17.1 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਵੱਡੀ ਖਬਰ: ਭਾਜਪਾ ਨੇਤਾ ਦੀ ਮਹਿਲਾ ਵਰਕਰ ਨਾਲ ਅਸ਼ਲੀਲ ਵੀਡੀਉ ਹੋਈ ਵਾਇਰਲ

ਵੱਡੀ ਖਬਰ: ਭਾਜਪਾ ਨੇਤਾ ਦੀ ਮਹਿਲਾ ਵਰਕਰ ਨਾਲ ਅਸ਼ਲੀਲ ਵੀਡੀਉ ਹੋਈ ਵਾਇਰਲ

ਚੇਨਈ:

ਤਮਿਲਨਾਡੂ ਭਾਜਪਾ ਦੇ ਜਨਰਲ ਸਕੱਤਰ ਨੇ ਕਥਿਤ ਤੌਰ ‘ਤੇ ਇਕ ਸਟਿੰਗ ਵੀਡੀਓ ਜਾਰੀ ਹੋਣ ਤੋਂ ਬਾਅਦ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਥਿਤ ਅਸ਼ਲੀਲ ਵੀਡੀਓ ਵਿਚ ਉਹ ਪਾਰਟੀ ਦੀ ਇਕ ਮਹਿਲਾ ਵਰਕਰ ਨਾਲ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਪਾਰਟੀ ਦੇ ਹੀ ਦੂਜੇ ਅਹੁਦੇਦਾਰ ਮਦਨ ਰਵਿਚੰਦਰਨ ਨੇ ਯੂਟਿਊਬ ਉੱਤੇ ਸ਼ੇਅਰ ਕੀਤਾ ਸੀ।

ਹਾਲਾਂਕਿ ਰਾਘਵਨ ਨੇ ਇਕ ਟਵੀਟ ਵਿਚ ਇਹਨਾਂ ਆਰੋਪਾਂ ਨੂੰ ਖਾਰਜ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਕਾਨੂੰਨੀ ਕਾਰਵਾਈ ਕਰਨਗੇ। ਉਹਨਾਂ ਲਿਖਿਆ, ‘ਤਮਿਲਨਾਡੂ ਦੇ ਲੋਕ, ਪਾਰਟੀ ਵਰਕਰ ਅਤੇ ਮੇਰੇ ਸਾਥੀ ਹੀ ਜਾਣਦੇ ਹਨ ਕਿ ਮੈਂ ਕੌਣ ਹਾਂ। ਮੈਂ 30 ਸਾਲ ਤੋਂ ਬਿਨ੍ਹਾਂ ਕਿਸੇ ਲਾਭ ਦੇ ਕੰਮ ਕਰ ਰਿਹਾ ਹਾਂ’।

ਉਹਨਾਂ ਅੱਗੇ ਕਿਹਾ, ‘ਮੈਨੂੰ ਅੱਜ ਸਵੇਰੇ ਹੀ ਸੋਸ਼ਲ ਮੀਡੀਆ ‘ਤੇ ਮੇਰੇ ਬਾਰੇ ਸਾਂਝੀ ਕੀਤੀ ਗਈ ਇਕ ਵੀਡੀਓ ਬਾਰੇ ਪਤਾ ਚੱਲਿਆ। ਇਹ ਮੈਨੂੰ ਅਤੇ ਮੇਰੀ ਪਾਰਟੀ ਨੂੰ ਬਦਨਾਮ ਕਰਨ ਲਈ ਜਾਰੀ ਕੀਤਾ ਗਿਆ ਹੈ। ਮੈਂ ਸੂਬਾ ਪ੍ਰਧਾਨ ਅੰਨਮਲਾਈ ਨਾਲ ਵਿਚਾਰ ਵਟਾਂਦਰਾ ਕੀਤਾ। ਮੈਂ ਆਪਣੀ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਮੈਂ ਇਹਨਾਂ ਦੋਸ਼ਾਂ ਨੂੰ ਨਕਾਰਦਾ ਹਾਂ। ਨਿਆਂ ਦੀ ਜਿੱਤ ਹੋਵੇਗੀ। ”

ਉਧਰ ਯੂਟਿਊਬ ‘ਤੇ ਵੀਡੀਓ ਜਾਰੀ ਕਰਨ ਵਾਲੇ ਰਵਿਚੰਦਰਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਟੀਮ ਕੋਲ ਅਜਿਹੇ 15 ਨੇਤਾਵਾਂ ਦੇ ਆਡੀਓ ਕਲਿਪ ਅਤੇ ਵੀਡੀਓ ਮੌਜੂਦ ਹਨ, ਜਿਨ੍ਹਾਂ ਨੂੰ ਉਹ ਸਮਾਂ ਆਉਣ ‘ਤੇ ਜਾਰੀ ਕਰਨਗੇ। ਉਹਨਾਂ ਨੇ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੇ ਸਟਿੰਗ ਆਪਰੇਸ਼ਨ ਦਾ ਵਿਚਾਰ ਭਾਜਪਾ ਦੇ ਕਈ ਨੇਤਾਵਾਂ ‘ਤੇ ਜਿਨਸੀ ਸ਼ੋਸ਼ਣ ਆਦਿ ਦੇ ਆਰੋਪਾਂ ਤੋਂ ਬਾਅਦ ਆਇਆ ਸੀ। ਉਹਨਾਂ ਕਿਹਾ, ‘ਇਸ ਦਾ ਉਦੇਸ਼ ਅਜਿਹੇ ਵਿਅਕਤੀਆਂ ਤੋਂ ਪਾਰਟੀ ਨੂੰ ਸਾਫ ਕਰਨਾ ਹੈ’।

ਹਾਲਾਂਕਿ ਤਮਿਲਨਾਡੂ ਭਾਜਪਾ ਪ੍ਰਧਾਨ ਨੇ ਰਵਿਚੰਦਰਨ ਦੀ ਮੰਸ਼ਾ ‘ਤੇ ਸਵਾਲ ਚੁੱਕੇ ਹਨ ਅਤੇ ਇਸ ਨੂੰ ਅਸਵੀਕਾਰਨਯੋਗ ਕਰਾਰ ਦਿੱਤਾ ਹੈ। ਉਹਨਾਂ ਕਿਹਾ, “ਅਸੀਂ ਇਸ ਇਲਜ਼ਾਮ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਸਾਡੀ ਪਾਰਟੀ ਦੇ ਸੂਬਾ ਸਕੱਤਰ ਮਲਾਰਕੋਡੀ ਦੀ ਪ੍ਰਧਾਨਗੀ ਵਿਚ ਇਕ ਜਾਂਚ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ। ਇਹ ਟੀਮ ਦੋਸ਼ਾਂ ਦੇ ਪਿੱਛੇ ਦੀ ਸੱਚਾਈ ਦਾ ਅਧਿਐਨ ਕਰੇਗੀ ਅਤੇ ਆਰੋਪੀ ਸਾਬਤ ਹੋਣ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।”\

Today Now News

RELATED ARTICLES
- Advertisment -

POPULAR POSTS