17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਅਫਗਾਨਿਸਤਾਨ : ਤਾਲਿਬਾਨ ਦੇ ਰਾਜ ‘ਚ Youtube ਦਾ ਇਤਿਹਾਸਕ ਫੈਸਲਾ

ਅਫਗਾਨਿਸਤਾਨ : ਤਾਲਿਬਾਨ ਦੇ ਰਾਜ ‘ਚ Youtube ਦਾ ਇਤਿਹਾਸਕ ਫੈਸਲਾ

ਅਫਗਾਨਿਸਤਾਨ

ਅਮਰੀਕਾ ਸਮਰਥਨ ਅਫਗਾਨ ਸਰਕਾਰ ਦੇ ਡਿੱਗਣ ਤੋਂ ਬਾਅਦ ਤਾਲਿਬਾਨ ਨੇ ਅਫਗਾਨਿਸਤਾਨ ’ਚ ਸੱਤਾ ’ਤੇ ਕਬਜ਼ਾ ਕਰ ਲਿਆ ਤੇ ਰਾਸ਼ਟਰਪਤੀ ਗਨੀ ਦੇਸ਼ ਛੱਡ ਕੇ ਭੱਜ ਗਏ ਹਨ। ਇਸ ਤੋਂ ਬਾਅਦ ਕਾਬੂਲ ’ਚ ਆਪਣੀ ਪਹਿਲੀ ਨਿਊਜ਼ ਕਾਨਫਰੰਸ ’ਚ, ਤਾਲਿਬਾਨ ਨੇ ਔਰਤਾਂ ਦੇ ਆਧਿਕਾਰਾਂ ਦਾ ਸਨਮਾਨ ਕਰਨ, ਹੋਰ ਦੇਸ਼ਾਂ ਦੇ ਨਾਲ ਵਧੀਆ ਸਬੰਧਾਂ ਦੀ ਤਲਾਸ਼ ਕਰਨ ਤੇ ਅਫਗਾਨ ਫੌਜ ਦੇ ਸਾਬਕਾ ਮੈਂਬਰਾਂ ਤੋਂ ਬਦਲਾ ਨਹੀਂ ਲੈਣ ਦਾ ਦਾਅਵਾ ਕੀਤਾ ਹੈ।

ਇਸ ਵਿਚਕਾਰ ਅਮਰੀਕਾ ਨੇ ਹੁਣ ਤਕ ਕਾਬੂਲ ਤੋਂ 3,200 ਤੋਂ ਜ਼ਿਆਦਾ ਲੋਕਾਂ ਕੱਢਿਆ ਹੈ, ਜਿਸ ’ਚ 1,100 ਲੋਕਾਂ ਨੂੰ ਕੱਲ੍ਹ ਹੀ ਬਾਹਰ ਕੱਢ ਦਿੱਤਾ ਗਿਆ। ਯੂ-ਟਿਊਬਰ ਨੇ ਤਾਲਿਬਾਨ ਨਾਲ ਸਬੰਧਿਤ ਸਾਰੇ ਅਕਾਊਂਟ ਬੰਦ ਕਰ ਦਿੱਤੇ ਹਨ ਤੇ ਜਾਪਾਨ ਨੇ ਆਪਣਾ ਦੂਤਘਰ ਵੀ ਬੰਦ ਕਰ ਦਿੱਤਾ ਹੈ।

ਜਾਪਾਨ ਦੇ ਪ੍ਰਮੁੱਖ ਬੁਲਾਰੇ ਨੇ ਕਿਹਾ ਕਿ ਅਫਗਾਨਿਸਤਾਨ ਚ ਤਾਲਿਬਾਨ ਅੱਤਵਾਦੀਆਂ ਦਾ ਕਬਜ਼ਾ ਹੋਣ ਤੋਂ ਬਾਅਦ ਜਾਪਾਨ ਅਜੇ ਵੀ ਅਫਗਾਨਿਸਤਾਨ ’ਚ ਆਪਣੇ ਨਾਗਰਿਕਾਂ ਦੀ ‘ਛੋਟੀ ਗਿਣਤੀ’ ਦੇ ਨਾਲ ਸੰਪਰਕ ’ਚ ਹਨ, ਨਾਲ ਹੀ ਉਨ੍ਹਾਂ ਦੀ ਸੁਰੱਖਿਆ ਕਰਨ ਦੀ ਮੰਗ ਕਰ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੂਲ ਦੇ ਤਾਲਿਬਾਨ ਦੇ ਨਿਯੰਤਰਣ ’ਚ ਆਉਣ ਤੋਂ ਬਾਅਦ ਵਿਗੜੀ ਸੁਰੱਖਿਆ ਸਥਿਤੀ ਦੇ ਵਿਚਕਾਰ, ਜਾਪਾਨ ਨੇ ਇੱਥੇ ਆਪਣੇ ਦੂਤਘਰ ਬੰਦ ਕਰ ਦਿੱਤਾ ਤੇ ਆਖਰੀ 12 ਕਰਮੀਆਂ ਨੂੰ ਕੱਢ ਲਿਆ।

Today Now News

RELATED ARTICLES
- Advertisment -

POPULAR POSTS