
ਬਰਨਾਲਾ, 26 ਅਗਸਤ/ ਕਰਨਪ੍ਰੀਤ ਧੰਦਰਾਲ /- ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀ ਭਾਗੀਰਥ ਸਿੰਘ ਮੀਨਾ ਨੇ ਪਿਛਲੀਆਂ ਸਾਰੀਆਂ ਰਿਵਾਇਤਾਂ ਨੂੰ ਦਰਕਿਨਾਰ ਕਰਦਿਆਂ ਖੁੱਲੇ ਹਾਲ ਵਿਚ ਮੀਡੀਆ ਨਾਲ ਆਪਣੀ ਪਲੇਠੀ ਮੀਟਿੰਗ ਕਰਦਿਆਂ ਕਿਹਾ ਕਿ ਮੈਂ 24 ਘੰਟੇ ਲੋਕਸੇਵਾ ਨੂੰ ਸਮਰਪਿਤ ਹਾਂ ਹਰ ਵਿਅਕਤੀ ਮੈਨੂੰ ਸਿੱਧੇ ਤੋਰ ਤੇ ਸੰਪਰਕ ਕਰੇ ਕਿਸੇ ਦੀ ਕੋਈ ਵੀ ਸ਼ਿਕਾਇਤ ਪੈਂਡਿੰਗ ਨਹੀਂ ਰਹਿਣ ਦਿੱਤੀ ਜਾਵੇਗੀ ! ਮਾੜੇ ਅਨਸਰਾਂ ਨੂੰ ਸਰ ਨਹੀਂ ਚੁੱਕਣ ਦਿੱਤਾ ਜਾਵੇਗਾ ਜਿਲ੍ਹਾ ਪੁਲਿਸ ਨਸ਼ਿਆਂ ਖਿਲਾਫ਼ ਆਪਣਾ ਕੰਮ ਡਟ ਕੇ ਜਾਰੀ ਰੱਖੇਗੀ । ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀ ਭਾਗੀਰਥ ਸਿੰਘ ਮੀਨਾ ਨੇ ਮੀਡੀਆ ਨਾਲ ਆਪਣੀ ਪਲੇਠੀ ਮਿਲਣੀ ਚ ਕੀਤਾ। ਸ਼ਹਿਰ ਨੂੰ ਆਉਣ ਵਾਲੇ ਰਸਤਿਆਂ ਤੇ ਪੂਰੀ ਚੌਕਸੀ ਵਧਾ ਦਿੱਤੀ ਹੈ ਤੇ ਲੰਬੇ ਸਮੇ ਤੋਂ ਟੈਂਟਾਂ ਚ ਬੈਠੇ ਮੁਲਾਜ਼ਿਮ ਥਾਣਿਆਂ ਚ ਪੈਂਡਿੰਗ ਪਈਆਂ ਸ਼ਿਕਾਇਤਾਂ ਦੇ ਨਿਪਟਾਰੇ ਕਰਨ ਲਈ ਲੋਕ ਹਿੱਤ ਲਈ ਭੇਜ ਦਿੱਤੇ ਗਏ ਤਾਂ ਜੋ ਇਨਸਾਫ ਲਈ ਆਉਣ ਵਾਲੇ ਕਿਸੀ ਵਿਅਕਤੀ ਦਾ ਸਮਾਂ ਖਰਾਬ ਨਾ ਹੋਵੇ ਤੇ ਪੂਰਾ ਇਨਸਾਫ ਮਿਲੇ ! ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਅਧਿਕਾਰੀ ਦੀ ਕੋਈ ਸੁਣਵਾਈ ਨਹੀਂ ਹੋਵੇਗੀ !
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਰਨਾਲਾ ਪੁਲਿਸ ਨੂੰ ਸਿੱਧੇ ਤੋਰ ਤੇ ਪੁਲਿਸ ਥਾਣਿਆਂ ਸਮੇਤ ਹਰ ਜਗਾਹ ਬੰਦਾ ਮਾਨ ਸਨਮਾਨ ਦਿੱਤਾ ਜਾਵੇ ਤੇ ਲੋਕ ਹਿੱਤਾਂ ਚ ਕੰਮ ਕਰਨ ਲਈ ਬਰਨਾਲਾ ਪੁਲਿਸ ਹਰ ਸਮੇਂ ਸਹਾਇਤਾ ਲਈ ਖੜ੍ਹੀ ਹੈ। ਬਰਨਾਲਾ ਸ਼ਹਿਰ ਚ ਟ੍ਰੈਫ਼ਿਕ ਦੀ ਸਮੱਸਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਔਕੜ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਮਾੜੇ ਅਨਸਰਾਂ ਸਬੰਧੀ ਜਾਣਕਾਰੀ ਪੁਲਿਸ ਨੂੰ ਦੇਣ ਤਾਂ ਜੋ ਸਮਾਜ ਵਿੱਚੋ ਇਨ੍ਹਾਂ ਮਾੜੇ ਅਨਸਰਾਂ ਨੂੰ ਨਿਖੇੜਿਆ ਸਕੇ। ਮੀਡੀਆ ਵਲੋਂ ਚੋਰੀ ਦੀਆਂ ਘਟਨਾਵਾਂ ਸਬੰਧੀ ਪੁੱਛੇ ਸਵਾਲ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾੜੇ ਅਨਸਰਾਂ ਉੱਤੇ ਬਾਜ਼ ਅੱਖ ਰੱਖੀ ਜਾ ਰਹੀ ਹੈ ਕਿਸੇ ਵੀ ਸਮਾਜ ਵਿਰੋਧੀ ਅੰਸਾਰ ਨੂੰ ਬਖਸ਼ਿਆ ਨਹੀਂ ਜਾਵੇਗਾ ! ਸ਼੍ਰੀ ਮੀਨਾ ਨੇ ਕਿਹਾ ਕਿ ਚੰਗੇ ਸਮਾਜ ਦੀ ਸਥਾਪਨਾ ਚ ਮੀਡੀਆ ਦਾ ਮੁੱਖ ਰੋਲ ਹੁੰਦਾ ਹੈ। ਉਨ੍ਹਾਂ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ਜਿਹੜੇ ਸਮੇਂ-ਸਮੇਂ ਸਿਰ ਵੱਖ-ਵੱਖ ਮੁੱਦਿਆਂ ਨੂੰ ਸਾਹਮਣੇ ਲਿਆਉਂਦੇ ਹਨ ਤੇ ਜਿਨ੍ਹਾਂ ਮੁੱਦਿਆਂ ਤੇ ਸਮਾਜ ਸੁਧਾਰਨ ਵਰਗਾ ਸੁਨੇਹਾ ਹੁੰਦਾ ਹੈ ਝੱਟ ਉਸ ਉਤੇ ਵਰਕ ਹੁੰਦਾ ਹੈ !





