17.1 C
Chandigarh

TODAY NOW NEWS

Friday, March 20, 2026
HomeBREAKING NEWSਕਲਯੁੱਗੀ ਬਾਪ ਵੱਲੋਂ 9 ਸਾਲਾਂ ਬੱਚੀ ਨੂੰ ਜਲਾਦਾਂ ਵਾਂਗ ਕੁਟਿਆਂ,ਵੀਡੀਉ ਵਾਇਰਲ ਹੋਣ...

ਕਲਯੁੱਗੀ ਬਾਪ ਵੱਲੋਂ 9 ਸਾਲਾਂ ਬੱਚੀ ਨੂੰ ਜਲਾਦਾਂ ਵਾਂਗ ਕੁਟਿਆਂ,ਵੀਡੀਉ ਵਾਇਰਲ ਹੋਣ ਤੇ ਪ੍ਰਸ਼ਾਸਨ ਹਰਕਤ ‘ਚ ਆਇਆ

ਬਰਨਾਲਾ, 26 ਅਗਸਤ (ਮੱਘਰ ਪੁਰੀ) ਪਿੰਡ ਮਹਿਤਾ ਦੇ ਇਕ ਕਲਯੁਗੀ ਬਾਪ ਵੱਲੋਂ ਆਪਣੀ ਹੀ 9 ਸਾਲਾਂ ਧੀ ਨੂੰ ਜਲਾਦਾਂ ਵਾਂਗ ਬੁਰੀ ਤਰ੍ਹਾਂ ਕੁੱਟ ਮਾਰ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ਵਿੱਚ ਆਏ ਪੁਲਿਸ ਪ੍ਰਸ਼ਾਸਨ ਨੇ ਰੂਪੀ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਗੁਰਬਚਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਿੰਡ ਮਹਿਤਾ ਵਿਖੇ ਪੁੱਜੇ ਉਪ ਕਪਤਾਨ ਪੁਲਸ ਤਪਾ ਬਲਜੀਤ ਸਿੰਘ ਬਰਾੜ ਅਤੇ ਥਾਣਾ ਮੁੱਖੀ ਜਗਜੀਤ ਸਿੰਘ ਘੁੰਮਾਣ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ

ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਵੱਲੋਂ ਪੀੜਤ ਲੜਕੀ ਨੂੰ ਆਪਣੇ ਨਾਲ ਲਿਜਾਕੇ ਸਿਵਲ ਹਸਪਤਾਲ ਤਪਾ ਵਿਖੇ ਇਲਾਜ ਕਰਵਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਉਸ ਨੂੰ ਬਾਲ ਸੰਭਾਲ ਸੰਸਥਾ ਨੂੰ ਸੌਂਪ ਦਿੱਤਾ ਜਾਵੇਗਾ। ਮੌਕੇ ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਲਗਪਗ 20 ਵਰ੍ਹੇ ਪਹਿਲਾਂ ਕੁੱਟਮਾਰ ਕਰਨ ਵਾਲੇ ਵਿਅਕਤੀ ਦੇ ਭਾਈ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸ ਦੀ ਘਰਵਾਲੀ ਗੁਰਮੇਲ ਕੌਰ ਨੂੰ ਕੁੱਟਮਾਰ ਕਰਨ ਵਾਲੇ ਵਿਅਕਤੀ ਗੁਰਜੰਟ ਸਿੰਘ ਦੇ ਲੜ ਲਾ ਦਿੱਤਾ ਸੀ ਜਿਹਦੇ ਇੱਕ ਲੜਕਾ ਤੇ ਇਕ ਲੜਕੀ ਸਨ ਕੁੱਟਮਾਰ ਦੇ ਡਰੋਂ ਗੁਰਮੇਲ ਕੌਰ ਅਤੇ ਉਸਦਾ ਲੜਕਾ ਲਗਭਗ ਚਾਰ ਵਰ੍ਹੇ ਪਹਿਲਾਂ ਘਰ ਛੱਡ ਕੇ ਚਲੇ ਗਏ। ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਕਿੱਥੇ ਹਨ। ਜਿਨ੍ਹਾਂ ਤੋਂ ਬਾਅਦ ਕੁੱਟਮਾਰ ਦਾ ਸ਼ਿਕਾਰ ਹੋਈ ਲੜਕੀ ਅਤੇ ਦੋਸ਼ੀ ਗੁਰਜੰਟ ਸਿੰਘ ਆਪਣੇ ਘਰ ਵਿੱਚ ਇਕੱਲੇ ਹੀ ਰਹਿੰਦੇ ਸਨ ਜੋ ਸਰਾਬ ਪੀ ਕੇ ਅਕਸਰ ਹੀ ਇਸ ਲੜਕੀ ਜੋ ਦਿਮਾਗੀ ਪੱਖ ਤੋਂ ਵੀ ਥੋੜ੍ਹੀ ਭੋਲੀ ਹੈ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਪਿੰਡ ਨਿਵਾਸੀਆਂ ਦਾ ਕਹਿਣਾ ਹੈ ਕਿ 2 ਦਿਨ ਪਹਿਲਾਂ ਲੜਕੀ ਪਿਉ ਤੋਂ ਡਰਦੀ ਗੁਰਦੁਆਰਾ ਸਾਹਿਬ ਵਿਖੇ ਸੌ ਗਈ ਅਤੇ ਇਸ ਦਾ ਪਿਉ ਇਸ ਨੂੰ ਲੱਭਦਾ ਰਿਹਾ ਅਤੇ ਸਵੇਰੇ 10 ਵਜੇ ਜਦ ਘਰ ਬੱਚੀ ਮਿਲ ਗਈ ਤਾਂ ਘਰ ਲੈ ਜਾਰੇ ਥਾਪਿਆਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਲੱਗ ਪਿਆ ਜਦ ਗੁਆਾਂਢੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਵੀ ਬੁਰਾ ਭਲਾ ਬੋਲਿਆਂ ਅਤੇ ਵੀਡੀਉ ਬਣਾਕੇ ਵਾਇਰਲ ਕਰ ਦਿੱਤੀ। ਬਾਪ ਨੇ ਬੱਚੀ ਦੇ ਸਿਰ ‘ਚ ਥਾਪਾ ਮਾਰਕੇ ਗੰਭੀਰ ਰੂਪ ‘ਚ ਜਖਮੀ ਕਰ ਦਿੱਤਾ ਤਾਂ ਹਸਪਤਾਲ ‘ਚ 9 ਟਾਂਕੇ ਲਗਾਏ ਗਏ। ਵੀਡੀਉ ਵਾਇਰਲ ਹੋਣ ਉਪਰੰਤ ਪੁਲਸ ਪਰਸਾਸਨ ਨੇ ਹਰਕਤ ‘ਚ ਆਕੇ ਦੋਸੀ ਨੂੰ ਰਾਤ ਸਮੇਂ ਹੀ ਪੁਲਸ ਹਿਰਾਸਤ ‘ਚ ਲੈ ਲਿਆ। ਹਸਪਤਾਲ ‘ਚ ਦਾਖਲ ਬੱਚੀ ਦਾ ਪਤਾ ਲੱਗਣ ਤੇ ਜਿਲਾ ਬਾਲ ਸੁਰੱਖਿਆ ਅਫਸਰ ਅਭਿਸ਼ੇਕ ਸਿੰਗਲਾ ਅਤੇ ਵੁਮੈਨ ਸੈਲ ਦੀ ਇੰਚਾਰਜ ਮੈਡਮ ਜਸਵਿੰਦਰ ਕੌਰ ਨੇ ਪਹੁੰਚਕੇ ਦਾਖਲ ਬੱਚੀ ਨਾਲ ਗੱਲਬਾਤ ਕਰਕੇ ਸਖਤ ਤੋਂ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਜਿਸ ਤਰ੍ਹਾਂ ਵੀ ਪਿੰਡ ਨਿਵਾਸੀ ਚਾਹੁੰਣਗੇ ਉਸੇ ਤਰ੍ਹਾਂ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਜਦ ਡੀ.ਐਸ.ਪੀ ਤਪਾ ਬਲਜੀਤ ਸਿੰਘ ਬਰਾੜ ਨਾਲ ਉਕਤ ਮਾਮਲੇ ਬਾਰੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਲੜਕੀ ਨੂੰ ਕੁੱਟਣ ਵਾਲੇ ਬਾਪ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ ਅਤੇ ਇਸ ਦੀ ਰੱਖਿਆ ਅਤੇ ਪੜ੍ਹਾਈ ਲਿਖਾਈ ਦਾ ਕੰਮ ਵੀ ਆਪਣੀ ਦੇਖ-ਰੇਖ ‘ਚ ਕਰਵਾਉਣਗੇ।

Today Now News

RELATED ARTICLES
- Advertisment -

POPULAR POSTS