
ਮਾਨਸਾ 23 ਅਗਸਤ ਆਮ ਆਦਮੀ ਪਾਰਟੀ ਦੀ ਟੀਮ ਵਲੋਂ ਹਲਕਾ ਸਰਦੂਲਗੜ ਦੇ ਪਿੰਡ ਬਾਜੇਵਾਲਾ ਵਿਖੇ ਆਪ ਦੀ ਮੁਫਤ ਬਿਜਲੀ ਗਰੰਟੀ ਰਜਿਸਟਰੇਸਨ ਕਰਨ ਲਈ ਕੈਂਪ ਲਗਾਇਆ ਗਿਆ। ਇਸ ਕੈਂਪ ਮੋਕੇ ਆਪ ਆਗੂਆਂ ਨੇ ਪਿੰਡ ਵਾਸੀਆਂ ਨੂੰ ਆਪ ਦੀ ਮੁਫਤ ਬਿਜਲੀ ਗਰੰਟੀ ਬਾਰੇ ਜਾਣੂ ਕਰਵਾਇਆ ਅਤੇ ਰਜਿਸਟਰੇਸਨ ਕੀਤੀ। ਇਸ ਮੋਕੇ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਤੇ ਐਮ,ਐਲ,ਏ ਮੀਤ ਹੇਅਰ ਦੇ ਮਾਮਾ ਬਲਵੀਰ ਸਿੰਘ ( ਵੀਰਾਂ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡਾਂ ਵਿਚ ਲਗਾ ਜਾ ਰਹੇ ਬਿਜਲੀ ਗਰੰਟੀ ਕੈਂਪਾਂ ਵਿਚ ਲੋਕ ਵੱਡੀ ਗਿਣਤੀ ਵਿਚ ਪੁੱਜ ਕੇ ਰਜਿਸਟਰੇਸਨ ਕਰਵਾ ਰਹੇ ਹਨ। ਇਸ ਮੋਕੇ ਸੀਨੀਅਰ ਆਪ ਆਗੂ ਹਰਮੀਤ ਸਿੰਘ ਧਾਲੀਵਾਲ , ਸੇਠ ਮੱਖਣ ਲਾਲ ਜਿੰਦਲ, ਗੁਰਸੇਵਕ ਸਿੰਘ, ਅਤੇ ਹੋਰ ਆਪ ਆਗੂ ਤੇ ਪਿੰਡ ਵਾਸੀ ਮੋਜੂਦ ਸਨ।






