17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੁਖਬੀਰ ਸਿੰਘ ਬਾਦਲ ਨੇਂ ਧਨੌਲਾ ਦੇ ਮਸ਼ਹੂਰ ਦੀਪਕ ਢਾਬੇ ‘ਤੇ ...

ਸੁਖਬੀਰ ਸਿੰਘ ਬਾਦਲ ਨੇਂ ਧਨੌਲਾ ਦੇ ਮਸ਼ਹੂਰ ਦੀਪਕ ਢਾਬੇ ‘ਤੇ ਬਰਨਾਲਾ ਤੋੰ ਹਲਕਾ ਇੰਚਾਰਜ ਕੁਲਵੰਤ ਕੰਤਾ ਅਤੇ ਭਦੌੜ ਤੋੰ ਉਮੀਦਵਾਰ ਸਤਿਨਾਮ ਸਿੰਘ ਰਾਹੀ ਨਾਲ ਖਾਣਾ ਖਾਧਾ

ਬਰਨਾਲਾ 22 ਅਗਸਤ ( ਕਰਨਪ੍ਰੀਤ ਧੰਦਰਾਲ)
ਚੰਡੀਗੜ੍ਹ ਤੋਂ ਆਪਣੇ ਜੱਦੀ ਪਿੰਡ ਬਾਦਲ ਜਾਂਦੇ ਸਮੇਂ ਸੁਖਬੀਰ ਸਿੰਘ ਬਾਦਲ ਦਾ ਕਾਫ਼ਲਾ ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਮਸ਼ਹੂਰ ਦੀਪਕ ਢਾਬੇ ‘ਤੇ ਰੁਕਿਆ ਜਿੱਥੇ ਸੁਖਬੀਰ ਬਾਦਲ ਨੇ ਬਰਨਾਲਾ ਦੇ ਹਲਕਾ ਇੰਚਾਰਜ ਕੁਲਵੰਤ ਕੰਤਾ ਅਤੇ ਭਦੌੜ ਤੋੰ ਉਮੀਦਵਾਰ ਸਤਿਨਾਮ ਸਿੰਘ ਰਾਹੀ ਨਾਲ ਖਾਣਾ ਵੀ ਖਾਧਾ ਅਤੇ ਉਥੇ ਆਏ ਹੋਏ ਲੋਕਾਂ ਨਾਲ ਗੱਲਬਾਤ ਵੀ ਕੀਤੀ

  • ਗਤੀਸ਼ੀਲ ਅਗਵਾਈ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪਹਿਲਾਂ ਨਾਲੋਂ ਹਟ ਕੇ ਰਣਨੀਤੀ ਤਿਆਰ ਕੀਤੀ ਲੱਗਦੀ ਹੈ,ਜਿਸ ਤਹਿਤ ਉਹ ਨਿੱਜੀ ਤੌਰ ‘ਤੇ ਆਮ ਲੋਕਾਂ ਨੂੰ ਮਿਲਦੇ ਹਨ ਅਤੇ ਖੁੱਲ੍ਹ ਕੇ ਗੱਲਬਾਤ ਵੀ ਕਰਦੇ ਹਨ। ਆਪਣੇ ਰੋਜ਼ਾਨਾ ਸਫ਼ਰ ਦੌਰਾਨ ਸੁਖਬੀਰ ਸਿੰਘ ਬਾਦਲ ਜਿਥੇ ਕਿਤੇ ਕੁਝ ਵਿਅਕਤੀਆਂ ਨੂੰ ਬੈਠੇ ਦੇਖਦੇ ਹਨ ਤਾਂ ਤੁਰੰਤ ਗੱਡੀਆਂ ਦਾ ਕਾਫ਼ਲਾ ਰੁਕਦਾ ਹੈ ਅਤੇ ਸੁਖਬੀਰ ਸਿੰਘ ਬਾਦਲ ਉਤਰ ਕੇ ਉਨ੍ਹਾਂ ਕੋਲ ਚਲੇ ਜਾਂਦੇ ਹਨ। ਲੋਕਾਂ ਨੇ ਬੜੇ ਉਤਸ਼ਾਹ ਨਾਲ ਸੁਖਬੀਰ ਬਾਦਲ ਨਾਲ ਤਸਵੀਰਾਂ ਵੀ ਕਰਵਾਈਆਂ। ਚਰਚਾ ਹੈ ਕਿ ਖੇਤਾਂ ‘ਚ ਮੋਟਰਾਂ ‘ਤੇ ਚਾਹ ਪੀਣੀ, ਢਾਬਿਆਂ ‘ਤੇ ਰੋਟੀ ਖਾਣੀ ਸੁਖਬੀਰ ਸਿੰਘ ਬਾਦਲ ਦੀ ਚੋਣ ਰਣਨੀਤੀ ਦਾ ਹੀ ਹਿੱਸਾ ਹੋ ਸਕਦਾ ਹੈ। ਭਾਵੇਂ ਕਿ ਕਿਸਾਨ ਯੂਨੀਅਨਾਂ ਨੇ ਖੇਤੀ ਅੰਦੋਲਨ ਕਾਰਨ ਸਾਰੀਆਂ ਪਾਰਟੀਆਂ ਦੇ ਲੀਡਰਾਂ ਦਾ ਆਮ ਲੋਕਾਂ ਵਿੱਚ ਵਿਚਰਨ ‘ਤੇ ਵਿਰੋਧ ਦਾ ਐਲਾਨ ਕੀਤਾ ਹੋਇਆ ਹੈ ਪਰ ਸੁਖਬੀਰ ਸਿੰਘ ਬਾਦਲ ਗਾਹੇ-ਬਗਾਹੇ ਆਮ ਲੋਕਾਂ ਵਿੱਚ ਹਾਜ਼ਰੀ ਲਗਵਾ ਹੀ ਜਾਂਦੇ ਹਨ।
Today Now News

RELATED ARTICLES
- Advertisment -

POPULAR POSTS