17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਗਰਮੀ ਤੋਂ ਰਾਹਤ: ਪੰਜਾਬ ‘ਚ ਮੁੜ ਬਦਲੇਗਾ ਮੌਸਮ ਦਾ ਮਿਜਾਜ਼

ਗਰਮੀ ਤੋਂ ਰਾਹਤ: ਪੰਜਾਬ ‘ਚ ਮੁੜ ਬਦਲੇਗਾ ਮੌਸਮ ਦਾ ਮਿਜਾਜ਼

ਲੁਧਿਆਣਾ

ਪੰਜਾਬ ਵਿੱਚ ਪੈ ਰਹੀ ਗਰਮੀ ਨੇ ਲੋਕਾਂ ਨੂੰ ਬੇਹਾਲ ਕੀਤਾ ਹੋਇਆ ਹੈ। ਲਗਾਤਾਰ ਪੈ ਰਹੀ ਗਰਮੀ ਵਿਚਾਲੇ ਪੰਜਾਬ ‘ਚ ਮੌਸਮ ਇੱਕ ਵਾਰ ਫਿਰ ਕਰਵਟ ਲੈ ਸਕਦਾ ਹੈ। ਸੂਬੇ ਵਿੱਚ ਮੁੜ ਬੱਦਲਵਾਈ ਤੇ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਮੌਸਮ ਵਿਭਾਗ ਅਨੁਸਾਰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ 27 ਅਗਸਤ ਤੋਂ ਬਾਰਿਸ਼ ਦੇ ਆਸਾਰ ਹਨ। ਦਰਅਸਲ, ਮੌਸਮ ਵਿਭਾਗ ਵੱਲੋਂ ਬਠਿੰਡਾ, ਆਨੰਦਪੁਰ ਸਾਹਿਬ, ਜਲੰਧਰ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ 29 ਅਗਸਤ ਤੱਕ ਬੱਦਲਵਾਈ ਰਹਿਣ ਤੇ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।

ਜਿਸ ਨਾਲ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਤੇਜ਼ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।

Today Now News

RELATED ARTICLES
- Advertisment -

POPULAR POSTS