17.4 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਵੱਡੀ ਖ਼ਬਰ: ਸਾਬਕਾ DGP ਸੁਮੇਧ ਸੈਣੀ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

ਵੱਡੀ ਖ਼ਬਰ: ਸਾਬਕਾ DGP ਸੁਮੇਧ ਸੈਣੀ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

ਚੰਡੀਗੜ੍ਹ : ਸਿਪਾਹੀਆਂ ਨੂੰ ਭਰਤੀ ਕਰਾਉਣ ਦੇ ਇਕ ਭ੍ਰਿਸ਼ਟਚਾਰ ਮਾਮਲੇ ਦੇ ਵਿੱਚ ਕੱਲ ਸਾਬਕਾ ਡੀਜੀਪੀ ਸੁਮੇਧ ਸੈਣੀ ਵਿਜੀਲੈਂਸ ਸਾਹਮਣੇ ਪੇਸ਼ ਹੋਇਆ। ਇਸ ਦੌਰਾਨ ਵਿਜੀਲੈਂਸ ਨੇ ਕਰੀਬ ਚਾਰ ਘੰਟੇ ਸੈਣੀ ਤੋਂ ਪੁੱਛਗਿੱਛ ਕੀਤੀ। ਵਿਜੀਲੈਂਸ ਨੇ ਪੁੱਛਗਿਛ ਦੇ ਦੌਰਾਨ ਸੈਣੀ ਨੂੰ ਕਈ ਵਾਰ ਝਿੜਕਿਆ ਵੀ, ਪਰ ਸੈਣੀ ਦੁਆਰਾ ਜੋ ਖੁਲਾਸੇ ਕੀਤੇ ਗਏ ਉਹ ਦੱਸਿਆ ਜਾ ਰਿਹਾ ਹੈ ਕਿ ਬੇਹੱਦ ਹੀ ਹੈਰਾਨੀ ਵਾਲੇ ਸਨ।

ਭਾਵੇਂ ਹੁਣ ਤਕ ਇਹ ਗੱਲ ਉੱਭਰ ਕੇ ਸਾਹਮਣੇ ਨਹੀਂ ਆ ਸਕੀ ਕਿ ਸੈਣੀ ਦੁਆਰਾ ਸਿਪਾਹੀਆਂ ਦੀ ਭਰਤੀ ਭਰਤੀ ਦੇ ਮਾਮਲੇ ਵਿੱਚ ਕਿਸ ਕਿਸ ਸਿਆਸਤਦਾਨ ਨੂੰ ਇਸ ਮਾਮਲੇ ਵਿੱਚ ਲਪੇਟਿਆ ਹੈ, ਪਰ ਸੈਣੀ ਉਕਤ ਭ੍ਰਿਸ਼ਟ ਮਾਮਲੇ ਵਿੱਚ ਖੁਦ ਹੀ ਗ੍ਰਿਫ਼ਤਾਰ ਹੋ ਗਿਆ। ਦੱਸਣਾ ਬਣਦਾ ਹੈ ਕਿ ਕੱਲ੍ਹ ਹੀ ਕੋਰਟ ਨੇ ਸੈਣੀ ਨੂੰ ਵੱਡਾ ਝਟਕਾ ਦਿੱਤਾ ਸੀ। ਵਿਜੀਲੈਂਸ ਨੇ ਸੈਣੀ ਤੋਂ ਪੁੱਛਗਿੱਛ ਕਰਨ ਮਗਰੋਂ ਗ੍ਰਿਫ਼ਤਾਰ ਕਰ ਲਿਆ ਅਤੇ ਇਸ ਦੀ ਖਬਰ ਮੀਡੀਆ ਵਿਚ ਕਰੀਬ ਦੋ ਢਾਈ ਘੰਟੇ ਬਾਅਦ ਆਈ। ਮੀਡੀਆ ਵਾਲੇ ਵੀ ਹੈਰਾਨ ਸੀ ਕਿ ਆਖ਼ਰ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਕਿੰਜ ਹੋ ਗਈ? ਕਿਉਂਕਿ ਕੁਝ ਦਿਨ ਪਹਿਲੋਂ ਸੈਣੀ ਦੀ ਕੋਠੀ ‘ਤੇ ਜਦੋਂ ਵਿਜੀਲੈਂਸ ਅਤੇ ਪੰਜਾਬ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਤਾਂ ਲੁਕ ਛਿਪ ਕੇ ਕਿਤੇ ਭੱਜ ਗਿਆ ਸੀ, ਜਿਸ ਕਾਰਨ ਸੈਣੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਸੀ।ਖਬਰਾਂ ਦੀ ਮੰਨੀਏ ਤਾਂ ਬੀਤੇ ਕੱਲ੍ਹ ਵਿਜੀਲੈਂਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਉਨ੍ਹਾਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਸਾਬਕਾ ਡੀਜੀਪੀ ਸੈਣੀ ਵਿਜੀਲੈਂਸ ਸਾਹਮਣੇ ਪੇਸ਼ ਹੋਣ ਵਾਸਤੇ ਆਇਆ ਸੀ, ਜਿੱਥੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਹੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸੁਮੇਧ ਸੈਣੀ ਸਾਬਕਾ ਡੀਜੀਪੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਹ ਕੇਸ ਐਸਏਐਸ ਨਗਰ ਮੁਹਾਲੀ ਵਿਖੇ ਦਰਜ ਹੋਇਆ ਸੀ। ਦੱਸਣਾ ਬਣਦਾ ਹੈ ਕਿ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਵੱਡੇ ਲੀਡਰ ਵੀ ਇਸ ਸ਼ਿਕੰਜੇ ਵਿਚ ਆ ਸਕਦੇ ਹਨ। ਕਿਉਂਕਿ ਲੀਡਰਾਂ ਦੀ ਮਿਲੀਭੁਗਤ ਤੋਂ ਬਗੈਰ ਪੁਲੀਸ ਕੁਝ ਵੀ ਨਹੀਂ ਕਰਦੀ।

Today Now News

RELATED ARTICLES
- Advertisment -

POPULAR POSTS