17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵਣ ਵਿਭਾਗ ਨੇ 4 ਏਕੜ ਜਗ੍ਹਾ ਵਿੱਚ ਹਜ਼ਾਰ ਪੌਦੇ ਲਗਾ ਕੇ ਮਨਾਇਆ...

ਵਣ ਵਿਭਾਗ ਨੇ 4 ਏਕੜ ਜਗ੍ਹਾ ਵਿੱਚ ਹਜ਼ਾਰ ਪੌਦੇ ਲਗਾ ਕੇ ਮਨਾਇਆ 71 ਵਾਂਂ ਵਣ ਮਹਾਂਉਤਸਵ
–ਪੰਜ ਪੀਰ ਅਸਥਾਨ ਨੂੰ ਝਿੜੀ ਦੇ ਰੂਪ ਵਿੱਚ ਕੀਤਾ ਜਾਵੇਗਾ ਵਿਕਸਿਤ-ਡਿਪਟੀ ਕਮਿਸ਼ਨਰ

ਮੋਗਾ(ਹੈੱਪੀ ਢੰਡ)ਵਣ ਵਿਭਾਗ ਪੰਜਾਬ ਵੱਲੋਂ 71 ਵਾਂ ਰਾਜ ਪੱਧਰੀ ਵਣ ਮਹਾਂਉਤਸਵ ਸਮਾਗਮ ਦੀ ਸ਼ੁਰੂਆਤ ਵਣ ਮੰਤਰੀ ਪੰਜਾਬ ਸ੍ਰ. ਸਾਧੂ ਸਿੰਘ ਧਰਮਸੋਤ ਨੇ ਸਿਸਵਾਂ ਕਮਿਊਨਿਟੀ ਸੈਂਟਰ ਵਿਖੇ ਪੌਦੇ ਲਗਾ ਕੇ ਕੀਤੀ। ਪੂਰੇ ਪੰਜਾਬ ਵਿੱਚ 1 ਕਰੋੜ ਪੌਦੇ ਲਗਾਉਣ ਦੀ ਮੁਹਿੰਮ ਦੀ ਸੁਰੂਆਤ ਮੌਕੇ ਮੋਗਾ ਵਿਖੇ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਦੀ ਰਹਿਨੁਮਾਈ ਵਿੱਚ ਸ਼ਹੀਦੀ ਅਸਥਾਨ (ਜਠੇਰੇ) ਪਿੰਡ ਧੱਲੇਕੇ ਵਿਖੇ ਗ੍ਰਾਮ ਪੰਚਾਇਤ ਪ੍ਰਬੰਧਕ ਕਮੇਟੀ ਧੱਲੇਕੇ ਦੇ ਸਹਿਯੋਗ ਨਾਲ ਸੰਤ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲੇ ਦੀ ਦੇਖ-ਰੇਖ ਵਿੱਚ ਵਣ ਵਿਭਾਗ ਵੱਲੋਂ ਜਿ਼ਲ੍ਹਾ ਪੱਧਰੀ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰੀ ਸਤਵੰਤ ਸਿੰਘ, ਸਹਾਇਕ ਕਮਿਸ਼ਨਰ (ਜ਼) ਗੁਰਬੀਰ ਸਿੰਘ ਕੋਹਲੀ, ਵਣਪਾਲ ਫਿਰੋਜ਼ਪੁਰ ਸਰਕਲ ਸ੍ਰੀ ਸੰਜੇ ਬਾਂਸਲ, ਵਣ ਮੰਡਲ ਅਫ਼ਸਰ ਫਿਰੋਜ਼ਪੁਰ ਸ੍ਰ. ਅੰਮ੍ਰਿਤਪਾਲ ਸਿੰਘ ਬਰਾੜ, ਵਣ ਰੇਂਜ ਅਫ਼ਸਰ ਮੋਗਾ ਨਿਰਮਲ ਸਿੰਘ ਸੰਧੂ, ਆਤਮਾ ਪ੍ਰੋਜੈਕਟ ਕੋਆਰਡੀਨੇਟਰ ਬਲਵਿੰਦਰ ਸਿੰਘ ਲੱਖੇਵਾਲੀ, ਇੰਚਾਰਜ ਪ੍ਰਿੰਸੀਪਲ ਤੇਜਿੰਦਰ ਸਿੰਘ ਜ਼ਸ਼ਨ ਸਟੇਟ ਐਵਾਰਡੀ ਮੌਜੂਦ ਸਨ।
ਸਿਸਵਾਂ ਅਵੇਰਨੈੱਸ ਨੇਚਰ ਕੈਂਪ ਦੇ ਉਦਘਾਟਨ ਦੇ ਲਾਈਵ ਟੈਲੀਕਾਸਟ ਦੇਖਣ ਉਪਰੰਤ ਮੋਗਾ ਦੇ ਪੰਜ ਪੀਰ ਅਸਥਾਨ ਤੇ ਝਿੜੀ ਦੇ ਨਿਰਮਾਣ ਲਈ ਪੌਦੇ ਲਗਾਉਣ ਦੀਆਂ ਰਸਮਾਂ ਡਿਪਟੀ ਕਮਿਸ਼ਨਰ ਮੋਗਾ ਨੇ ਨਿਭਾਈਆਂ। ਇਸ ਮੌਕੇ ਹਾਜ਼ਰ ਅਧਿਕਾਰੀਆਂ ਅਤੇ ਵੱਖ ਵੱਖ ਪਤਵੰਤਿਆਂ ਨੇ ਵੀ ਇੱਕ ਇੱਕ ਪੌਦਾ ਲਗਾ ਕੇ ਵਣ ਮਹਾਂਉਤਸਵ ਮਨਾਇਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਜਗ੍ਹਾ ਤੇ ਮੌਜੂਦ ਪਵਿੱਤਰ ਛਪੜੀ ਨੂੰ ਵੱਡੀ ਜਲਗਾਹ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇਗਾ ਤਾਂ ਕਿ ਮੀਂਹ ਦਾ ਪਾਣੀ ਜਜਬ ਹੋ ਸਕੇ ਅਤੇ ਧਰਤੀ ਹੇਠਲੇ ਡਿੱਗਦੇ ਪਾਣੀ ਦੇ ਸਤਰ ਨੂੰ ਰੋਕਿਆ ਜਾ ਸਕੇ। ਉਨ੍ਹਾ ਆਖਿਆ ਕਿ ਪਿੰਡ ਵਾਸੀਆਂ ਦੀ ਮੰਗ ਤੇ ਇਸ ਅਸਥਾਨ ਤੇ ਸੈਰ ਲਈ ਰਾਸਤਾ ਵੀ ਤਾਮੀਰ ਕੀਤਾ ਜਾਵੇਗਾ ਤਾਂ ਕਿ ਸ਼ੁੱਧ ਵਾਤਾਵਰਨ ਵਿੱਚ ਲੋਕ ਸੈਰ ਕਰ ਸਕਣ। ਇਸ ਮੌਕੇ ਵਣ ਰੇਂਜ ਅਫ਼ਸਰ ਮੋਗਾ ਨਿਰਮਲ ਸਿੰਘ ਸੰਧੂ ਨੇ ਆਖਿਆ ਕਿ ਅੱਜ ਇਸ ਅਸਥਾਨ ਤੇ ਇੱਕ ਹਜ਼ਾਰ ਪੌਦੇ ਲਗਾਏ ਗਏ ਹਨ ਅਤੇ ਇਸ 4 ਏਕੜ ਜਗ੍ਹਾ ਵਿੱਚ ਲੋੜ ਅਨੁਸਾਰ ਹੋਰ ਵੀ ਫਲ ਅਤੇ ਵਿਰਾਸਤੀ ਪੌਦੇ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਵਣ ਮੰਤਰੀ ਪੰਜਾਬ ਸ੍ਰ. ਸਾਧੂ ਸਿੰਘ ਧਰਮਸੋਤ ਵੱਲੋਂ ਸਿਸਵਾਂ ਅਵੇਰਨੈੱਸ ਨੇਚਰ ਕੈਂਪ ਦਾ ਉਦਘਾਟਨ ਕੀਤਾ ਗਿਆ ਹੈ ਬਹੁਤ ਹੀ ਖੂਬਸੂਰਤ ਸਥਾਨ ਹੈ ਅਤੇ ਇਹ ਪੰਜਾਬ ਸਰਕਾਰ ਦਾ ਇੱਕ ਵਾਤਾਵਰਨ ਪੱਖੀ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਤਾਮੀਰ ਕੀਤੇ ਗਏ ਸਿਸਵਾਂ ਹਰਬਲ ਗਾਰਡਨ ਵਿੱਚ ਨਿਰਗੁੰਡੀ, ਨਾਗਦੌਨ, ਕਪੂਰ, ਤੁਲਸੀ, ਪੱਥਰਚੱਟ, ਰੋਜਮੈਰੀ, ਜਿਰੇਨੀਅਮ, ਲੈਮਨਗਰਾਸ, ਸਫੈਦਮੂਸਲੀ, ਪੱਤਾ ਜਵੈਣ ਸਮੇਤ ਸੈਕੜੇ ਅਜਿਹੇ ਬੂਟੇ ਜ਼ੋ ਸਾਡੇ ਨਾਲ ਬਹੁਤ ਹੀ ਪੁਰਾਤਨ ਸਮੇਂ ਤੋਂ ਜੁੜੇ ਹੋਏ ਨੇ ਲਗਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਲੋਕ ਅਰਪਣ ਕੀਤੇ ਗਏ ਆਈ ਰਖਵਾਲੀ ਐਪ ਨਾਲ ਜੰਗਲਾਂ ਦੀ ਨਜਾਇਜ਼,਼ ਕਟਾਈ, ਲੱਕੜਾਂ ਦੀ ਚੋਰੀ ਰੁਕੇਗੀ। ਉਨ੍ਹਾਂ ਕਿਹਾ ਕਿ ਇਸ ਐਪ ਜਰੀਏ ਆਮ ਲੋਕ ਇਸ ਸਬੰਧੀ ਆਪਣੀ ਜੰਗਲਾਂ ਦੀ ਨਜਾਇਜ਼ ਕਟਾਈ ਜਾਂ ਹੋਰ ਸਿ਼ਕਾਇਤ ਦਰਜ ਕਰਵਾ ਸਕਦੇ ਹਨ।
ਸਮਾਗਮ ਦੇ ਅੰਤ ਵਿੱਚ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਪਿੰਡ ਵਾਸੀਆਂ ਨੂੰ ਘਰਾਂ ਅਤੇ ਮੋਟਰਾਂ ਤੇ ਲਗਾਉਣ ਲਈ ਜੰਗਲਾਤ ਵਿਭਾਗ ਤਰਫੋਂ ਆਏ ਪੌਦਿਆਂ ਦੀ ਵੰਡ ਵੀ ਕੀਤੀ।
ਇਸ ਮੌਕੇ ਹਰਦੇਵ ਸਿੰਘ ਸਰਪੰਚ, ਨਛੱਤਰ ਸਿੰਘ ਬਲਾਕ ਸੰਮਤੀ ਮੈਂਬਰ, ਹਾਕਮ ਸਿੰਘ ਜ਼ੌਹਲ ਐਨ.ਆਰ.ਆਈ., ਸੁਖਮੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਕੁਲਵੰਤ ਸਿੰਘ ਸਮਾਜਸੇਵੀ, ਸਤਨਾਮ ਸਿੰਘ ਪ੍ਰਧਾਨ ਨੈਸਲੇ, ਹਰਨੇਕ ਸਿੰਘ ਚੇਅਰਮੈਨ, ਕਮਲਜੀਤ ਕੌਰ ਪ੍ਰਧਾਨ ਇਸਤਰੀ ਵਿੰਗ, ਬਲਵਿੰਦਰ ਸਿੰਘ ਬਾਟੂ, ਬੂਟਾ ਸਿੰਘ ਨੰਬਰਦਾਰ, ਨਿਰਮਲ ਸਿੰਘ, ਨਰਾਇਣ ਸਿੰਘ, ਜਗਰਾਤ ਸਿੰਘ ਫੌਜੀ, ਬੂਟਾ ਸਿੰਘ, ਚਮਕੌਰ ਸਿੰਘ ਅਕਾਲੀ, ਦਰਸ਼ਨ ਸਿੰਘ ਐਨ.ਆਰ.ਆਈ. ਤੋਂ ਇਲਾਵਾ ਸਾਧੂ ਸਿੰਘ, ਅੰਗਰੇਜ਼ ਸਿੰਘ, ਜ਼ਸਪਾਲ ਸਿੰਘ, ਮੰਗਲ ਸਿੰਘ (ਸਾਰੇ ਪੰਚਾਇਤ ਮੈਂਬਰ) ਹਾਜ਼ਰ ਸਨ। (ਹੈੱਪੀ ਢੰਡ)

Today Now News

RELATED ARTICLES
- Advertisment -

POPULAR POSTS