16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੁਤੰਤਰਤਾ ਦਿਵਸ ਮੌਕੇ ਕਿਸਾਨਾਂ ਵੱਲੋਂ ਭਗਤ - ਸਰਾਭੇ ਵਾਲੀ ਆਜ਼ਾਦੀ ਹਾਸਲ ਕਰਨ...

ਸੁਤੰਤਰਤਾ ਦਿਵਸ ਮੌਕੇ ਕਿਸਾਨਾਂ ਵੱਲੋਂ ਭਗਤ – ਸਰਾਭੇ ਵਾਲੀ ਆਜ਼ਾਦੀ ਹਾਸਲ ਕਰਨ ਦਾ ਅਹਿਦ

ਮੋਗਾ 15 ਅਗਸਤ ( ) ਦੇਸ਼ ਵਿੱਚ ਆਜ਼ਾਦੀ ਦੇ ਸਰਕਾਰੀ ਜਸ਼ਨਾਂ ਦਰਮਿਆਨ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਇੱਥੇ “ਕਿਸਾਨ ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ” ਤਹਿਤ ਮੋਟਰਸਾਈਕਲ ਮਾਰਚ ਕੀਤਾ। ਮਾਰਚ ਤੋਂ ਪਹਿਲਾਂ ਇੱਥੇ ਨੇਚਰ ਪਾਰਕ ਵਿੱਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਨਿਰਭੈ ਸਿੰਘ ਢੁੱਡੀਕੇ, ਜਸਕਰਨ ਸਿੰਘ ਸੇਖੋਂ, ਉਦੈ ਬੱਡੂਵਾਲ, ਭੁਪਿੰਦਰ ਸਿੰਘ ਦੌਲਤਪੁਰਾ, ਪ੍ਰਗਟ ਸਿੰਘ ਸਾਫੂਵਾਲਾ, ਜਗਜੀਤ ਸਿੰਘ ਧੂੜਕੋਟ, ਨਿਰਮਲ ਸਿੰਘ ਮਨਾਵਾਂ ਅਤੇ ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਕਿ ਲੋਕਾਂ ਨੂੰ ਗੁਲਾਮੀ ਤੋਂ ਛੁਟਕਾਰਾ ਦਿਵਾਉਣ ਲਈ ਸਾਡੇ ਹਜ਼ਾਰਾਂ ਦੇਸ਼ਭਗਤਾਂ ਨੇ ਅੰਗਰੇਜ਼ ਸਾਮਰਾਜੀਆਂ ਨੂੰ ਮੁਲਕ ਚੋਂ ਕੱਢਿਆ ਸੀ, ਪਰ ਆਜ਼ਾਦ ਦੇਸ਼ ਦੇ ਹੁਕਮਰਾਨਾਂ ਨੇ ਉਹਨਾਂ ਅੰਗਰੇਜ਼ਾਂ ਦੇ ਹੀ ਨਕਸ਼ੇਕਦਮਾਂ ਉੱਤੇ ਚੱਲ ਕੇ ਨਵੇਂ ਸਿਰਿਓਂ ਕਾਰਪੋਰੇਟਾਂ ਦੀ ਗੁਲਾਮੀ ਥੋਪ ਦਿੱਤੀ ਹੈ। ਅੱਜ ਆਜ਼ਾਦ ਦੇਸ਼ ਵਿੱਚ ਬੇਰੁਜ਼ਗਾਰੀ, ਨਸ਼ੇ, ਇਲਾਜ਼ ਅਤੇ ਵਿੱਦਿਆ ਦੀ ਖਸਤਾ ਹਾਲਤ ਸਮੇਤ ਕਿਸਾਨੀ ਦੀ ਤਰਸਯੋਗ ਦੁਰਦਸ਼ਾ ਕਾਰਪੋਰੇਟ ਘਰਾਣਿਆਂ ਦੀ ਗ਼ੁਲਾਮੀ ਦੇ ਸਿੱਧੇ ਸਬੂਤ ਹਨ। ਪਰ ਹੁਕਮਰਾਨਾਂ ਵੱਲੋਂ ਥੋਪੀ ਗ਼ੁਲਾਮੀ ਸਾਨੂੰ ਪ੍ਰਵਾਨ ਨਹੀਂ, ਅਸੀਂ ਕਾਰਪੋਰੇਟਾਂ ਦੇ ਜੰਜਾਲ ‘ਚੋਂ ਦੇਸ਼ ਆਜ਼ਾਦ ਕਰਵਾਉਣ ਲਈ ਲੜਾਂਗੇ। ਉਹਨਾਂ ਕਿਹਾ ਕਿ ਸਾਡਾ ਨਿਸ਼ਾਨਾ ਗ਼ਦਰੀ ਬਾਬਿਆਂ, ਊਧਮ – ਭਗਤ – ਸਰਾਭਿਆਂ ਦੇ ਸੁਪਨਿਆਂ ਵਾਲੀ ਆਜ਼ਾਦੀ ਹਾਸਲ ਕਰਨਾ ਹੈ। ਇਸਦੇ ਲਈ ਯਤਨਸ਼ੀਲ ਰਹਿਣ ਦਾ ਅਸੀਂ ਅਹਿਦ ਕਰਦੇ ਹਾਂ।
ਕਿਸਾਨ ਆਗੂਆਂ ਨੇ ਕਿਹਾ ਕਿ ਸਾਡੇ 47 ਦੇ ਉਜਾੜੇ ਦਾ ਦਰਦ ਅਜੇ ਮਿਟਿਆ ਨਹੀਂ, ਕੇਂਦਰ ਸਰਕਾਰ ਉਸ ਤੋਂ ਵੀ ਵੱਡੇ ਉਜਾੜੇ ਦੀ ਯੋਜਨਾ ਤਹਿਤ ਕਾਲੇ ਕਾਨੂੰਨ ਲੈ ਆਈ ਹੈ। ਆਗੂਆਂ ਨੇ ਲੋਕਾਂ ਨੂੰ ਕਿਹਾ ਕਿ ਉੱਨੀ ਸੌ ਸੰਤਾਲੀ ਦੀ ਵੰਡ ਤੋਂ ਬਾਅਦ ਤਾਂ ਫਿਰ ਲੋਕਾਂ ਨੇ ਜੀਅ ਜਾਨ ਲਾ ਕੇ ਆਪਣੀ ਰੋਟੀ ਪੱਕਦੀ ਕਰ ਲਈ, ਪਰ ਕੇਂਦਰ ਵੱਲੋਂ ਹੁਣ ਕੀਤੇ ਹੱਲੇ ਨੇ ਕਿਸੇ ਕੋਲ ਰੋਟੀ ਨਹੀਂ ਰਹਿਣ ਦੇਣੀ। ਸਾਨੂੰ ਇਸੇ ਲਈ ਕੇਂਦਰ ਨਾਲ ਲੜਾਈ ਵਿੱਚ ਆਪਣੀ ਪੂਰੀ ਤਾਕਤ ਝੋਕਣੀ ਹੈ।
ਇਸ ਮੌਕੇ ਲੋਕਾਂ ਨੇ ਖੜੇ ਹੋ ਕੇ 47 ਦੇ ਕਤਲੇਆਮ ਅਤੇ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਯਾਦ ਕੀਤਾ। ਨੇਚਰ ਪਾਰਕ ਤੋਂ ਸ਼ੁਰੂ ਹੋਏ ਇਸ ਮਾਰਚ ਵਿੱਚ ਸ਼ਾਮਲ ਲੋਕਾਂ ਨੇ ਖੇਤੀ ਅੰਦੋਲਨ ਨਾਲ ਸਬੰਧਤ ਝੰਡੇ ਅਤੇ ਬੈਨਰ ਚੁੱਕੇ ਹੋਏ ਸਨ। ਮਾਰਚ ਦੀ ਸਮਾਪਤੀ ਡੀਸੀ ਦਫ਼ਤਰ ਅੱਗੇ ਜਾ ਕੇ ਕੀਤੀ ਗਈ।
ਇਸ ਮੌਕੇ ਦਰਸ਼ਨ ਸਿੰਘ ਰੌਲੀ, ਬੂਟਾ ਸਿੰਘ ਤਖਾਣਵੱਧ, ਕਰਮਵੀਰ ਕੌਰ ਬੱਧਣੀ, ਛਿੰਦਰਪਾਲ ਕੌਰ ਰੋਡੇ, ਕੁਲਵੰਤ ਸਿੰਘ ਸਰਪੰਚ ਬੱਧਣੀ ਖੁਰਦ, ਨਵਜੋਤ ਕੌਰ ਬਿਲਾਸਪੁਰ, ਜਗਵਿੰਦਰ ਕੌਰ ਰਾਜੇਆਣਾ, ਮਾਸਟਰ ਰਵਿੰਦਰ ਸਿੰਘ, ਰਾਮ ਸਿੰਘ ਮਾਣੂੰਕੇ, ਪਰਮਜੀਤ ਵਿੱਕੀ, ਸੰਦੀਪ ਕੌਰ, ਗੁਰਦਿੱਤ ਦੀਨਾ, ਸੁਰਿੰਦਰ ਕੌਰ, ਸੁਖਦੇਵ ਕੌਰ ਬੱਧਣੀ, ਐਡਵੋਕੇਟ ਪਵਨਦੀਪ ਕੌਰ ਧਾਲੀਵਾਲ, ਗੁਰਪ੍ਰੀਤ ਕੌਰ ਵੈਰੋਕੇ, ਕੇਵਲ ਸਿੰਘ ਰਾਊਕੇ, ਨਵਕਿਰਨ ਕੌਰ ਧਾਲੀਵਾਲ, ਚਰਨਜੀਤ ਕੌਰ, ਨਿਰਮਲ ਸਿੰਘ ਕਲੀਏਵਾਲਾ, ਸੂਰਤ ਸਿੰਘ ਕਾਦਰਵਾਲਾ, ਭੋਲਾ ਸਿੰਘ ਪੰਡੋਰੀ, ਲਖਵਿੰਦਰ ਸਿੰਘ ਸੰਧੂ, ਗੁਰਭਿੰਦਰ ਸਿੰਘ ਕਾਹਨ ਸਿੰਘ ਵਾਲਾ, ਸੁਖਦੇਵ ਸਿੰਘ ਦਾਰਾਪੁਰ, ਗੁਰਦੌਰ ਸਿੰਘ ਦੌਲਤਪੁਰਾ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ ਰੌਲੀ, ਸੁਰਿੰਦਰ ਸਿੰਘ ਚੋਟੀਆਂ, ਪਰਮਜੀਤ ਸਿੰਘ ਬੱਡੂਵਾਲ, ਮੰਗਲ ਸਿੰਘ ਭੌਰਾ, ਚਮਕੌਰ ਸਿੰਘ ਬੱਧਣੀ ਖ਼ੁਰਦ, ਜਗਰੂਪ ਸਿੰਘ ਪੰਜਗਰਾਈਂ, ਚਮਕੌਰ ਸਿੰਘ ਝੰਡੇਆਣਾ, ਤੀਰਥ ਸਿੰਘ ਘੱਲਕਲਾਂ, ਜਸਵੰਤ ਸਿੰਘ ਮੰਗੇਵਾਲਾ, ਜਸਵਿੰਦਰ ਸਿੰਘ ਡਾਲਾ, ਸੁਖਦੇਵ ਭੋਲਾ, ਨਵਦੀਪ ਨਵੀ, ਮਨਪ੍ਰੀਤ ਮਨੀ, ਹਰਪ੍ਰੀਤ ਧਾਲੀਵਾਲ, ਚਮਕੌਰ ਸਿੰਘ ਰੋਡੇ, ਜਸਮੇਲ ਸਿੰਘ, ਜਤਿੰਦਰ ਸਿੰਘ, ਮੋਹਲਾ ਸਿੰਘ, ਜਗਵਿੰਦਰ ਸਿੰਘ ਕਾਕਾ ਅਤੇ ਸੁਖਜਿੰਦਰ ਮਹੇਸਰੀ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS