆਤ ਕੀਤੀ। ਉਨ੍ਹਾਂ ਕਿਹਾ ਕਿ ਕੌਵਿਡ-19 ਦੇ ਚਲ ਰਹੇ ਸਮੇਂ ਦੋਰਾਨ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੀ ਮੋਤ ਦਰ ਦੂਜਿਆਂ ਦੇ ਮੁਕਾਬਲੇ ਜਿਆਦਾ ਹੈ। ਤੰਬਾਕੂ ਦਾ ਸੇਵਨ ਕਰਨ ਨਾਲ ਸਭ ਤੋਂ ਜਿਆਦਾ ਅਸਰ ਫੇਫੜਿਆਂ ਤੇ ਪੈਂਦਾ ਹੈ। ਇਸ ਦੀ ਵਰਤੋਂ ਕਰਨ ਨਾਲ ਜਿਆਦਾਤਰ ਲੋਕ ਸ਼ੂਗਰ, ਦਿਲ ਦੇ ਰੋਗਾਂ, ਗਲੇ ਜਵਾੜੇ ਅਤੇ ਫੇਫੜਿਆਂ ਦੇ ਕੈਂਸਰ ਨਾਲ ਗ੍ਰਸਤ ਹੋ ਰਹੇ ਹਨ। ਗਲੋਬੁਲ ਅਡੈਲਟ ਤੰਬਾਕੂ ਸਰਵੈ ਦੀ ਰਿਪੋਰਟ ਮੁਤਾਬਕ ਅੱਜੇ ਵੀ ਪੰਜਾਬ ਵਿੱਚ 11:7% ਲੋਕ ਤੰਬਾਕੂ ਦਾ ਸੇਵਨ ਕਰਨ ਰਹੇ ਹਨ। ਕੋਟਪਾ ਐਕਟ ਦੀ ਧਾਰਾ 4 [2008 ] ਤਹਿਤ ਜਨਤਕ ਥਾਵਾਂ ਤੇ ਤੰਬਾਕੂ ਦੀ ਵਰਤੋਂ ਤੇ ਬਿਲਕੁਲ ਮਨਾਹੀ ਹੈ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਦਿਆਂ 200 ਰੁਪਏ ਦਾ ਚਲਾਨ ਕਰਨ ਦਾ ਵੀ ਹਿਦਾਇਤ ਹੈ। ਕਾਮਰਾ ਜੀ ਨੇ ਸਰਕਾਰ ਤੌ ਮੰਗ ਕਰਦਿਆਂ ਕਿਹਾ ਕਿ ਸਿੱਖਿਅਕ ਆਦਾਰੇ,ਧਾਰਮਿਕ ਸਥਾਨਾਂ ਤੌ 100 ਮੀਟਰ ਦੇ ਆਦਾਰੇ ਵਿੱਚ ਤੰਬਾਕੂ ਦੀ ਵਰਤੋਂ ਤੇ ਤੰਬਾਕੂ ਦੀ ਦੁਕਾਨਾਂ ਤੇ ਸਖਤ ਪਾਬੰਦੀ ਹੋਣੀ ਚਾਹੀਦੀ ਹੈ। ਸਿਹਤ ਵਿਭਾਗ ਵਲੋਂ ਸਮੇਂ ਸਮੇਂ ਤੇ ਸਿਖਿਆ ਆਦਾਰਿਆਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨਾ ਚਾਹੀਦਾ ਹੈ। ਅੰਤ ਵਿੱਚ ਉਹਨਾਂ ਨੇ ਅਪਣੇ ਸੰਦੇਸ਼ ਵਿੱਚ ਕਿਹਾ ਕਿ ਤੰਬਾਕੂ ਨੂੰ ਸਵੈ ਇੱਛਾ, ਸਿਰੜੀਮਨ,ਮੈਡੀਟੇਸ਼ਨ,ਯੋਗਾ,ਸੰਗੀਤ ਸੁਣ ਕੇ ਅਤੇ ਦ੍ਰਿੜ ਸੰਕਲਪ ਦੇ ਨਾਲ ਹੀ ਤੰਬਾਕੂ ਛੱਡ ਕੇ ਰੋਗਾਂ ਮੁਕਤੀ ਪਾ ਸਕਦੇ ਹਾਂ। ਤੰਬਾਕੂ ਛੱਡੋ ਕੋਹੜ ਵੱਡੋ। ਤੰਬਾਕੂ ਦਿਵਸ ਤੇ ਜਾਗਰੂਕ ਸੰਦੇਸ਼ ਦੇਣ ਲਈ ਨਯੂਜ ਟੀਮ ਨੇ ਕਾਮਰਾ ਜੀ ਦਾ ਧੰਨਵਾਦ ਕਰਦਿਆਂ ਅਲਵਿਦਾ ਕਿਹਾ।

Today Now News

RELATED ARTICLES
- Advertisment -

POPULAR POSTS