
ਬਰਨਾਲਾ, 23 ,ਅਗਸਤ (ਕਰਨਪ੍ਰੀਤ ਧੰਦਰਾਲ )-ਆਈਲੈਟਸ ਸੰਸਥਾ ਐਕਸਪਲੋਰ ਅਕੈਡਮੀ ਬਰਨਾਲਾ ਦੇ ਵਿਦਿਆਰਥੀਆਂ ਵਲੋਂ ਆਈਲੈਟਸ ਦੇ ਆਏ ਨਤੀਜਿਆਂ ਵਿਚ ਸ਼ਾਨਦਾਰ ਬੈਂਡ ਪ੍ਰਾਪਤ ਕਰਕੇ ਮਾਂ ਬਾਪ ਤੇ ਅਕੈਡਮੀ ਦਾ ਮਾਨ ਵਧਾਇਆ ਹੈ ! ਜਿਸ ਸੰਬੰਧੀ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਲਵਜਿੰਦਰ ਧਾਲੀਵਾਲ ਨੇ ਦੱਸਿਆ ਕਿ ਵਿਦਿਆਰਥਣ ਨਿਮਰਤ ਕੌਰ ਪੁੱਤਰੀ ਕੁਲਵੀਰ ਸਿੰਘ ਮਾਨ ਵਾਸੀ ਬਰਨਾਲਾ ਨੇ ਓਵਰਆਲ 8 ਬੈਂਡ, ਵਿਦਿਆਰਥਣ ਮਿਰਾਜ ਸ਼ਰਮਾ ਪੁੱਤਰੀ ਪੁਸ਼ਪਿੰਦਰ ਸ਼ਰਮਾ ਵਾਸੀ ਬਰਨਾਲਾ, ਵਿਦਿਆਰਥੀ ਰਣਵੀਰ ਸਿੰਘ ਪੁੱਤਰ ਸੁਖਵੀਰ ਸਿੰਘ ਗਿੱਲ ਵਾਸੀ ਵਜੀਦਕੇ ਕਲਾਂ ਤੇ ਵਿਦਿਆਰਥਣ ਅਨੂਰੀਤ ਕੌਰ ਪੁੱਤਰੀ ਜਗਪਾਲ ਸਿੰਘ ਵਾਸੀ ਕਾਲੇਕੇ ਨੇ ਓਵਰਆਲ 7.5 ਬੈਂਡ ਹਾਸਲ ਕਰ ਕੇ ਸੰਸਥਾ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਵਿਖੇ ਵਿਦਿਆਰਥੀਆਂ ਨੂੰ ਆਈਲੈਟਸ ਦੀ ਤਿਆਰੀ ਆਧੁਨਿਕ ਤਰੀਕਿਆਂ ਨਾਲ ਤਜਰਬੇਕਾਰ ਸਟਾਫ਼ ਦੁਆਰਾ ਕਰਵਾਈ ਜਾਂਦੀ ਹੈ | ਸੰਸਥਾ ਦੇ ਮੁੱਖ ਪ੍ਰਬੰਧਕ ਐਡਵੋਕੇਟ ਬਲਜਿੰਦਰ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ




