17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਪ੍ਰਸਿੱਧ ਲੇਖਕ ਤੇ ਪੱਤਰਕਾਰ ਯਾਦਵਿੰਦਰ ਸਿੰਘ ਭੁੱਲਰ ਦੀ ਨਵੇਕਲੀ ਪਹਿਲ ਜਨਮ...

ਪ੍ਰਸਿੱਧ ਲੇਖਕ ਤੇ ਪੱਤਰਕਾਰ ਯਾਦਵਿੰਦਰ ਸਿੰਘ ਭੁੱਲਰ ਦੀ ਨਵੇਕਲੀ ਪਹਿਲ ਜਨਮ ਦਿਨ ਮੌਕੇ ਲਾਇਬ੍ਰੇਰੀ ’ਚ ਦਿੱਤੀਆਂ 263 ਕਿਤਾਬਾਂ

ਬਰਨਾਲਾ 20. ਅਗਸਤ /-ਕਰਨਪ੍ਰੀਤ ਧੰਦਰਾਲ /-ਪ੍ਰਸਿੱਧ ਪੱਤਰਕਾਰ ਤੇ ਲੇਖਕ ਯਾਦਵਿੰਦਰ ਸਿੰਘ ਭੁੱਲਰ ਨੇ ਆਪਣੇ ਜਨਮ ਦਿਨ ਮੌਕੇ 265 ਕਿਤਾਬਾਂ ਨਗਰ ਕੌਂਸਲ ਬਰਨਾਲਾ ’ਚ ਬਹੁ ਪੱਖੀ ਬਣੀ ਨਵੀਂ ਰਾਮ ਸਰੂਪ ਅਣਖੀ ਲਾਇਬ੍ਰੇਰੀ ’ਚ ਸਾਦੇ ਦੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਭੇਂਟ ਕੀਤੀਆਂ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਔਲਖ ਰਾਮਨਵਾਸੀਆ ਨੇ ਕਿਹਾ ਕਿ ਅਜਿਹੇ ਉਪਰਾਲੇ ਜਿੱਥੇ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਦੇ ਹਨ, ਉੱਥੇ ਹੀ ਨਵੀਂ ਲਾਇਬ੍ਰੇਰੀ ’ਚ ਸਾਹਿਤ ਦੀ ਘਾਟ ਨੂੰ ਪੂਰਾ ਕਰਦੇ ਹਨ। ਨਗਰ ਕੌਂਸਲ ਦੇ ਕਾਮੇ, ਅਧਿਕਾਰੀਆਂ ਸਣੇ ਸਮੂਹ ਕੌਂਸਲਰਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਦੀ ਹਾਜ਼ਰੀ ’ਚ ਯਾਦਵਿੰਦਰ ਸਿੰਘ ਭੁੱਲਰ ਦਾ ਜਨਮ ਦਿਨ ਮਨਾਉਂਦਿਆਂ ਮੁਬਾਰਕਵਾਦ ਦਿੱਤੀ। ਇਸ ਮੌਕੇ ਕਾਰਜ ਸਾਧਕ ਅਫ਼ਸਰ ਮੋਹਿਤ ਸ਼ਰਮਾ ਨੇ ਮੁਬਾਰਕਵਾਦ ਦਿੰਦਿਆਂ ਵੱਖ-ਵੱਖ ਸਾਹਿਤਕਾਰਾਂ ਦੀਆਂ ਲਾਇਬ੍ਰੇਰੀ ’ਚ ਸ਼ੁਸੋਭਿਤ ਨਵੀਆਂ ਭੇਂਟ ਕੀਤੀਆਂ ਭੁੱਲਰ ਦੀਆਂ ਪੁਸ਼ਤਕਾਂ ’ਤੇ ਉਸਤਤ ਕਰਦਿਆਂ ਕਿਹਾ ਕਿ ਜਿੱਥੇ ਬਰਨਾਲਾ ਸਾਹਿਤ ਦਾ ਮੱਕਾ ਹੈ, ਉੱਥੇ ਹੀ ਲਾਇਬ੍ਰੇਰੀ ’ਚ ਸਾਹਿਤ ਪੜ੍ਹਨ ਵਾਲਿਆਂ ਦੀ ਗਿਣਤੀ ਦਿਨ-ਬਾ-ਦਿਨ ਵਧ ਰਹੀ ਹੈ। ਆਪਣੇ ਜਨਮ ਦਿਨ ਮੌਕੇ ਲੇਖਕ ਤੇ ਪੱਤਰਕਾਰ ਯਾਦਵਿੰਦਰ ਸਿੰਘ ਭੁੱਲਰ ਵਲੋਂ ਪੁਸ਼ਤਕਾਂ ਭੇਂਟ ਕਰਨਾ ਇੱਕ ਸ਼ਲਾਘਾਯੋਗ ਕਾਰਜ ਹੈ। ਸੁਪਰਡੇਂਟ ਹਰਪ੍ਰੀਤ ਸਿੰਘ ਨੇ ਭੁੱਲਰ ਨੂੰ ਵਧਾਈ ਦਿੰਦਿਆਂ ਸਿਫ਼ਤ ਕੀਤੀ ਕਿ ਲੇਖਕ ਤੇ ਸੁਚੱਜਾ ਪੱਤਰਕਾਰਤਾ ਨੂੰ ਸਮਰਪਿਤ ਲਾਇਬ੍ਰੇਰੀ ਨੂੰ ਭੇਂਟ ਪੁਸਤਕਾਂ ਵੀ ਇੱਕ ਸਾਹਿਤਕ ਦਾ ਸਾਹਿਤਕਾਰ ਵਲੋਂ ਚੰਗਾ ਤੇ ਵੱਡਮੁੱਲ੍ਹਾ ਕਦਮ ਹੈ। ਬਰਨਾਲਾ ਪ੍ਰੈੱਸ ਕਲੱਬ ਦੇ ਪ੍ਰਧਾਨ ਅਸ਼ੀਸ ਸ਼ਰਮਾ ਨੇ ਕਿਹਾ ਕਿ ਲੇਖਕ ਤੇ ਪੱਤਰਕਾਰ ਯਾਦਵਿੰਦਰ ਸਿੰਘ ਭੁੱਲਰ ਦਾ ਇਹ ਇੱਕ ਚੰਗਾ ਉਪਰਾਲਾ ਹੈ। ਇਸ ਤੋਂ ਸੇਧ ਲੈ ਕੇ ਹੋਰਨਾਂ ਨੂੰ ਵੀ ਆਪਣੇ ਜਨਮ ਦਿਨ ਮੌਕੇ ਇਸ ਲਾਇਬ੍ਰੇਰੀ ਲਈ ਪੁਸਤਕਾਂ ਭੇਂਟ ਕਰਨੀਆਂ ਚਾਹੀਦੀਆਂ ਹਨ। ਸੀਨੀਅਰ ਪੱਤਰਕਾਰ ਚੇਤਨ ਸ਼ਰਮਾ ਨੇ ਵੀ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਰਨਾਲਾ ਨੇ ਜਿੱਥੇ ਬਹੁਤ ਸਾਹਿਤਕਾਰ ਪੈਦਾ ਕੀਤੇ ਹਨ, ਉੱਥੇ ਹੀ ਇਸ ਇਲਾਕੇ ’ਚ ਸਾਹਿਤ ਪੜ੍ਹਨ ਵਾਲਿਆਂ ਦੀ ਰੁਚੀ ਦਰ ਵੀ ਹਮੇਸ਼ਾ ਵਧੀ ਰਹੀ ਹੈ। ਬਰਨਾਲਾ ਨਗਰ ਕੌਂਸਲ ਦੀ ਲਾਇਬ੍ਰੇਰੀ ਨੇ ਇਸ ਘਾਟ ਨੂੰ ਪੂਰਾ ਕੀਤਾ ਹੈ। ਸੀਨੀਅਰ ਪੱਤਰਕਾਰ ਤੇ ਦੈਨਿਕ ਜਾਗਰਣ ਦੇ ਇੰਚਾਰਜ਼ ਹੇਮੰਤ ਰਾਜੂ ਨੇ ਵੀ ਯਾਦਵਿੰਦਰ ਭੁੱਲਰ ਵਲੋਂ ਜਨਮ ਦਿਨ ’ਤੇ ਭੇਂਟ ਕੀਤੀਆਂ ਸੈਂਕੜੇ ਕਿਤਾਬਾਂ ਨੂੰ ਇੱਕ ਨਿਵੇਕਲੀ ਪਹਿਲ ਦੱਸਦਿਆਂ ਜਿੱਥੇ ਵਧਾਈ ਦਿੱਤੀ, ਉੱਥੇ ਹੀ ਹੋਰਨਾਂ ਨੂੰ ਅਜਿਹੇ ਖੁਸ਼ੀ ਦੇ ਮੌਕਿਆਂ ’ਤੇ ਅਜਿਹੇ ਕਾਰਜ਼ ਕਰਨ ਦਾ ਹੋਕਾ ਦਿੱਤਾ। ਬਰਨਾਲਾ ਪ੍ਰੈੱਸ ਕਲੱਬ ਦੇ ਜਰਨਲ ਸੈਕਟਰੀ ਸੀਨੀਅਰ ਪੱਤਰਕਾਰ ਬਘੇਲ ਸਿੰਘ ਧਾਲੀਵਾਲ ਨੇ ਭੁੱਲਰ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਪੁਸਤਕਾਂ ਭੇਂਟ ਕਰਨ ’ਤੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ ਹੈ। ਖੁਸ਼ੀ ਨੂੰ ਮਨਾਉਣ ਸਮੇਂ ਅਜਿਹੇ ਕਾਰਜ ਕਰਨ ’ਤੇ ਖੁਸ਼ੀ ਦਾ ਆਲਮ ਹੋ ਵੀ ਵੱਡਾ ਹੁੰਦਾ ਹੈ। ਇਸ ਸਮਾਗਮ ਦੇ ਮੰਚ ਸੰਚਾਲਨ ਗੋਬਿੰਦ ਬਾਂਸਲ ਨੇ ਵੀ ਸਮਾਗਮ ’ਚ ਹਾਜ਼ਰੀਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ’ਚ ਐਮਈ ਇੰਦਰਜੀਤ ਸਿੰਘ, ਜੇਈ ਨਿਖਲ ਕੌਸ਼ਲ, ਜੇਈ ਜਤਿੰਦਰ, ਹਰਬਖ਼ਸ ਸਿੰਘ, ਜਗਜੀਤ ਸਿੰਘ, ਦਵਿੰਦਰ ਸਿੰਘ, ਰਾਜੂ ਚੌਧਰੀ, ਹਰਦੀਪ ਸਿੰਘ ਜਾਗਲ, ਪੱਤਰਕਾਰ ਦਵਿੰਦਰ ਦੇਵ, ਖ਼ਜਾਨਚੀ ਕਰਨਪ੍ਰੀਤ ਧੰਦਰਾਲ, ਮਹਿਮੂਦ ਮਨਸੂਰੀ, ਅਮਨ, ਤੁਸ਼ਾਰ ਸ਼ਰਮਾ, ਮਨਿੰਦਰ ਸਿੰਘ, ਨਵਦੀਪ ਸੇਖਾ, ਜੱਸੀ ਸੰਗਰੂਰ, ਕਮਲ ਸੰਧੂ, ਵਰਜਿੰਦਰ ਗੋਇਲ, ਹਰਦੀਪ ਬੱਗੀ ਧਨੌਲਾ, ਚਿਰਾਗ ਬਾਂਸਲ ਆਦਿ ਸਣੇ ਜਿੱਥੇ ਨਗਰ ਕੌਂਸਲ ਬਰਨਾਲਾ ਦੇ ਕੌਂਸਲਰ ਹਾਜ਼ਰ ਸਨ, ਉੱਥੇ ਹੀ ਬਰਨਾਲਾ ਪ੍ਰੈੱਸ ਕਲੱਬ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS