17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਇੱਕਲੇ ਸੋਸ਼ਲ ਮੀਡੀਆ ਤੇ ਆਗੂਆਂ ਚ ਫੁੱਟ ਦੂਰ ਕਰਨ ਦੀਆਂ ਫੋਟੋਆਂ ਪਾਉਣ...

ਇੱਕਲੇ ਸੋਸ਼ਲ ਮੀਡੀਆ ਤੇ ਆਗੂਆਂ ਚ ਫੁੱਟ ਦੂਰ ਕਰਨ ਦੀਆਂ ਫੋਟੋਆਂ ਪਾਉਣ ਤੇ ਲੋਕ ਸਮਸਿਆਂ ਤੋਂ ਟਾਲੇ ਵੱਟ ਕੇ ਕੁਲਵੰਤ ਕੰਤਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਸਕੇਗਾ !

ਬਰਨਾਲਾ, 22 ਅਗਸਤ/– ਕਰਨਪ੍ਰੀਤ ਧੰਦਰਾਲ /–ਭਾਵੇਂ ਸ਼ਿਰੋਮਣੀ ਅਕਾਲੀ ਦਲ ਪਾਰਟੀ ਵਲੋਂ ਕਈ ਮਹੀਨੇ ਪਹਿਲਾਂ ਹੀ ਵਿਧਾਨ ਸਭਾ ਚੋਣਾਂ 2022 ਦੇ ਲੜਨ ਦੇ ਦਿੱਤੇ ਇੰਡੀਕੇਟਰ ਤੋਂ ਬਾਅਦ ਸੰਭਾਵੀ ਉਮੀਦਵਾਰਾਂ ਵਲੋਂ ਰਾਜਨੀਤਕ ਸਰਗਰਮੀਆਂ ਵਿੱਢ ਦਿੱਤੀਆਂ ਹਨ ਤੇ ਆਗੂਆਂ ਨਾਲ ਆਪਸੀ ਕੁੜੱਤਣ ਦੂਰ ਕਰਨ ਦੀਆਂ ਫੋਟੋਆਂ ਸੋਸ਼ਲ ਮੀਡਿਆ ਤੇ ਦਿਖਾ ਰਹੇ ਹਨ ਜਦੋਂ ਕਿ ਅਸਲ ਤਸਵੀਰ ਕੁਜ ਹੋਰ ਹੀ ਬਿਆਨ ਕਰਦੀ ਹੈ ! ਜਿਲਾ ਬਰਨਾਲਾ ਵਿਚ ਪਿਛਲੇ 10 -12 ਸਾਲਾਂ ਤੋਂ ਲਗਾਤਾਰ ਚੱਲ ਰਹੀ ਅੰਦਰੂਨੀ ਫੁੱਟ ਕਾਰਨ ਅਕਾਲੀ ਦਲ ਦਾ ਝੰਡਾ ਬਰਨਾਲਾ ਦੀਆਂ ਤਿੰਨੋ ਸੀਟਾਂ ਤੇ ਨਹੀਂ ਝੁੱਲ ਸਕਿਆ ਜਿਸ ਦੀ ਤਾਜ਼ਾ ਉਦਹਾਰਣ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿਲ੍ਹਾ ਬਰਨਾਲਾ ਦੀਆਂ ਤਿੰਨੋਂ ਸੀਟਾਂ ਤੋਂ ਭਾਰੀ ਹਾਰ ਦਾ ਸਾਹਮਣਾ ਕਰਨ ਤੋਂ ਲਈ ਜਾ ਸਕਦੀ ਹੈ1 ਪਰੰਤੂ ਆਗੂਆਂ ਵਲੋਂ ਦੱਬ ਕੇ ਕੱਮ ਕਰਨ ਤੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਚ ਕੋਈ ਦਿਲਚਸਪੀ ਨਹੀਂ ਦਿਖਾਈ ਜਦੋਂ ਕਿ ਇਹ ਭੂਮਿਕਾ ਆਪ ਪਾਰਟੀ ਨੇ ਜ਼ਿਆਦਾ ਨਿਭਾਈ ਤੇ ਹਰੇਕ ਮੁੱਦੇ ਤੇ ਮਜੂਦਾ ਸਰਕਾਰ ਨੂੰ ਘੇਰਿਆ ! ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਜ਼ਿਲ੍ਹਾ ਪੱਧਰ ਖ਼ਾਸਕਰ ਹਲਕਾ ਬਰਨਾਲਾ ਵਿਚ ਲੋਕ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ ਅਤੇ ਹਲਕੇ ਦੀ ਲੀਡਰਸ਼ਿਪ ਦੇ ਆਗੂ ਸਿਰਫ਼ ਆਪੋ ਆਪਣੀ ਚੌਧਰ ਚਮਕਾਉਣ ਲਈ ਅਲੱਗ ਅਲੱਗ ਰਾਗ ਅਲਾਪਦੇ ਰਹੇ ਤੇ ਲੋਕਾਂ ਦੇ ਕਹਿਣ ਮੁਤਾਵਿਕ ਰਾਜਨੀਤੀ ਚੁਬਾਰਿਆਂ ਤੱਕ ਹੀ ਸੀਮਤ ਰੱਖੀ ਤੇ ਸਿਰਫ ਪਾਰਟੀ ਵਲੋਂ ਸੁਖਬੀਰ ਬਾਦਲ ਦੇ ਦਿੱਤੇ ਗਏ ਪ੍ਰੋਗਰਾਮਾਂ ਜਿਵੇਂ ਕਿ ਸੂਬਾ ਪੱਧਰੀ ਮਸਲਿਆਂ ਤੇ ਸਮੱਸਿਆਵਾਂ ਸਬੰਧੀ ਧਰਨੇ ਅਤੇ ਰੋਸ ਪ੍ਰਦਰਸ਼ਨਾਂ ਤੱਕ ਹੀ ਹਾਜ਼ਰੀਆਂ ਲਗਵਾਈਆਂ

                                                        ਪਿਛਲੇ ਸਾਢੇ ਚਾਰ ਸਾਲਾਂ ਤੋਂ  ਭਾਵੇਂ ਕਿ ਸਾਰੀ ਦੁਨੀਆਂ  ਪਿਛਲੇ ਡੇਢ ਸਾਲ ਤੋਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ ਪਰ ਜੇਕਰ ਸ਼ਹਿਰ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜ਼ਿਲ੍ਹੇ ਦਾ ਇੱਕੋ ਇਕ ਵੱਡਾ ਸਿਵਲ ਹਸਪਤਾਲ ਹੈ ਅਤੇ ਇਸ ਹਸਪਤਾਲ ਵਿਚ ਸਿਹਤ ਸਹੂਲਤਾਂ ਦੀ ਘਾਟ ਨੂੰ ਲੈ ਕੇ ਅਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ, ਡਾਕਟਰਾਂ ਦੀ ਘਾਟ, ਮਸ਼ੀਨਰੀ ਦੀ ਘਾਟ ਅਤੇ ਹੋਰ ਘਾਟਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਵਲੋਂ ਚੁੱਕਿਆ ਗਿਆ ਕੋਈ ਵੀ ਮੁੱਦਾ ਨਹੀਂ ਦਿਸਿਆ ! ਸੁਖਵੀਰ ਬਾਦਲ ਵਲੋਂ ਟਿਕਟ ਦਾ ਚਾਹਵਾਨ  ਰਿਹਾ ਦਵਿੰਦਰ ਬੀਹਲਾ ਸਮੇ ਸਮੇ ਸਿਰ ਕੁਜ਼ ਮੁੱਦੇ ਜਰੂਰ ਚੁੱਕਦਾ ਰਿਹਾ  ਇਸੇ ਤਰ੍ਹਾਂ ਲੋਕਾਂ ਦੀਆਂ ਹੋਰ ਸਮੱਸਿਆਵਾਂ ਟੁੱਟੀਆਂ ਸੜਕਾਂ, ਮੀਂਹ ਅਤੇ ਸੀਵਰੇਜ ਦੀ ਗੰਦੇ ਪਾਣੀ ਦੀ ਨਿਕਾਸੀ, ਸਰਕਾਰੀ ਦਫ਼ਤਰਾਂ ਵਿਚ ਲੋਕਾਂ ਨੂੰ ਕੰਮਾਂ ਪ੍ਰਤੀ ਆ ਰਹੀਆਂ ਮੁਸ਼ਕਲਾਂ ਅਤੇ ਹੋ ਰਹੀ ਖ਼ੱਜਲ-ਖ਼ੁਆਰੀ ਤੋਂ ਇਲਾਵਾ ਦਫ਼ਤਰਾਂ ਵਿਚ ਫੈਲੇ ਭਿ੍ਸ਼ਟਾਚਾਰ ਪ੍ਰਤੀ ਵੀ ਅਕਾਲੀ ਦਲ ਜ਼ੀਰੋ ਭੂਮਿਕਾ ਚ ਹੀ ਰਿਹਾ  |

                          ਪਾਰਟੀ ਵਲੋਂ ਕੁਲਵੰਤ  ਕੀਤੂ ਨੂੰ ਹਲਕੇ ਦੇ ਮੁੱਖ ਸੇਵਾਦਾਰ ਬਣਾ ਕੇ ਇੱਕ ਢੰਗ ਨਾਲ ਟਿਕਟ ਦੇਣ ਦਾ ਫ਼ੈਸਲਾ ਕੀਤਾ ਗਿਆ ਪਰੰਤੂ ਅਜੇ ਤੱਕ ਰੁੱਸੇ ਤੇ ਨਾਰਾਜ ਚੱਲ ਰਹੇ ਆਗੂਆਂ  ਨੇ  ਬਰਨਾਲਾ ਤੋਂ ਟਿਕਟ  ਨਾ ਮਿਲਣ ਕਾਰਨ ਥੋੜੇ ਸਮੇ ਲਈ ਚੁੱਪੀ ਧਾਰ ਲਈ ਹੈ ਪਰ ਜਿਸ ਢੰਗ ਨਾਲ ਜ਼ਿਲ੍ਹੇ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਦੀ ਅੰਦਰਖਾਤੇ ਆਪਸੀ ਨਾਰਾਜ਼ਗੀ ਚੱਲ ਰਹੀ ਹੈ, ਜੋ ਹੌਲੀ-ਹੌਲੀ ਜੱਗ ਜ਼ਾਹਿਰ ਵੀ ਹੋ ਰਹੀ ਹੈ, ਨੂੰ ਜੇਕਰ ਰੋਕਣ ਦਾ ਯਤਨ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਕੁਝ ਵੀ ਹੋ ਸਕਦਾ ਹੈ | ਆਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ  ਸ਼੍ਰੋਮਣੀ ਅਕਾਲੀ ਦਲ  ਬਰਨਾਲਾ ਦੀ ਜਨਰਲ ਸੀਟ ਤੋਂ ਜਿੱਤਣ ਲਈ  ਹਲਕੇ ਵਿਚ ਲੋਕ ਸਮੱਸਿਆਵਾਂ ਤੋਂ ਦੂਰੀ ਅਤੇ ਆਪਣਿਆਂ ਦੀ ਨਾਰਾਜ਼ਗੀ ਦੇ ਚੱਲਦਿਆਂ ਕੀ ਇੱਕਲੇ ਸੋਸ਼ਲ ਮੀਡੀਆ ਤੇ ਆਗੂਆਂ ਚ ਫੁੱਟ ਦੂਰ ਕਰਨ ਦੀਆਂ ਫੋਟੋਆਂ ਪਾਉਣ ਤੇ ਲੋਕ ਸਮਸਿਆਂ ਤੋਂ ਟਾਲੇ ਵੱਟ ਕੇ ਕੁਲਵੰਤ ਕੰਤਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਸਕੇਗਾ ਜਾਂ ਨਹੀਂ ਇਹ ਤਾਂ ਸਮਾਂ ਹੀ ਦਸੇਗਾ ਪਰ  ਕੁਲਵੰਤ ਕੰਤੇ ਲਈ  ਵਿਧਾਇਕ ਬਣਨ ਦੀ ਡਗਰ ਸੋਖੀ ਨਹੀਂ 
†
Today Now News

RELATED ARTICLES
- Advertisment -

POPULAR POSTS