17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਰਨਾਲਾ ਪੁਲਿਸ ਦੇ ਨਵੇਂ ਜ਼ਿਲ੍ਹਾ ਮੁਖੀ ਭਾਗੀਰਥ ਮੀਨਾ ਕ੍ਰਾਈਮ ਹੋਣ ਉਪਰੰਤ ਕੁਝ...

ਬਰਨਾਲਾ ਪੁਲਿਸ ਦੇ ਨਵੇਂ ਜ਼ਿਲ੍ਹਾ ਮੁਖੀ ਭਾਗੀਰਥ ਮੀਨਾ ਕ੍ਰਾਈਮ ਹੋਣ ਉਪਰੰਤ ਕੁਝ ਘੰਟਿਆਂ ਬਾਅਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ

ਬਰਨਾਲਾ 26 ਅਗਸਤ /-ਕਰਨਪ੍ਰੀਤ ਧੰਦਰਾਲ /-ਬਰਨਾਲਾ ਪੁਲਿਸ ਦੇ ਨਵੇਂ ਜ਼ਿਲ੍ਹਾ ਮੁਖੀ ਭਾਗੀਰਥ ਮੀਨਾ ਨੇ ਜਿੱਥੇ ਕ੍ਰਾਈਮ ਹੋਣ ਉਪਰੰਤ ਕੁਝ ਘੰਟਿਆਂ ਬਾਅਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਉਥੇ ਉਨ੍ਹਾਂ ਵੱਲੋਂ ਬੀਤੇ ਦਿਨ ਤੋਂ ਥਾਣਾ ਰੂੜੇਕੇ ਦੀ ਪੁਲਿਸ ਵੱਲੋਂ ਮੋਟਰਸਾਈਕਲ ਚੋਰ ਕਾਬੂ ਕਰਕੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
ਭਾਵੇਂ ਇਸ ਦੀ ਭਿਣਕ ਬਰਨਾਲਾ ਪੁਲਿਸ ਨਹੀਂ ਕੱਢ ਰਹੀ, ਪਰ ਥਾਣਾ ਰੂੜੇਕੇ ਦੀ ਪੁਲਿਸ ਨੇ ਅੱਜ ਉਨ੍ਹਾਂ ਮੋਟਰਸਾਈਕਲ ਚੋਰਾਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ ਜਿਸ ਦੀ ਸੂਹ ਨਾ ਤਾਂ ਥਾਣਾ ਰੂੜੇਕੇ ਕਲਾਂ ਦੇ ਥਾਣਾ ਮੁਖੀ ਅਤੇ ਨਾ ਹੀ ਤਪਾ ਮੰਡੀ ਸਬ ਡਵੀਜ਼ਨ ਦੇ ਡੀਐੱਸਪੀ ਬਲਜੀਤ ਸਿੰਘ ਬਰਾੜ ਦੇ ਰਹੇ ਹਨ ਪਰ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਿਸ ਮੁਖੀ ਜਲਦੀ ਹੀ ਕੋਈ ਵੱਡੀ ਰਿਕਵਰੀ ਕਰਨ ਦੇ ਮੂਡ ‘ਚ ਹਨ ਅਤੇ ਆਗਾਮੀ ਦਿਨਾਂ ‘ਚ ਜਲਦੀ ਹੀ ਚੋਰੀ ਕੀਤੇ ਵੱਡੇ ਗਿਣਤੀ ‘ਚ ਵਾਹਨਾਂ ਦੀ ਰਿਕਵਰੀ ਸਮੇਤ ਕਾਨਫ਼ਰੰਸ ਕਰਨਗੇ।

Today Now News

RELATED ARTICLES
- Advertisment -

POPULAR POSTS