
ਮਾਨਸਾ 25 ਅਗਸਤ(ਗੁਰਜੰਟ ਸਿੰਘ ਬਾਜੇਵਾਲੀਆ ) ਪੁਲਿਸ ਦੇ ਸਮਾਜ ਵਿਰੋਧੀ ਤੱਤਾਂ ਦੀ ਮਿਲੀਭੁਗਤ ਨਸ਼ੇ ਦੇ
ਕਾਰੋਬਾਰੀਆਂ ਦੀ ਪੁਸਤ ਮਨਾਹੀ ਖਿਲਾਫ ਸੀਪੀਆਈ ਤਹਿਸੀਲ ਬੁਢਲਾਡਾ ਵਲੋਂ 3 ਸਤੰਬਰ
2021 ਨੂੰ ਬੁਢਲਾਡਾ ਸ਼ਹਿਰੀ ਥਾਣੇ ਦਾ ਸੰਕੇਤਕ ਘਿਰਾਓ ਕੀਤਾ ਜਾਵੇਗਾ। ਉਕਤ ਦੀ ਜਾਣਕਾਰੀ
ਪ੍ਰੈਸ ਨਾਲ ਸਾਝੀ ਕਰਦੇ ਹੋਏ ਸੀਪੀਆਈ ਦੇ ਜਿਲ੍ਹਾ ਸਕਤਰ ਕ੍ਰਿਸ਼ਨ ਚੌਹਾਨ, ਸਹਾਇਕ ਸਕਤਰ
ਸੀਤਾ ਰਾਮ ਗੋਬਿੰਦਪੁਰਾ ਤੇ ਤਹਿਸੀਲ ਸਕਤਰ ਵੇਦ ਪ੍ਰਕਾਸ਼ ਵਲੋਂ ਦਿਤੀ ਗਈ। ਕਮਿਊਨਿਸਟ
ਆਗੂਆਂ ਨੇ ਬਿਆਨ ਵਿਚ ਕਿਹਾ ਕਿ ਹੁਣ ਤਾਂ ਆਈਜੀ ਪਧਰ ਦੇ ਸੀਨੀਅਰ ਤੇ ਸੁਹਿਰਦ
ਅਫਸਰ ਵੀ ਮੰਨ ਰਹੇ ਹਨ ਕਿ ਪੰਜਾਬ ਪੂਰੀ ਤਰ੍ਹਾਂ ਗੈਗਸਟਰਾ ਦੇ ਹਥਾ ਵਿਚ ਖੇਡ ਰਿਹਾ ਹੈ।
ਪੁਲਿਸ ਤੇ ਲੋਕਾਂ ਵਿਚ ਪਾੜਾ ਵਧ ਰਿਹਾ ਹੈ, ਸਧਾਰਨ ਸ਼ਹਿਰੀ ਪੁਲਿਸ ਕੋਲ ਜਾਣ ਤੋਂ ਡਰਦਾ ਹੈ,
ਉਕਤ ਸਥਿਤੀ ਦਾ ਸਮੁਚੇ ਪੰਜਾਬ ਦੀ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਬਿਆਨ ਕਰਦੀ ਹੈ।
ਪੰਜਾਬ ਦੇ ਚੌਖਟੇ ਵਿਚ ਰਖ ਕੇ ਵੇਖਿਆ ਜਾਵੇ ਤਾਂ ਕੋਈ ਬਾਲੀ ਵਾਰਸ ਨਹੀਂ ਹੈ। ਇਸ ਹਾਲਤ
ਵਿਚ ਥਾਣੇ ਇਕ ਤਰ੍ਹਾਂ ਮਾੜੇ ਅਨਸਰਾ ਸਮਗਲਰਾ ਦੇ ਅਡੇ ਬਣ ਨਜਰ ਆਉਂਦੇ ਹਨ ਹਰ ਪਧਰ
ਇਕ ਕਰਮਚਾਰੀ ਅਧਿਕਾਰੀ ਪੈਸੇ ਇਕਠੇ ਕਰਨ ਲਈ ਰਖਿਆ ਹੋਇਆ ਹੈ ਜੋ ਅਗੇ ਪੈਸਿਆਂ
ਦੀ ਵੰਡ ਕਰਦਾ ਹੈ। ਕੁਟਿਆ^ਮਾਰਿਆ ਮੁਦਈ ਥਾਣੇ ਮਗਰੋਂ ਪੁੱਜਦਾ ਹੈ, ਜਦੋਂ ਦੋਸ਼ੀ ਪਹਿਲਾਂ
ਪੁਜ ਕੇ ਪੁਲਿਸ ਨੂੰ ਮਥਾ ਟੇਕ ਆਉਂਦਾ ਹੈ ਤਾਂ ਪੁਲਿਸ ਦਾ ਸਿਰ ਤੇ ਹਥ ਆਉਣ ਕਰਕੇ ਵਡੇ
ਪਧਰ ਤੇ ਹਰਿਆਣਾ ਦੀ ਸ਼ਰਾਬ ਤੇ ਹੋਰ ਮਾਰੂ ਨਸ਼ੇ ਧੜਾਧੜ ਵੇਚੇ ਜਾ ਰਹੇ ਹਨ। ਮਾੜੇ ਅਨਸਰਾ
ਵਲੋਂ ਕੁਟੇ ਮਾਰੇ ਡਰਾਏ^ਧਮਕਾਏ ਲੋਕ ਥਾਣੇ ਆਉਣ ਨੂੰ ਤਿਆਰ ਨਹੀਂ ਕਿਉਂਕਿ ਉਨ੍ਹਾਂ ਨੂੰ
ਇਨਸਾਫ ਮਿਲਣ ਨਾਲੋਂ ਉਲਟਾ ਨਜਾਇਜ ਕੇਸ ਵਿਚ ਫਸਾਏ ਜਾਣ ਦਾ ਡਰ ਰਹਿੰਦਾ ਹੈ। ਪੁਲਿਸ
ਦੀ ਹਾਲਤ ਇਥੋਂ ਤਕ ਲੋਕ ਵਿਰੋਧੀ ਬਣ ਚੁੱਕੀ ਹੈ ਕਿ ਪੰਚਾਇਤੀ ਜਮੀਨਾਂ ਤੇ ਨਜਾਇਜ ਕਬਜੇ
ਕਰਵਾਉਣ ਦਾ ਕੰਮ ਵੀ ਪੁਲਿਸ ਕਰ ਰਹੀ ਹੈ। ਉਕਤ ਨਾਜੁਕ ਸਥਿਤੀ ਵਿਚ ਪੀੜ੍ਹਤ ਲੋਕਾਂ ਦੀ
ਬਾਹ ਫੜਨ ਲਈ ਸੀਪੀਆਈ ਅਗੇ ਆਈ ਹੈ। ਲੜੀਵਾਰ ਜਿਲ੍ਹੇ ਦੇ ਥਾਣਿਆ ਦਾ ਘਿਰਾਓ ਕੀਤੇ
ਜਾਣਾ, ਆਰੰਭ ਵਿਚ ਸ਼ਹਿਰੀ ਥਾਣਾ ਬੁਢਲਾਡਾ ਦਾ 3 ਸਤੰਬਰ ਨੂੰ ਕੀਤਾ ਜਾਵੇਗਾ। ਜਿਸ ਨੂੰ
ਸੰਬੋਧਨ ਕਰਨ ਲਈ ਸੀਪੀਆਈ ਦੇ ਸੂਬਾਈ ਆਗੂ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ
ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ।





