16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਿਸੇ ਵੀ ਸਿਆਸੀ ਲੀਡਰ ਨੂੰ ਭੂੰਦੜ, ਕੋਟਭਾਰਾ ਤੇ ਕੋਟਫੱਤਾ ’ਚ ਦਾਖ਼ਲ ਨਹੀ...

ਕਿਸੇ ਵੀ ਸਿਆਸੀ ਲੀਡਰ ਨੂੰ ਭੂੰਦੜ, ਕੋਟਭਾਰਾ ਤੇ ਕੋਟਫੱਤਾ ’ਚ ਦਾਖ਼ਲ ਨਹੀ ਹੋਣ ਦਿੱਤਾ ਜਾਵੇਗਾ : ਗੁਰਮੇਲ ਸਿੰਘ ਬਬਲੀ ਟੇਲਾਂ ’ਤੇ ਪਾਣੀ ਨਾ ਪਹੁੰਚਣ ਤੋਂ ਖ਼ਫਾ ਹੋਏ ਕਿਸਾਨਾਂ ਘੁੰਮਣ ਰਜਵਾਹੇ ਨੂੰ ਮਾਰਿਆ ਬੰਨ੍ਹ

ਮੌੜ ਮੰਡੀ, 20 ਅਗਸਤ ਹਰਮਿੰਦਰ ਸਿੰਘ ਅਵਿਨਾਸ਼
ਘੁੰਮਣ ਬਰਾਂਚ ਦੀਆਂ ਟੇਲਾਂ ’ਤੇ ਪੈਂਦੇ ਤਿੰਨ ਪਿੰਡਾਂ ਦੇ ਕਿਸਾਨਾਂ ਨੇ ਪਾਣੀ ਨਾ ਪਹੁੰਚਣ ਤੋਂ ਅੱਕ ਕੇ ਅੱਜ ਰਜਵਾਹੇ ਨੂੰ ਮਿੱਟੀ ਨਾਲ ਬੰਨ੍ਹ ਮਾਰ ਦਿੱਤਾ ਹੈ। ਇਸ ਮੌਕੇ ਭੜਕੇ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ’ਤੇ ਨਹਿਰੀ ਵਿਭਾਗ ਖ਼ਿਲਾਫ ਭਰਵੀਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਗੁਰਮੇਲ ਸਿੰਘ ਬਬਲੀ, ਹਰਦੀਪ ਸਿੰਘ, ਜਸਦੀਪ ਸਿੰਘ, ਮਹਿੰਦਰ ਸਿੰਘ, ਰੂਪ ਸਿੰਘ ਆਦਿ ਨੇ ਸਰਕਾਰਾਂ ਪ੍ਰਤੀ ਰੋਸ ਜਾਹਰ ਕਰਦੇ ਹੋਏ ਕਿਹਾ ਕਿ ਸਾਡੇ ਤਿੰਨ ਪਿੰਡ ਰਾਮਗੜ ਭੂੰਦੜ, ਕੋਟਭਾਰਾ ਅਤੇ ਕੋਟਫੱਤਾ ਘੁੰਮਣ ਰਜਵਾਹਾ ਦੀਆ ਟੇਲਾਂ ਤੇ ਪੈਂਦੇ ਹਨ। ਜਦੋਂ ਫ਼ਸਲਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ, ਤਾਂ ਉਸ ਵਖ਼ਤ ਟੇਲਾਂ ’ਤੇ ਪਾਣੀ ਨਹੀ ਪਹੁੰਚਦਾ, ਜਦੋਂ ਮੀਹ ਦਾ ਮੌਸਮ ਹੁੰਦਾ ਹੈ, ਤਾਂ ਮੋਘੇ ਬੰਦ ਪਿੱਛੋਂ ਬੰਦ ਹੋ ਜਾਣ ਕਾਰਨ ਰਜਵਾਹੇ ਦਾ ਸਾਰਾ ਪਾਣੀ ਟੇਲਾਂ ਤੇ ਪਹੁੰਚਦਾ ਹੈ, ਜਿਸ ਕਾਰਨ ਤਿੰਨ ਪਿੰਡਾਂ ਦੀਆਂ ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੱਸਿਆ ਸਬੰਧੀ ਅਸੀ ਕਈ ਵਾਰ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਤਾਧਾਰੀ ਧਿਰ ਦੇ ਲੀਡਰਾਂ ਨੂੰ ਜਾਣੂ ਕਰਵਾ ਚੁੱਕੇ ਹਾਂ, ਪ੍ਰੰਤੂ ਕਿਸਾਨਾਂ ਦੀ ਇਸ ਵੱਡੀ ਸਮੱਸਿਆਵਾ ਵੱਲ ਉਹਨਾਂ ਕਦੇ ਵੀ ਧਿਆਨ ਲਈ ਦਿੱਤਾ, ਜਿਸ ਕਾਰਨ ਅੱਜ ਸਾਨੂੰ ਰਜਵਾਹੇ ਨੂੰ ਮਿੱਟੀ ਨਾਲ ਭਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਕਿਸਾਨ ਨਹਿਰੀ ਪਾਣੀ ਨੂੰ ਤਰਸ ਰਹੇ ਹਨ, ਪਾਣੀ ਦੀ ਘਾਟ ਕਾਰਨ ਹਰ ਸਾਲ ਫ਼ਸਲਾਂ ਦੇ ਘੱਟ ਨਿਕਲ ਰਹੇ ਝਾੜ ਨੇ ਕਿਸਾਨਾਂ ਨੂੰ ਆਰਥਿਕ ਪੱਖੋਂ ਕਮਜੋਰ ਕਰ ਦਿੱਤਾ ਹੈ। ਇਸ ਮੌਕੇ ਕਿਸਾਨਾਂ ਨੇ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਕਿ ਕਿਸੇ ਵੀ ਪਾਰਟੀ ਦੇ ਸਿਆਸੀ ਲੀਡਰ ਨੂੰ ਉਹ ਪਿੰਡ ’ਚ ਦਾਖ਼ਲ ਨਹੀ ਹੋਣ ਦੇਣਗੇ। ਜੇਕਰ ਕਿਸੇ ਵੀ ਪਾਰਟੀ ਦਾ ਲੀਡਰ ਕਿਸਾਨਾਂ ਦੇ ਫੈਸਲੇ ਦਾ ਉਲੰਘਣ ਕਰਕੇ ਤਿੰਨਾਂ ਪਿੰਡਾਂ ’ਚ ਆਉਂਦਾ ਹੈ, ਤਾਂ ਨਫੇ ਨੁਕਸਾਨ ਦਾ ਉਹ ਖੁਦ ਜਿੰਮੇਵਾਰ ਹੋਵੇਗਾ। ਇਸ ਮੌਕੇ ਨਛੱਤਰ ਸਿੰਘ ਬੀਕੇਯੂ ਡਕੌਂਦਾ, ਜਸਵੰਤ ਸਿੰਘ, ਬਲਵਿੰਦਰ ਸਿੰਘ, ਗੁਰਚਰਨ ਸਿੰਘ, ਜਰਨੈਲ ਸਿੰਘ, ਇੰਦਰਜੀਤ ਸਿੰਘ, ਬਲਕਰਨ ਸਿੰਘ, ਅਮਨਦੀਪ ਸਿੰਘ, ਰਾਮਾ ਸਿੰਘ, ਮਨਜੀਤ ਸਿੰਘ, ਹਰਪਾਲ ਸਿੰਘ, ਟੇਕ ਸਿੰਘ, ਨਵਜੀਤ ਸਿੰਘ, ਗੁਰਦੀਪ ਸਿੰਘ, ਕ੍ਰਿਸ਼ਨ ਸਿੰਘ, ਸੁਰਜੀਤ ਸਿੰਘ, ਗਿਆਨ ਸਿੰਘ, ਗੁਰਪਿੰਦਰ ਸਿੰਘ, ਲਖਵੀਰ ਸਿੰਘ, ਰਣਜੀਤ ਸਿੰਘ, ਬਾਦਲ ਸਿੰਘ, ਲਾਭ ਸਿੰਘ, ਯਾਦਵਿੰਦਰ ਸਿੰਘ, ਬਲਜੀਤ ਸਿੰਘ, ਦਰਸ਼ਨ ਸਿੰਘ, ਧਰਮਾ ਸਿੰਘ, ਨਛੱਤਰ ਸਿੰਘ, ਗੁਰਤੇਜ ਸਿੰਘ, ਰੂਪ ਸਿੰਘ, ਧੀਰਾ ਸਿੰਘ, ਸੰਦੀਪ ਸਿੰਘ ਭੁੱਲਰ, ਬੱਲੋ ਸਿੰਘ, ਜਗਜੀਤ ਸਿੰਘ, ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਚੈਨ ਸਿੰਘ ਅਤੇ ਹੰਸਾ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਿਸਾਨ ਮੌਜੂਦ ਸਨ।
ਫੋਟੋ ਕੈਪਸ਼ਨ : ਪਿੰਡ ਕੋਟਭਾਰਾ, ਕੋਟਫੱਤਾ ਤੇ ਰਾਮਗੜ੍ਹ ਭੂੰਦੜ ਦੇ ਕਿਸਾਨ ਨਹਿਰੀ ਪਾਣੀ ਨਾ ਮਿਲਣ ਕਾਰਨ ਘੁੰਮਣ ਰਜਵਾਹੇ ਨੂੰ ਬੰਨ੍ਹ ਮਾਰਦੇ ਹੋਏ

Today Now News

RELATED ARTICLES
- Advertisment -

POPULAR POSTS