
ਬਰਨਾਲਾ 14 , ਅਗਸਤ/ਕਰਨਪ੍ਰੀਤ ਧੰਦਰਾਲ /ਕਾਂਗਰਸ ਹਾਈ ਕਮਾਨ ਚ ਵੱਡੀ ਪੁਹੰਚ ਰੱਖਣ ਤੇ ਹਲਕੇ ਦੇ ਲੋਕਾਂ ਦੇ ਦੁੱਖ ਸੁਖ ਚ ਇੱਕੋ ਜੇਹਾ ਸੰਤੁਲਨ ਰੱਖਣ ਵਾਲੇ ਕੇਵਲ ਢਿੱਲੋਂ ਪ੍ਰਤੀ ਲੋਕ ਧਾਰਨਾ ਮਸ਼ਹੂਰ ਹੈ ਕਿ ਜਿਹੋ ਜੇਹਾ ਢਿੱਲੋਂ ਅੰਦਰੋਂ ਹੈ ਓਹੇ ਜੇਹਾ ਬਾਹਰੋਂ ਇਨਸਾਨ ਹੈ ਜਿਸ ਤਹਿਤ ਪਿਛਲੇ 17 ਕੁ ਸਾਲਾਂ ਤੋਂ ਪੰਜਾਬ ਦੀ ਰਾਜਨੀਤੀ ਦੇ ਨਾਲ ਨਾਲ ਬਰਨਾਲਾ ਦੀ ਰਾਜਨੀਤੀ ਚ ਇਤਹਾਸਿਕ ਬਦਲਾਓ ਲਿਆਉਂਦਿਆਂ ਕਾਂਗਰਸ ਪਾਰਟੀ ਦੇ ਵਾਈਸ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਪੰਜਾਬ ਦੇ ਮੁੱਖਮੰਤਰੀ ਦੀ ਨੇੜਤਾ ਸਦਕਾ ਪੰਜਾਬ ਦੇ ਵੱਡੇ ਵੱਡੇ ਮੰਤਰੀਆਂ ਦੇ ਬਰਾਬਰ ਹਲਕੇ ਦੇ ਵਿਕਾਸ ਲਈ ਕਰੋੜਾਂ ਚ ਗਰਾਂਟਾਂ ਲਿਆ ਕੇ ਹਲਕੇ ਦੇ ਲੋਕਾਂ ਦੀਆਂ ਅੱਖਾਂ ਖੋਲ ਕੇ ਰੱਖ ਦਿੱਤੀਆਂ ਕਾਂਗਰਸ ਪਾਰਟੀ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਦੋਲਤ ਹਲਕੇ ਦੀਆਂ ਲੱਖਾਂ ਦੀਆਂ ਗਰਾਂਟਾਂ ਕਰੋੜਾਂ ਚ ਤਬਦੀਲ ਹੋਈਆਂ ! ਵੱਡੇ ਵੱਡੇ ਫਲਾਈ ਓਵਰ,ਅੰਡਰ ਬ੍ਰਿਜ,ਸੜਕਾਂ,ਇੰਟਰਲੋਕਿੰਗ ਟਾਈਲਾਂ,ਤਕਨੀਕੀ ਸੀਵਰੇਜ ਸਦਕਾ ਜਿੱਥੇ ਪੰਜਾਬ ਦੇ ਵੱਡੇ ਸ਼ਹਿਰਾਂ ਚ ਵਾਰਿਸ ਦਾ ਪਾਣੀ ਰੂਕੀਆ ਬਰਨਾਲਾ ਚ ਥੋੜੇ ਸਮੇ ਚ ਹੀ ਨਿਕਾਸ ਹੋਇਆ ਜਿਹੜੀ ਸਿਰਫ ਤੇ ਸਿਰਫ ਕੇਵਲ ਢਿੱਲੋਂ ਦੀ ਹਲਕੇ ਦੇ ਵਿਕਾਸ ਲਈ ਪਾਕ ਤੇ ਪਵਿੱਤਰ ਸੋਚ ਹੈ ! ਜਦੋਂ ਕਿ ਲੋਕ ਸਭਾ ਹਲਕਾ ਸਂਗਰੂਰ ,ਬਰਨਾਲੇ ਤੋਂ ਜਿੱਤਿਆ ਐਮ ਪੀ 5 ਸਾਲਾਂ ਚ ਐਮ ਪੀ ਚੋਣ ਫੰਡ ਚੋਂ 25 ਕਰੋੜ ਦੀ ਰਾਸ਼ੀ ਚੋਂ ਕਾਣੀ ਕੋਡੀ ਨਹੀਂ ਲਈ ਕੇ ਆਇਆ,ਸਿਰਫ ਚੁਟਕਲਿਆਂ ਤੇ ਤਾੜੀਆਂ ਨਾ ਮਾਰੀਆਂ ਜਾਣ ਹਲਕੇ ਦੇ ਵੋਟਰਾਂ ਨੂੰ ਹੱਕ ਹੈ ਕਿ ਉਹ ਪੁੱਛਣ ਕਿ ਸਾਡੇ ਹਲਕੇ ਦਾ ਹਿੱਸਾ ਕਿੱਧਰ ਗਿਆ !
,
ਹਲਕੇ ਦੇ ਵਿਕਾਸ ਅਤੇ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਖੁੱਲ ਕੇ ਹੋਈ ਗੱਲਬਾਤ ਤਹਿਤ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕੇ ਬਰਨਾਲੇ ਦੇ ਲੋਕਾਂ ਦੇ ਤਕੜੇ ਸਾਥ ਤੇ ਵਿਕਾਸ ਤਹਿਤ ਤੇ ਬਰਨਾਲੇ ਜਿਲੇ ਤੇ ਅਕਾਲੀ ਦਲ ਦਾ ਕਬਜ਼ੇ ਨੂੰ ਤੋੜ ਕੇ ਪਹਿਲੀ ਵਾਰ ਬਰਨਾਲੇ ਦਾ 56 ਸਾਲਾਂ ਦਾ ਖੋਇਆ ਜਿਲੇ ਦਾ ਰੁਤਬਾ ਵਾਪਿਸ ਦਵਾ ਕੇ 2006 ਚ ਜਿਲਾ ਬਣਾਇਆ ਅਫਸਰਸਾਹੀ ਤੇ ਲਗਾਮ ਕੱਸ ਕੇ ਲੋਕਾਂ ਨੂੰ ਇਨਸਾਫ ਤੇ ਉਹਨਾਂ ਕੰਮਾਂ ਕਾਰਾਂ ਨੂੰ ਪਹਿਲ ਦੇਣ ਲਈ ਟੀਮਾਂ ਦਾ ਗਠਨ ਕੀਤਾ ਬਰਨਾਲੇ ਦੀਆਂ ਸਮੱਸਿਆਂਆਵਾਂ ਨੂੰ ਦੇਖਦਿਆਂ ਪੂਰੇ 6 ਸਾਲ ਬਿਨਾ ਐਮ. ਐਲ. ਏ ਹੁੰਦਿਆਂ , ਬਰਨਾਲ਼ਾ ਲੁਧਿਆਣਾ ਸੜਕ ਬਣਵਾਈ, ਖੇਤੀ ਸੈਕਟਰ ਲਈ ਵੱਡੀ ਗਿਣਤੀ ਚ ਬਿਜਲੀ ਟਰਾਂਸਫਾਰਮਰ, ਤੇ ਕਰੋੜਾਂ ਦੀਆਂ ਗਰਾਂਟਾਂ ਮੰਜੂਰ ਕਾਰਵਾਈਆਂ ਸੁਪ੍ਰਸਪੇਸ਼ਲਟੀ ਹਸਪਤਾਲ ਪਾਸ ਕਰਵਾਉਣਾ ਸਾਡੀ ਵੱਡੀ ਪ੍ਰਾਪਤੀ ਹੈ !2007 ਵਿਚ ਪਹਿਲੀ ਵਾਰ ਕੇਵਲ ਢਿੱਲੋਂ ਨੇ ਅਕਾਲੀ ਦਲ ਦੇ ਮਲਕੀਤ ਕੀਤੂ ਨੂੰ ਹਰਾਇਆ। । ਦੂਜੀ ਵਾਰ ਸਾਲ 2012 ਵਿਚ ਜਿੱਤ ਦਰਜ ਕੀਤੀ! ਉਹਨਾਂ ਕਿਹਾ 2022 ਦਾ ਵਿਧਾਨ ਸਭਾ ਚੋਣਾਂ ਦਾ ਕਿਲਾ ਸਰ ਕਰਨ ਹਰ ਕਾਂਗਰਸੀ ਵਰਕਰ ਖੁਦ ਕੇਵਲ ਢਿੱਲੋਂ ਬਣ ਕੇ ਦਿਨ ਰਾਤ ਡੱਟ ਜਾਵੇ ਤਾਂ ਜੋ ਅਗਲੀ 2022 ਚ ਬਨਣ ਜਾ ਰਹੀ ਕਾਂਗਰਸ ਸਰਕਾਰ ਤੋਂ ਬਰਨਾਲੇ ਦਾ ਦੁੱਗਣਾ ਵਿਕਾਸ ਕਰਵਾਇਆ ਜਾਵੇ !
ਕਾਂਗਰਸ ਪਾਰਟੀ ਦੇ ਵਰਕਰਾਂ ਚ ਕੋਈ ਫੁੱਟ ਨਹੀਂ ਪਾਰਟੀ ਦੇ ਏਜੰਡੇ ਤੇ ਸਾਰੇ ਇੱਕੋ ਹਾਂ ਉਹਨਾਂ ਕਿਹਾ ਕਿ ਕੇਵਲ ਢਿੱਲੋਂ ਦਾ ਕਿਸੇ ਵੀ ਆਗੂ ਵਰਕਰ ਨਾਲ ਕੋਈ ਮਨਮੁਟਾਵ ਨਹੀਂ ਰਿਹਾ ਨਾ ਹੀ ਕੇਵਲ ਢਿੱਲੋਂ ਨੇ ਨਾਂ ਕਦੇ ਕੋਈ ਭ੍ਰਿਸ਼ਟਾਚਾਰ ਕੀਤਾ,ਨਾਂ ਹੀ ਝੂਠੇ ਪਰਚਿਆਂ ਦੀ ਰਾਜਨੀਤੀ ਕੀਤੀ ਆਗੂਆਂ ਵਰਕਰਾਂ ਚ ਭਾਵੇਂ ਕੁੱਜ ਆਪਣੇ ਹੀ ਮਾੜੇ ਮੋਟੇ ਗੁੱਸੇ ਗਿਲਿਆਂ ਨੂੰ ਅਧਾਰ ਬਣਾ ਕੇ ਕਾਂਗਰਸ ਪ੍ਰਤੀ ਜਹਿਰ ਉਗਲਣ ਵਾਲੇ ਕਾਂਗਰਸ ਪਾਰਟੀ ਦੇ ਹਿਤੈਸ਼ੀ ਨੀ ਹੋ ਸਕਦੇ ਅੱਜ ਕਾਂਗਰਸ ਦੀ ਸਰਕਾਰ ਸਦਕਾ ਹੀ ਹਰ ਕਾਂਗਰਸੀ ਹਿੱਕ ਕੱਢ ਕੇ ਤੁਰਦਾ ਹੈ ! ਜੇ ਕਿਸੇ ਨੂੰ ਕੋਈ ਵੀ ਸਮੱਸਿਆ ਹੈ ਮੈਂ ਖੁਦ ਹਫਤੇ ਚ 2 ਵਾਰ ਹਲਕੇ ਦੇ ਲੋੱਕਾਂ ਨੂੰ ਮਿਲਦਾ ਹਾਂ ਹਲਕੇ ਦੇ ਕੱਮਾਂ ਕਾਰਣ ਲਈ 24 ਘੰਟੇ ਕੋਠੀ ਚ ਸਟਾਫ਼ ਮੌਜੂਦ ਹੈ! ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਹਰ ਆਗੂ ਵਰਕਰ ਹੁਣੇ ਤੋਂ ਆਪਣੇ ਆਪ ਨੂੰ ਕੇਵਲ ਢਿੱਲੋਂ ਬਣ ਕੇ ਪਾਰਟੀ ਦਾ ਝੰਡਾ ਬੁਲੰਦ ਜਿਸ ਨੂੰ ਲੈ ਕੇ ਅੱਜ ਹਰੇਕ ਦੀ ਜੁਬਾਨ ਤੇ ਕੇਵਲ ਢਿੱਲੋਂ,.ਕੇਵਲ ਢਿੱਲੋਂ ਨਾਮ ਆਉਣਾ ਸੁਵਾਵਿਕ ਹੈ !





