17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਤਲ ਤੋਂ ਪਹਿਲਾਂ ਗੈਂਗਸਟਰ ਕੁਲਵੀਰ ਨਰੂਆਣਾ ’ਤੇ ਗੋਲ਼ੀਆਂ ਚਲਾਉਣ ਵਾਲੇ 5 ਗੈਂਗਸਟਰ...

ਕਤਲ ਤੋਂ ਪਹਿਲਾਂ ਗੈਂਗਸਟਰ ਕੁਲਵੀਰ ਨਰੂਆਣਾ ’ਤੇ ਗੋਲ਼ੀਆਂ ਚਲਾਉਣ ਵਾਲੇ 5 ਗੈਂਗਸਟਰ ਗ੍ਰਿਫ਼ਤਾਰ

ਭੁਪਿੰਦਰਜੀਤ ਸਿੰਘ ਵਿਰਕ ਐਸਐਸਪੀ ਬਠਿੰਡਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ  ਕੁਝ ਸਮਾਂ  ਪਹਿਲਾਂ ਥਾਣਾ ਕੈਨਾਲ ਕਲੋਨੀ ਵਿਚ ਇਕ ਮੁਕੱਦਮਾ ਦਰਜ ਹੋਇਆ ਸੀ ਕਿ ਕੁਲਵੀਰ ਸਿੰਘ ਨਰੂਆਣਾ ਸਾਮੀ ਜਦ ਉਹ ਗੱਡੀ ਤੇ ਆਪਣੇ ਘਰ ਜਾ ਰਿਹਾ ਸੀ ਤਾਂ ਉਸ ਦੀ ਗੱਡੀ ਤੇ ਚਿੱਟੇ ਰੰਗ ਦੀ ਕਾਰ ਜਿਸ ਵਿਚ ਸੰਦੀਪ ਉਰਫ ਭੱਲਾ ਫਤਿਹ ਨਾਗਰੀ ਮਾਨ ਸਿੰਘ  ਤੇ ਨੀਰਜ ਚਸਕਾ ਨੇ ਮਾਰ ਦੇਣ ਦੀ ਨੀਅਤ ਨਾਲ ਅੱਠ ਨੌੰ ਫਾਇਰ ਕਰ ਕੇ ਧਮਕੀਆਂ ਦਿੰਦੇ ਭੱਜ ਗਏ ਸਨ  ਉੱਤਰਾਖੰਡ ਦੀ ਪੁਲੀਸ ਨੇ ਸੰਦੀਪ ਸਿੰਘ  ਭੱਲਾ ਫਤਹਿ ਨਾਗਰੀ ਅਮਨਦੀਪ ਸਿੰਘ ਅਮਨਾ ਮਨਪ੍ਰੀਤ ਸਿੰਘ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ  ਤਾਂ ਬਠਿੰਡਾ ਸੀਆਈਏ ਟੂ ਦੀ ਪੁਲਿਸ ਪਾਰਟੀ ਨੇ ਜਸਬੀਰ ਸਿੰਘ ਇੰਸਪੈਕਟਰ ਦੀ ਅਗਵਾਈ ਵਿਚ  ਉਨ੍ਹਾਂ ਨੂੰ  ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਅਤੇ ਪੁੱਛਗਿੱਛ ਦੌਰਾਨ ਉਨ੍ਹਾਂ ਤੋ 6 ਪਿਸਟਲ, 9 ਕਾਰਤੂਸ ਅਤੇ 2 ਬਿਨਾ ਨੰਬਰੀ ਗੱਡੀਆਂ ਬਰਾਮਦ ਕੀਤੀਆਂ ਹਨ  ਇਨ੍ਹਾਂ ਵਿੱਚੋਂ ਸੰਦੀਪ ਸਿੰਘ  ਭੱਲਾ ਤੇ 7,  ਫਤਿਹ ਨਾਗਰੀ ਤੇ 27,  ਅਮਨਦੀਪ ਸਿੰਘ ਅਮਨਾ ਤੇ 10, ਮਨਪ੍ਰੀਤ ਸਿੰਘ ਰਾਜੂ  ਤੇ ਇੱਕ ਮੁਕੱਦਮਾ ਦਰਜ ਹੈ  ਅੱਜ ਇਨ੍ਹਾਂ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਹਾਲੇ ਬਿਕਰਮ ਕਟਾਰੀਆ "ਕਟਾਰੀਆ ਗੰਨ ਹਾਉਸ" ਹਨੂੰਮਾਨਗੜ੍ਹ (ਰਾਜਸਥਾਨ) , ਮਾਨ ਸਿੰਘ ਵਾਸੀ ਜੈਤੋ ਜ਼ਿਲ੍ਹਾ ਫਰੀਦਕੋਟ ਅਤੇ  ਨੀਰਜ ਚਸਕਾ ਵਾਸੀ ਜੈਤੋ ਜ਼ਿਲ੍ਹਾ ਫਰੀਦਕੋਟ ਗ੍ਰਿਫਤ ਤੋਂ ਬਾਹਰ ਹਨ  ਜਦ ਕਿ  ਗਗਨਦੀਪ ਬਾਦਲ  ਵਾਸੀ ਬਠਿੰਡਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ
Today Now News

RELATED ARTICLES
- Advertisment -

POPULAR POSTS