17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਗੀਤਾ ਭਵਨ ਵਿਚ ਮਨਾਇਆ ਗਿਆ ਭਗਵਾਨ ਕ੍ਰਿਸ਼ਨ ਦਾ ਜਨਮ ਉਤਸਵ ਅਧਰਮ ਤੇ...

ਗੀਤਾ ਭਵਨ ਵਿਚ ਮਨਾਇਆ ਗਿਆ ਭਗਵਾਨ ਕ੍ਰਿਸ਼ਨ ਦਾ ਜਨਮ ਉਤਸਵ ਅਧਰਮ ਤੇ ਪਾਪੀਆਂ ਦਾ ਨਾਸ ਕਰਨ ਲਈ ਹੋਇਆ ਭਗਵਾਨ ਦਾ ਜਨਮ- ਰਾਮ ਕਿਰਪਾਲ।

ਮੋਗਾ(ਹੈੱਪੀ ਢੰਡ) ਗੀਤਾ ਭਵਨ ਵਿਚ ਚਲ ਰਹੀ ਸ਼੍ਰੀ ਮਦ ਭਾਗਵਤ ਕਥਾ ਦੌਰਾਨ ਭਗਵਾਨ ਦੇ ਜਨਮ ਦਾ ਉਤਸਵ ਮਨਾਇਆ ਗਿਆ। ਇਸ ਦੌਰਾਨ ਕਰਦੇ ਕਥਾ ਵਿਆਸ ਰਾਮ ਕਿਰਪਾਲ ਤ੍ਰਿਪਾਠੀ ਨੇ ਕਿਹਾ ਕਿ ਜਦ ਜਦ ਧਰਮ ਦੀ ਹਾਣੀ ਹੋਂਦੀ ਹੈ ਤਦ ਭਗਵਾਨ ਕਿਸੇ ਨਾ ਕਿਸੇ ਰੂਪ ਵਿਚ ਜਨਮ ਲੇਂਦੇ ਹਨ। ਅਧਰਮ ਤੇ ਪਾਪ ਦਾ ਨਾਸ ਕਰਦੇ ਹਨ। ਧਰਮ ਤੇ ਸਤਪੁਰਸ਼ਾ ਦੀ ਸਥਾਪਨਾ ਕਰਦੇ ਹਨ। ਤ੍ਰਿਪਾਠੀ ਜੀ ਨੇਂ ਅੱਗੇ ਕਿਹਾ ਭਗਵਾਨ ਸ਼੍ਰੀ ਕ੍ਰਿਸਨ ਨੇ ਦਵਾਪਰ ਯੁਗ ਵਿਚ ਯਦੁਕੁਲ ਵਿਚ ਜਨਮ ਲਿਆ। ਸ਼੍ਰੀ ਕ੍ਰਿਸ਼ਨ ਨੇ ਅਪਣੇ ਜੀਵਨ ਵਿਚ ਅਨੇਕ ਲੀਲਾ ਕਰਕੇ ਭਗਤਾ ਦਾ ਕਲਿਆਣ ਕੀਤਾ ਧਰਮ ਸਥਾਪਨਾ ਦੇ ਲਈ ਕੰਸ਼ ਦਾ ਖਾਤਮਾ ਕਿੱਤਾ। ਭਗਵਾਨ ਦੀਆ ਲੀਲਾ ਏਹਨਿਆ ਸੁੰਦਰ ਹਨ ਹਰ ਵਾਰੀ ਸੁਣਨ ਤੇ ਨਵਾਂਪਣ ਮਹਿਸੂਸ ਹੁੰਦਾ ਹੈ। ਲੋਕਾਂ ਦੀਆ ਕਥਾਵਾਂ ਪੁਰਾਣੀਆ ਹੋ ਜਾਂਦੀਆਂ ਹਨ ਪਰ ਭਗਵਾਨ ਦੀਆ ਕਦੀ ਨਹੀਂ। ਰੋਜ਼ਾਨਾ ਸੁਣਨ ਨਾਲ ਨਵੇਂ ਗਿਆਨ ਮਿਲਦੇ ਹਨ। ਏਸ ਦੌਰਾਨ ਧਰਮ ਰਕਸ਼ਾ ਸੇਵਾ ਮੰਚ ਦੇ ਮੈਂਬਰਾ ਨੇਂ ਧਰਮ ਪ੍ਰਚਾਰਕ ਰਾਮ ਕਿਰਪਾਲ ਤ੍ਰਿਪਾਠੀ ਜੀ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਤੇ ਓਹਨਾ ਤੋਂ ਅਸ਼ੀਰਵਾਦ ਲਿਆ ਜਿਸ ਵਿਚ ਧਰਮ ਰਕਸ਼ਾ ਮੰਚ ਦੇ ਸਰਪ੍ਰਸਤ ਰਾਜਿੰਦਰ ਵਧਵਾ, ਜਸਵੰਤ ਰਾਏ ਅਨੰਦ, ਚੈਅਰਮੈਨ ਸੁਰਿੰਦਰ ਗੁੱਲੂ , ਪ੍ਰਧਾਨ ਸੋਨੂੰ ਅਰੋੜਾ, ਸਕੱਤਰ ਨਾਨਕ ਚੋਪੜਾ, ਮੀਤ ਪ੍ਰਧਾਨ ਸੱਤੀ ਚਾਵਲਾ, ਕੈਸ਼ੀਅਰ ਸਤੀਸ਼ ਕਟਾਰੀਆ, ਰਾਜਕੁਮਾਰ ਸ਼ੈਟੀ, ਅਜਮੇਰ ਸਿੰਘ ਹਾਜ਼ਿਰ ਸਨ। ਪਰਧਾਨ ਮਹਿਲਾ ਮੰਡਲ ਨੇਂ ਭਜਨ ਗਾਏ ਇਸ ਤੋਂ ਪਹਿਲਾਂ ਐਡਵੋਕੇਟ ਸੁਨੀਲ ਗਰਗ ਤੇ ਪਵਨ ਅੱਗਰਵਾਲ ਨੇ ਗਣਪਤੀ, ਨਵਗ੍ਰਹ ਤੇ ਸ਼੍ਰੀ ਮਦਭਗਵਤ ਦਾ ਪੂਜਨ ਕੀਤਾ। ਸਾਬਕਾ ਮੰਤਰੀ ਡਾਕਟਰ ਮਾਲਾਤੀ ਥਾਪਰ ਨੇ ਕਿਹਾ ਕਿ ਗੀਤਾ ਭਵਨ ਉਹ ਧਾਰਮਿਕ ਸਥਾਨ ਹੈ ਜਿੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਸੁਨੀਲ ਗਰਗ ਨੇ ਸਭ ਨੂੰ ਸ਼ਾਮ ਨੂੰ ਰੋਜ ਹੋਣ ਵਾਲੀ ਕਥਾ ਵਿਚ ਆਣ ਦਾ ਸਦਾ ਦਿਤਾ। ਇਸ ਮੋਕੇ ਤੇ ਪਵਨ ਅੱਗਰਵਾਲ, ਸੁਨੀਲ ਗਰਗ,ਰਾਮ ਰਕਸ਼ਪਲਤ, ਸੁਰਿੰਦਰ ਗੋਇਲ, ਰਵਿੰਦਰ ਸੂਦ, ਬਾਲ ਕ੍ਰਿਸ਼ਨ, ਸਤੀਸ਼ ਗਰੋਵਰ, ਬਾਂਕੇ ਬਿਹਾਰੀ, ਨੀਨਾ ਸਿੰਗਲਾ ਅਨੀਤਾ ਤੇ ਹੋਰ ਸ਼ਰਧਾਲੂ ਹਾਜ਼ਿਰ ਸਨ।

Today Now News

RELATED ARTICLES
- Advertisment -

POPULAR POSTS