17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੌਂਸਲਰ ਦੀ ਜਗ੍ਹਾ ਦੇ ਨਿਗਮ ਦੀਆਂ ਮੀਟਿੰਗ ਅਟੈਂਡ ਕਰਨ ਵਾਲੇ ਨੂੰ ਲੋਕਪਾਲ...

ਕੌਂਸਲਰ ਦੀ ਜਗ੍ਹਾ ਦੇ ਨਿਗਮ ਦੀਆਂ ਮੀਟਿੰਗ ਅਟੈਂਡ ਕਰਨ ਵਾਲੇ ਨੂੰ ਲੋਕਪਾਲ ਪੰਜਾਬ 23/08/21ਦਾ ਨੋਟਿਸ।

ਮੋਗਾ (ਹੈੱਪੀ ਢੰਡ) ਅੱਜ ਮੋਗਾ ਵਿਖੇ ਉਪਭੋਕਤਾ ਅਧਿਕਾਰ ਸੰਗਠਨ ਦੇ ਪੰਜਾਬ ਪ੍ਰਧਾਨ ਪੰਕਜ ਸੂਦ ਨੇ ਇਕ ਨਵਾ ਮੈਟਰ ਮਾਣਯੋਗ ਪ੍ਰੈਸ ਨੂੰ ਦੱਸਿਆ
ਜਿਕਰਯੋਗ ਹੈ ਕਿ ਪਿਛਲੇ ਨਿਗਮ ਦੇ ਹਾਊਸ 2015 ਤੋਂ 2020 ਤੱਕ ਇਕ ਮਹਿਲਾ ਕੌਂਸਲਰ ਦੀ ਜਗ੍ਹਾ ਤੇ ਉਸਦਾ ਬੇਟਾ ਹਾਊਸ ਦੀਆਂ ਮੀਟਿੰਗਾਂ ਵਿਚ ਹਾਜ਼ਿਰ ਹੋ ਕੇ ਉਸਦੀ ਜਗ੍ਹਾ ਤੇ ਦਸਤਖ਼ਤ ਕਰਦਾ ਰਿਹਾ, ਜੋਂ ਕਿ ਕਾਨੂੰਨਨ ਜੁਰਮ ਹੈ,ਇਥੇ ਹੀ ਬਸ ਨਹੀਂ ਇਸ ਵਾਰ ਦੇ ਨਿਗਮ ਚੁਣਾਵ ਵਿਚ ਵੀ ਇਲੈਕਸ਼ਨ ਕਮਿਸ਼ਨ ਨੂੰ ਜਮਾ ਕਰਾਏ ਗਏ ਦਸਟਵੇਜਾ ਤੇ ਵੀ ਉਸ ਆਦਮੀ ਦੇ ਦਸਤਖ਼ਤ ਹਨ, ਪੰਕਜ ਸੂਦ ਨੇ ਦੱਸਿਆ ਕਿ ਉਨ੍ਹਾਂ ਨੇ ਕਾਰਪੋਰੇਸ਼ਨ ਵਿੱਚੋ RTI ਪਾਂ ਕੇ ਸਾਰੇ ਦਸਤਾਵੇਜ਼ ਹਾਸਿਲ ਕੀਤੇ ਨੇ,ਜਿਸ ਵਿਚ ਸਾਫ ਨਜ਼ਰ ਆ ਰਿਹਾ ਹੈ,ਕਿ ਸਾਰੇ ਦਸਤਖ਼ਤ ਅਲਗ ਅਲਗ ਵਿਅਕਤੀ ਵਲੋ ਕਿੱਤੇ ਗਏ ਹਨ, ਹਾਊਸ ਦੀ ਪਹਿਲੀ ਮੀਟਿੰਗ ਜਿਹੜੀ 09/04/15 ਨੂੰ ਹੋਈ ਸੀ ਉਸ ਵਿਚ ਉਹ ਔਰਤ ਕੌਂਸਲਰ ਖੁਦ ਜਾ ਕੇ ਦਸਤਖ਼ਤ ਕਰਕੇ ਆਈ ਸੀ,ਬਾਕੀ ਸਾਰੇ ਦਸਤਖ਼ਤ ਉਸ ਨਾਲ ਜੋੜ ਨਹੀਂ ਖਾਂਦੇ,
ਪੰਕਜ ਸੂਦ ਨੇ ਦੱਸਿਆ ਕਿ ਉਨ੍ਹਾਂ ਨੇ ਪੱਤਰ ਰਾਹੀ 4 ਫਰਬਰੀ 21 ਨੂੰ ਇਲੈਕਸ਼ਨ ਕਮਿਸ਼ਨ ਪੰਜਾਬ ਅੱਤੇ ਮੋਗਾ, DGP ਪੰਜਾਬ,DC ਮੋਗਾ,SSP ਮੋਗਾ ਨੂੰ ਇਸ ਮਸਲੇ ਬਾਰੇ ਚੇਤਾਯਾ ਸੀ ਕਿ ਉਕਤ ਸ਼ਖਸ ਨੇ ਸਾਰੇ ਕਾਗਜਾਂ ਤੇ ਆਪਣੀ ਮਾਤਾ ਦੇ ਦਸਤਖ਼ਤ ਕਿੱਤੇ ਹਨ ਪਰ ਮੋਗਾ ਪ੍ਰਸ਼ਾਸਨ ਨੇ ਇਸ ਤਰਫ ਕੋਈ ਵੀ ਕਾਰਵਾਈ ਨਹੀਂ ਕੀਤੀ,18/2/21 ਨੂੰ ਅੱਸੀ ਪ੍ਰਸ਼ਾਸਨ ਨੂੰ ਆਵਦੀ ਦਰਖਾਸਤ ਦਾ ਪਹਿਲਾ ਸਮਰਣ ਪੱਤਰ ਭੇਜਿਆ ਇਸ ਤੋ ਬਾਅਦ ਅੱਸੀ ਉਕਤ ਸਾਰੇ ਅਫ਼ਸਰਾਂ ਨੂੰ 24/03/21 ਨੂੰ ਦੂਜਾ ਸਮਰਣ ਪੱਤਰ ਭੇਜਿਆ ਪਰ ਉਕਤ ਕੌਂਸਲਰ ਅੱਤੇ ਉਸਦਾ ਬੇਟਾ ਮੌਜੂਦਾ ਰਾਜਨੀਤਿਕ ਪਾਰਟੀ ਨਾਲ ਸਬੰਧਿਤ ਹਨ,ਇਸ ਲਈ ਪ੍ਰਸ਼ਾਸਨ ਨੇ ਸਾਡੀਆਂ ਪੱਤਰਾਂ ਦਾ ਜਵਾਬ ਦੇਣਾ ਉਚਿਤ ਨਹੀਂ ਸਮਝਿਆ,07/06/21 ਨੂੰ ਅੱਸੀ ਪ੍ਰਸ਼ਾਸਨ ਅੱਤੇ ਉਕਤ ਅਫ਼ਸਰਾਂ ਨੂੰ ਤੀਜਾ ਸਮਰਣ ਪੱਤਰ ਭੇਜਿਆ ਅੱਤੇ ਨਾਲ ਹੀ ਲੋਕਪਾਲ ਪੰਜਾਬ ਨੂੰ ਵੀ ਇਸ ਸਬੰਧੀ ਜਾਣੂ ਕਰਵਾਇਆ,ਸਾਡੇ ਪੱਤਰ ਤੇ ਉਕਤ ਅਫ਼ਸਰਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਪਰ ਲੋਕਪਾਲ ਪੰਜਾਬ ਨੇ ਇਨ੍ਹਾਂ ਸਾਰਿਆਂ ਨੂੰ 23/08/21 ਨੂੰ ਸਮੰਨ ਕਰ ਦਿੱਤੇ ਜਾ ਚੁੱਕੇ ਹਾਂ,ਇਸ ਤੋਂ ਬਾਅਦ ਅੱਸੀ ਆਵਦੇ CRO ਦੇ ਲੀਗਲ ਅਡਵਾਈਜ਼ਰ ਐਡਵੋਕੇਟ ਅਸ਼ੀਸ਼ ਗਰੋਵਰ ਰਾਹੀ ਮੋਗਾ ਪ੍ਰਸ਼ਾਸਨ ਨੂੰ ਇਸ ਸੰਬੰਧੀ ਨੋਟਿਸ ਕਢਵਾਇਆ ਇਸ ਤੋ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਯਾ ਤੇ ਪੰਕਜ ਸੂਦ ਦੇ ਬਆਣ ਦਰਜ ਕਿੱਤੇ ਗਏ,


ਇਸ ਲਈ ਇਸ ਵਾਰ ਦੇ ਨਿਗਮ ਹਾਊਸ ਦੇ ਲਈ ਉਪਭੋਕਤਾ ਅਧਿਕਾਰ ਸੰਗਠਨ ਨੇ ਇਹ ਕਦਮ ਚੁੱਕਿਆ ਹੈ ਕਿ ਜਿੱਤਿਆ ਹੋਇਆ ਮਹਿਲਾਵਾਂ ਹੀ ਹਾਊਸ ਦੀ ਮੀਟਿੰਗ ਵਿੱਚ ਭਾਗ ਲੈਣ ਨਾ ਕਿ ਉਨ੍ਹਾਂ ਦੇ ਰਿਸ਼ਤੇਦਾਰ,ਅੱਤੇ ਮਹਿਲਾਵਾਂ ਦੀ ਜਗ੍ਹਾ ਤੇ ਮੀਟਿੰਗ ਅਟੈਂਡ ਕਰਨ ਵਾਲਿਆ ਨੂੰ,ਉਸ ਮੌਕੇ ਹਾਜ਼ਿਰ ਸਾਰੇ ਅਫ਼ਸਰਾਂ ਨੂੰ ਪਾਰਟੀ ਬਣਾ ਕੇ ਪੰਜਾਬ ਅੱਤੇ ਹਰਿਆਣਾ ਹਾਈਕੋਰਟ ਦਾ ਰਸਤਾ ਵਿਖਾਇਆ ਜਾਵੇਗਾ

Today Now News

RELATED ARTICLES
- Advertisment -

POPULAR POSTS