17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵਿਧਾਇਕ ਹਰਜੋਤ ਕਮਲ ਨੇ ਕਮਿਊਨਿਟੀ ਹਾਲ ਦਾ ਰੱਖਿਆ ਨੀਂਹ ਪੱਥਰ

ਵਿਧਾਇਕ ਹਰਜੋਤ ਕਮਲ ਨੇ ਕਮਿਊਨਿਟੀ ਹਾਲ ਦਾ ਰੱਖਿਆ ਨੀਂਹ ਪੱਥਰ

ਮੋਗਾ (ਹੈੱਪੀ ਢੰਡ)ਸ਼ਹਿਰ ਦੇ ਲੋਕਾਂ ਦੀ ਮੰਗ ਨੂੰ ਉਸ ਵੱਲ ਬੂਰ ਪਿਆ ਜਦੋਂ ਵਿਧਾਇਕ ਡਾ. ਹਰਜੋਤ ਕਮਲ ਨੇ ਨਗਰ ਨਿਗਮ ਦੇ ਵੇਹੜੇ ਵਿਚ ਕਮਿਊਨਟੀ ਹਾਲ ਦਾ ਨੀਂਹ ਪੱਥਰ ਰੱਖ ਕੇ ਸ਼ਹਿਰ ਵਾਸੀਆਂ ਨੂੰ ਨਵੀਂ ਸੌਗਾਤ ਦੇਣ ਦਾ ਆਗਾਜ਼ ਕੀਤਾ। ਨੀਰ ਪੱਥਰ ਰੱਖਣ ਦੀਆਂ ਰਸਮਾਂ ਮੌਕੇ ਵਿਧਾਇਕ ਡਾ. ਹਰਜੋਤ ਕਮਲ ਨਾਲ ਮੇਅਰ ਨੀਤਿਕਾ ਤੱਲਾ, ਨਿਗਮ ਦੇ ਕਮਿਸ਼ਨਰ ਸੁਰਿੰਦਰ ਸਿੰਘ, ਡਿਪਟੀ ਮੇਅਰ ਅਸ਼ੋਕ ਧਮੀਜਾ, ਪ੍ਰਧਾਨ ਨਵੀਨ ਸਿੰਗਲਾ, ਦੇਵਿੰਦਰ ਰਣੀਆਂ ਅਤੇ ਸਿਟੀ ਪ੍ਰਧਾਨ ਜਤਿੰਦਰ ਅਰੋੜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਵਿਧਾਇਕ ਡਾ ਹਰਜੋਤ ਕਮਲ ਨੇ ਆਖਿਆ ਕਿ ਮੋਗਾ ਨੂੰ ਨਮੂਨੇ ਦਾ ਹਲਕਾ ਬਣਾਉਣ ਲਈ ਜਿਨੀਆਂ ਬੁਨਿਆਦੀ ਸਹੂਲਤਾਂ ਸ਼ਹਿਰ ਵਾਸੀਆਂ ਨੂੰ ਮਿਲਣੀਆਂ ਚਾਹੀਦੀਆਂ ਹਨ, ਉਹਨਾਂ ਵਿਚ ਇਕ ਕਮਿਊਨਟੀ ਹਾਲ ਵੀ ਸੀ ਜਿਸ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ। ਉਹਨਾਂ ਆਖਿਆ ਕਿ ਉਹਨਾਂ ਨੂੰ ਮੋਗਾ ਵਾਸੀਆਂ ਦੀ ਜ਼ਰੂਰਤ ਨੂੰ ਧਿਆਨ ਵਿਚ ਰੱਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਕਮਿਊਨਟੀ ਹਾਲ ਦੀ ਇਹ ਮੰਗ ਰੱਖੀ ਸੀ ਜਿਸ ‘ਤੇ ਉਹਨਾਂ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ
ਮੀਡੀਆ ਕਰਮੀਆਂ ਲਈ ਦਫਤਰ, ਰਸੋਈ ਅਤੇ ਬਾਥਰੂਮ ਉਸਾਰੇ ਜਾਣਗੇ। ਡਾ: ਹਰਜੋਤ ਕਮਲ ਨੇ ਆਖਿਆ ਕਿ ਇਸ ਕਮਿਊਨਟੀ ਹਾਲ ਦਾ ਮੱਧ ਵਰਗ ਦੇ ਲੋਕਾਂ ਨੂੰ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਉਹਨਾਂ ਨੂੰ ਵੱਡੇ ਪੈਲਸਾਂ ਜਾਂ ਹੋਟਲਾਂ ਦਾ ਖਰਚਾ ਕਰਨਾ ਔਖਾ ਹੁੰਦਾ ਹੈ ਇਸ ਲਈ ਉਹ ਆਪਣੇ ਖਾਸ ਸਮਾਗਮਾਂ ਨੂੰ ਇਥੇ ਕਰ ਸਕਣਗੇ। ਉਹਨਾਂ ਆਖਿਆ ਕਿ ਇਹ ਹਾਲ ਪਹਿਲਾਂ ਰੀਗਲ ਸਿਨਮੇ ਵਾਲੀ ਜਗ੍ਹਾ ਤੋਂ ਤਾਮੀਰ ਕੀਤਾ ਜਾਣਾ ਸੀ ਪਰ ਹੁਣ ਸ਼ਹਿਰ ਵਾਸੀਆਂ ਦੀ ਸਹੂਲਤ ਨੂੰ ਮੁਖ ਰੱਖ ਕੇ ਨਿਗਮ ਅੰਦਰ ਉਸਾਰਿਆ ਜਾ ਰਿਹਾ ਹੈ। ਇਸ ਉਦਘਾਟਨੀ ਸਮਾਗਮ ਮੌਕੇ ਦੀਪਕ ਭੱਲਾ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਡਕੇ, ਚੇਅਰਮੈਨ ਦੀ ਬਰਾੜ, ਚੇਅਰਮੈਨ ਗਗੀ ਦੌਧਰੀਆ, ਉਪ ਚੇਅਰਮੈਨ ਸੀਰਾ ਲੰਡੇਕੋ, ਸੁਰਿੰਦਰ ਬਾਵਾ ਪ੍ਰਧਾਨ ਯੂਨੀਵਰਸਲ ਹਿਊਮਨ ਰਾਈਟਸ, ਕੌਂਸਲਰ ਵਿਜੇ ਅਰੋੜਾ, ਕੌਂਸਲਰ ਪ੍ਰਵੀਨ ਮੱਕੜ, ਕੌਂਸਲਰ ਬੂਟਾ ਸਿੰਘ ਪ੍ਰਧਾਨ ਟਰਾਲੀ ਯੂਨੀਅਨ, ਕੌਂਸਲਰ ਸਾਹਿਲ ਗਰਗ, ਕੌਂਸਲਰ ਸ਼ਿੰਦਾ ਬਰਾੜ, ਕੌਂਸਲਰ ਲੱਖਾ ਦੁੱਨੇਕੇ, ਕੁਲਦੀਪ ਖੁਸੀਆਂ, ਗੁੱਲੂ ਆਹਲੂਵਾਲੀਆ, ਕੌਂਸਲਰ ਕੁਲਵਿੰਦਰ ਸਿੰਘ ਹਾਜ਼ਰ ਸਨ।
ਵੱਲੋਂ ਕਮਿਊਨਟੀ ਹਾਲ ਲਈ ਪ੍ਰਵਾਨਗੀ ਦੇ ਨਾਲ ਨਾਲ ਇਸ ਦੀ ਉਸਾਰੀ ਲਈ ਫ਼ੰਡ ਵੀ ਮੁਹੱਈਆ ਕਰਵਾਏ ਇਸ ਮੌਕੇ ਵਿਧਾਇਕ ਡਾ ਹਰਜੋਤ ਕਮਲ ਨੇ ਆਖਿਆ ਕਿ ਇਸ ਕਮਿਊਨਟੀ ਹਾਲ ਦੀ ਮੁਕੰਮਲਤਾ ਤੋਂ ਬਾਅਦ ਸ਼ਹਿਰ ਦੇ ਲੋਕ ਇਸ ਜਗਹ ‘ਤੇ ਕੋਈ ਵੀ ਸੰਮੇਲਨ ਤੇ ਜਾਂ ਹੋਰ ਕੋਈ ਸਮਾਗਮ ਕਰ ਸਕਿਆ ਕਰਨਗੇ। ਵਿਧਾਇਕ ਡਾ. ਹਰਜੋਤ ਕਮਲ ਨੇ ਆਖਿਆ ਕਿ 4.16 ਕਰੋੜ ਦੀ ਰਾਸ਼ੀ ਨਾਲ ਬਣਨ ਵਾਲੇ ਇਸ ਪ੍ਰੋਜੈਕਟ ਦਾ
ਕੰਨਟਰੈਕਟ ਪ੍ਰਵੀਨ ਸਹਿਗਲ ਨੂੰ ਦਿੱਤਾ ਗਿਆ ਹੈ ਜੋ ਇਸ ਪ੍ਰੋਜੈਕਟ ਨੂੰ 12 ਮਹੀਨਿਆਂ ਵਿਚ ਮੁਕੰਮਲ ਕਰਕੇ ਸ਼ਹਿਰ ਵਾਸੀਆਂ ਨੂੰ ਸੌਂਪਣਗੇ। ਉਹਨਾਂ ਦੱਸਿਆ ਇਸ ਕਮਿਊਨਟੀ ਹਾਲ ਦੀ ਬੇਸਮੈਂਟ ਤੋਂ ਇਲਾਵਾ 2 ਮੰਜ਼ਿਲਾ ਹੋਣਗੀਆ ਜਿੱਥੇ ਇਕੋ ਸਮੇਂ ਵਿਚ ਇਕ ਤੋਂ ਜ਼ਿਆਦਾ ਪ੍ਰੋਗਰਾਮ ਵੀ ਕੀਤੇ ਜਾ ਸਕਣਗੇ। ਇਕ ਸਾਲ ਵਿਚ ਮੁਕੰਮਲ ਹੋਣ ਵਾਲੇ ਇਸ ਕਮਿਊਨਟੀ ਹਾਲ ਵਿਚ ਲਾਇਬ੍ਰੇਰੀ, ਸੀਨੀਅਰ ਸਿਟੀਜ਼ਨ ਲਈ ਕਮਰਾ,

Today Now News

RELATED ARTICLES
- Advertisment -

POPULAR POSTS