17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਾਂਗਰਸ ਤੇ ਆਮ ਆਦਮੀ ਪਾਰਟੀ ਸਮਰਥਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ...

ਕਾਂਗਰਸ ਤੇ ਆਮ ਆਦਮੀ ਪਾਰਟੀ ਸਮਰਥਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ

ਮੋਗਾ (ਹੈੱਪੀ ਢੰਡ) ਕਲ 20.8.2021 ਨੂੰ ਹੋਏ ਇੱਕ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਸਮਰਥਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ । ਅਕਾਲੀ ਦਲ ਦੇ ਜ਼ਿਲਾ ਜੱਥੇਬੰਧਕ ਸਕੱਤਰ ਨਾਨਕ ਚੋਪੜਾ ਦੀ ਪ੍ਰੇਰਨਾ ਨਾਲ ਸਤੀਸ਼ ਰਾਜਪੂਤ ਤੇ ਰੋਹਿਤ ਕੰਡਾ ਨੇ ਆਪਣੀ ਪੂਰੀ ਟੀਮ ਨਾਲ ਅਕਾਲੀ ਦਲ ਬਾਦਲ ਦਾ ਪੱਲਾ ਫੜਿਆ।ਅਕਾਲੀ ਦੇ ਜ਼ਿਲਾ ਮੋਗਾ ਦੇ ਮੁੱਖ ਸੇਵਾਦਾਰ ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਜੀ ਨੇ ਸਿਰੋਪੇ ਭੇਟ ਕਰ ਸਬ ਦਾ ਪਾਰਟੀ ਵਿਚ ਸਵਾਗਤ ਕੀਤਾ ਕਿ ਸਬ ਨਵੇਂ ਮੇਮਬਰ ਜੋ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਹਨ ਉਹਨਾਂ ਦਾ ਬਣਦਾ ਮਾਣ ਸਨਮਾਨ ਦਿੱਤਾ ਜਾਏਗਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਪੰਜਾਬ ਭਰ ਵਿਚ 100 ਰੈਲੀਆਂ ਦੀ ਸ਼ੁਰੂਆਤ ਕੀਤੀ ਹੈ ਉਸਦੀ ਵਜਾ ਨਾਲ ਵੱਡੀ ਗਿਨਤੀ ਵਿਚ ਲੋਕ ਪਾਰਟੀ ਨਾਲ ਜੁੜ ਰਹੇ ਹਨ ।ਅਕਾਲੀ ਦਲ ਏਸ ਸੀ ਵਿੰਗ ਦੇ ਸੀਨੀਅਰ ਵਾਈਸ ਪ੍ਰਧਾਨ ਰਾਜ ਕੁਮਾਰ ਸ਼ੈੱਟੀ ਨੇ ਕਿਹਾ ਅਕਾਲੀ ਬਸਪਾ ਨੇ ਜੋ 13 ਨੁਕਾਤੀ ਘੋਸ਼ਨਾ ਪੱਤਰ ਜਾਰੀ ਕੀਤਾ ਹੈ ਉਸ ਵਿਚ ਸਮਾਜ ਦੇ ਹਰ ਵਰਗ ਦਾ ਖਿਆਲ ਰੱਖਿਆ ਗਿਆ ਹੈ ਸਤੀਸ਼ ਰਾਜਪੂਤ ਤੇ ਰੋਹਿਤ ਕੰਡਾ ਨੇ ਦੱਸਿਆ ਕਿ ਅਕਾਲੀ ਦਲ ਦੀ ਨੀਤੀ ਹਮੇਸ਼ਾਂ ਤੋਂ ਹੀ ਅਗਾਂਹ ਵਧੂ ਤੇ ਜਨ ਸਮਰਥਕ ਰਹੀ ਹੈ ਉਸਦੇ ਚਲਦੇ ਉਹ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਤੇ ਨਾਨਕ ਚੋਪੜਾ, ਤਰਸੇਮ ਜੰਡ, ਰਾਜਕੁਮਾਰ ਸ਼ੈੱਟੀ, ਸਤੀਸ਼ ਰਾਜਪੂਤ, ਰੋਹਿਤ ਕੰਡਾ, ਡਾਕਟਰ ਦਲਬੀਰ ਸਿੰਘ, ਨਰੇਸ਼ ਖੰਨਾ, ਹੈਪੀ ਸਿੰਘ, ਵਿਕਾਸ ਸੋਨੀ,ਵਿਵੇਕ ਅਰੋੜਾ, ਰਤਨ ,ਹਰਮਨ ਦੀਪ,ਬਲਜਿੰਦਰ ਸਿੰਘ,ਅਰਸ਼ਪ੍ਰੀਤ, ਸ਼ਿਵਾਜੀ ਸ਼ਰਮਾ, ਵਨੀਤ ਅੱਗਰਵਾਲ, ਪਵਨ ਕੁਮਾਰ, ਪ੍ਰਮੋਦ ਜੈਨ ਤੇ ਹੋਰ ਵੱਡੀ ਗਿਣਤੀ ਵਿਚ ਸਮਰਥਕ ਵੀ ਹਾਜ਼ਿਰ ਸਨ।

Today Now News

RELATED ARTICLES
- Advertisment -

POPULAR POSTS