
ਸ੍ਰੀਨਗਰ
ਮੁਹੱਰਮ ਦੇ 8ਵੇਂ ਦਿਨ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮੱਦੇਨਜ਼ਰ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰ ਕੇ ਜੁਲੂਸ ਕੱਢਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਦੌੜਾਉਣ ਲਈ ਪੁਲਸ ਨੇ ਕਾਰਵਾਈ ਕੀਤੀ ਸੀ।
ਇਸ ਦੌਰਾਨ ਕੁਝ ਮੀਡੀਆ ਕਰਮੀਆਂ (ਜਿਨ੍ਹਾਂ ‘ਚ ਜ਼ਿਆਦਾਤਰ ਫੋਟੋ ਪੱਤਰਕਾਰ ਅਤੇ ਵੀਡੀਓਗ੍ਰਾਫ਼ਰ ਸ਼ਾਮਲ ਹਨ) ਦੀ ਵੀ ਪੁਲਸ ਅਧਿਕਾਰੀਆਂ ਨੇ ਕੁੱਟਮਾਰ ਕੀਤੀ ਸੀ।
ਇਸ ਦੌਰਾਨ ਇਕ ਫੋਟੋ ਪੱਤਰਕਾਰ ਦਾ ਕੈਮਰਾ ਵੀ ਨੁਕਸਾਨਿਆ ਗਿਆ ਸੀ। ਮੀਡੀਆ ਕਰਮੀਆਂ ਵਿਰੁੱਧ ਪੁਲਸ ਕਾਰਵਾਈ ਨੂੰ ਲੈ ਕੇ ਮੀਡੀਆ ਸੰਗਠਨਾਂ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ ਅਤੇ ਪੁਲਸ ਅਧਿਕਾਰੀਆਂ ਵਿਰੁੱਧ ਕਾਰਵਾਈ ਤੇ ਪੱਤਰਕਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਉਸ ਪੁਲੀਸ ਅਧਿਕਾਰੀ ਵਿਰੁੱਧ “ਤੁਰੰਤ ਕਾਰਵਾਈ” ਕਰਨ ਦੇ ਆਦੇਸ਼ ਦਿੱਤੇ, ਜਿਸ ਨੇ ਸ਼ਹਿਰ ਵਿੱਚ ਰਵਾਇਤੀ ਮੁਹੱਰਮ ਜਲੂਸ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ’ਤੇ ਲਾਠੀਆਂ ਚਲਵਾਈਆਂ ਤੇ ਖਿੱਚਧੂਹ ਕਰਵਾਈ।
ਇਥੇ ਮੁਹੱਰਮ ਦੇ ਜਲੂਸ ਦੀ ਰਿਪੋਰਟਿੰਗ ਕਰ ਰਹੇ ਪੱਤਰਕਾਰਾਂ ਦੇ ਸਮੂਹ ਨੂੰ ਮੰਗਲਵਾਰ ਨੂੰ ਪੁਲੀਸ ਨੇ ਕੁੱਟਿਆ ਅਤੇ ਲਾਠੀਚਾਰਜ ਕੀਤਾ।






