16 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਤਾਲਿਬਾਨ ਦੇ ਰਾਜ ‘ਚ ਅਫ਼ਗਾਨਿਸਤਾਨ ਦੇ ਉਪ-ਰਾਸ਼ਟਰਪਤੀ ਨੇ ਪਾਇਆ ਖਲਾਰਾ, ਦਿੱਤਾ ਵੱਡਾ...

ਤਾਲਿਬਾਨ ਦੇ ਰਾਜ ‘ਚ ਅਫ਼ਗਾਨਿਸਤਾਨ ਦੇ ਉਪ-ਰਾਸ਼ਟਰਪਤੀ ਨੇ ਪਾਇਆ ਖਲਾਰਾ, ਦਿੱਤਾ ਵੱਡਾ ਬਿਆਨ

ਕਾਬੁਲ:

ਅਫਗਾਨਿਸਤਾਨ ਵਿਚ ਚੱਲ ਰਹੇ ਰਾਜਨੀਤਿਕ ਸੰਕਟ ਦੌਰਾਨ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਨੇ ਖੁਦ ਨੂੰ ਅਫਗਾਨਿਸਤਾਨ ਦਾ ਕਾਰਜਕਾਰੀਰਾਸ਼ਟਰਪਤੀ ਐਲਾਨਿਆ ਹੈ। ਰਾਸ਼ਟਰਪਤੀ ਅਸ਼ਰਫ ਗਨੀ ਦੀ ਸਰਕਾਰ ਵਿਚ ਉਪ-ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਸੰਵਿਧਾਨ ਅਨੁਸਾਰ ਰਾਸ਼ਟਰਪਤੀ ਦੀ ਗੈਰ ਮੌਜੂਦਗੀ, ਚਲੇ ਜਾਣ ਤੋਂ ਬਾਅਦ, ਅਸਤੀਫਾ ਜਾਂ ਮੌਤ ਦੀ ਸੂਰਤ ਵਿਚ ਉਪ ਰਾਸ਼ਟਰਪਤੀ ਕਾਰਜਕਾਰੀਰਾਸ਼ਟਰਪਤੀ ਦੀ ਜ਼ਿੰਮੇਵਾਰੀ ਨਿਭਾਉਣਗੇ।ਉਹਨਾਂ ਕਿਹਾ, “ਮੈਂ ਇਸ ਸਮੇਂ ਦੇਸ਼ ਵਿਚ ਹਾਂ ਅਤੇ ਦੇਸ਼ ਦਾ ਜਾਇਜ਼ ਕਾਰਜਕਾਰੀ ਰਾਸ਼ਟਰਪਤੀ ਹਾਂ। ਮੈਂ ਸਹਿਮਤੀ ਬਣਾਉਣ ਅਤੇ ਸਮਰਥਨ ਹਾਸਲ ਕਰਨ ਲਈ ਸਾਰੇ ਨੇਤਾਵਾਂ ਨਾਲ ਸੰਪਰਕ ਕਰ ਰਿਹਾ ਹਾਂ।

” ਇਸ ਤੋਂ ਪਹਿਲਾਂ ਉਹਨਾਂ ਨੇ ਅਫ਼ਗਾਨਿਸਤਾਨ ਅਤੇ ਤਾਲਿਬਾਨ ਬਾਰੇ ਇਕ ਹੋਰ ਟਵੀਟ ਕੀਤਾ ਸੀ। ਉਹਨਾਂ ਲਿਖਿਆ ਸੀ, “ਅਫ਼ਗਾਨਿਸਤਾਨ ਮਾਮਲੇ ‘ਤੇ ਹੁਣ ਰਾਸ਼ਟਰਪਤੀ ਜੋਅ ਬਾਇਡਨ ਨਾਲ ਬਹਿਸ ਕਰਨਾ ਬੇਕਾਰ ਹੈ। ਉਹਨਾਂ ਨੂੰ ਛੱਡ ਦਿਓ। ਸਾਨੂੰ ਅਫ਼ਗਾਨਾਂ ਨੂੰ ਇਹ ਸਾਬਿਤ ਕਰਨਾ ਹੋਵੇਗਾ ਕਿ ਅਫ਼ਗਾਨਿਸਤਾਨ, ਵਿਯਤਨਾਮ ਨਹੀਂ ਹੈ”।

Today Now News

RELATED ARTICLES
- Advertisment -

POPULAR POSTS