ਮੋਗਾ (ਹੈੱਪੀ ਢੰਡ)

ਪੰਜਾਬ ਵਿੱਚ ਕੈਪਟਨ ਸਰਕਾਰ ਇਸ ਕਾਰਜਕਾਲ ਵਿੱਚ ਦਿਸ਼ਾ ਹੀਨ ਹੋ ਚੁੱਕੀ ਹੈ, ਇਕ ਤੋਂ ਬਾਅਦ ਇਕ ਫੈਸਲਾ ਸਰਕਾਰ ਦੀ ਨਾਕਾਮੀ ਦਰਸਾ ਰਿਹਾ ਹੈ। ਇਥੇ ਇਹ ਕਹਿਣਾ ਬੜਾ ਢੁਕਵਾਂ ਹੋਵੇਗਾ, ਅੰਧੇਰ ਨਗਰੀ ਚੌਪਟ ਰਾਜਾ ਜਿਸ ਨੇ ਸੇਵਾ ਮੁਕਤ ਪਟਵਾਰੀਆਂ ਦੀ ਲਗਾਈ ਸੇਵਾ ਬੇਰੁਜਗਾਰਾਂ ਨੂੰ ਬੇਰੁਜਗਾਰ ਰੱਖਣਾ ਸਮਝਿਆ ਬੇਹਤਰ ਜਿਕਰ ਯੋਗ ਹੈ ਕਿ ਸੇਵਾ ਮੁਕਤ ਪਰਵਰੀਆਂ ਦੀ ਸੇਵਾ ਲੈਕੇ ਪੰਜਾਬ ਸਰਕਾਰ ਲਗਭਗ 1700 ਤੋਂ ਵੱਧ ਸੇਵਾ ਮੁਕਤ ਪਟਵਾਰੀਆਂ ਨੂੰ 25000 ਰੁਪਏ ਮਹੀਨਾ ਦੇਣ ਜਾ ਰਹੀ ਹੈ ਜਿਸਦਾ ਬੋਝ ਸਰਕਾਰ ਅਤੇ ਆਮ ਪਬਲਿਕ ਤੇ ਪੈਣਾ ਹੈ, ਜਦੋਂ ਕਿ ਪਹਿਲਾਂ ਸਰਕਾਰ ਨੇ 1227 ਅਸਾਮੀਆਂ ਪੰਜ ਸਾਲ ਪਹਿਲਾਂ 5000 ਰੁਪਏ ਪ੍ਰਤੀ ਮਹੀਨਾ ਰੱਖੇ ਸਨ ਜੋਂ ਅੱਜ 10000 ਰੁਪਏ ਪ੍ਰਤੀ ਮਹੀਨਾ ਲੇ ਰਹੇ ਹਨ।
ਪੁੱਜਣ ਸਰਕਾਰ ਵੱਲੋਂ ਪਟਵਾਰੀ ਭਾਰਤੀ ਲਈ 2ਲੱਖ 34 ਹਾਜਰ ਬੇਰੁਜਗਾਰਾਂ ਨੇ ਟੇਸਟ ਪਿਛਲੇ ਮਹੀਨੇ ਦਿੱਤਾ। ਜਿਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਪੜ੍ਹੇ ਲਿਖੇ ਨੌਜਵਾਨ ਬੇਰੁਜਗਾਰ ਨੌਕਰੀ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਪੰਜਾਬ ਦੇ 8000 ਪਿੰਡ ਪਟਵਾਰੀਆਂ ਤੋਂ ਵਾਂਝੇ ਹਨ। ਲਗਭਗ 3721 ਅਸਾਮੀਆਂ ਖਾਲੀ ਪਈਆਂ ਹਨ।
ਸਰਕਾਰ ਦੀ ਨਕਾਮੀ ਦਾ ਅੰਦਾਜ਼ਾ ਏਥੋਂ ਲਗਾਇਆ ਜਾ ਸਕਦਾ ਹੈ ਕਿ ਇਕੋ ਮਹਿਕਮੇ ਵਿੱਚ 1227 ਨੌਜਵਾਨ ਸਿਰਫ 10000 ਤੇ ਨੌਕਰੀ ਕਰਨ ਨੂੰ ਮਜਬੂਰ ਹਨ ਸੇਵਾ ਮੁਕਤ ਪਟਵਾਰੀ 25000 ਰੁਪਏ ਲੈਣਗੇ ਕਿੰਨਾ ਵਿਤਕਰਾ ਨੌਜਵਾਨਾਂ ਨਾਲ ਰਿਹਾ ਹੈ।
ਮਜੂਦਾ ਸਰਕਾਰ ਦਸ਼ਾ ਅਤੇ ਦਿਸ਼ਾ ਦੋਨੋ ਹੀ ਖੋ ਚੁੱਕੀ ਹੈ ਜਿਸ ਦਾ ਨਤੀਜਾ ਹੈ ਕਿ ਲੋਕਾਂ ਦਾ ਇਹਨਾ ਰਵਾਇਤੀ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਿਆ ਹੈ, ਲੋਕ ਨਵੀਂ ਵਿਵਸਥਾ ਨੂੰ ਦੇਖਣਾ ਚਾਹੁੰਦੇ ਹਨ। ਜਿਸਦਾ ਨਤੀਜਾ ਤੁਹਾਨੂੰ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਦਿਖਾਈ ਦੇਵੇਗਾ। ਅਸੀ ਫਿਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਨੌਜਵਾਨਾਂ ਨੂੰ ਇਹ ਮੌਕਾ ਦਿਓ ਉਹਨਾਂ ਦਾ ਹੱਕ ਹੈ ਇਹਨਾ ਨੌਕਰੀਆਂ ਉੱਤੇ ਅਸੀਂ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਮੌਕਾ ਮਿਲਣ ਤੇ ਨਜਵਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜੇਵੇਗਾ





