17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਬਰੀਵਾਲਾ ਦੀ ਹੰਗਾਮੀ ਮੀਟਿੰਗ

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਬਰੀਵਾਲਾ ਦੀ ਹੰਗਾਮੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ ( ਅਨਮੋਲ ਸਿੰਘ ਵੜਿੰਗ )
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਬਰੀਵਾਲਾ ਦੀ ਹੰਗਾਮੀ ਮੀਟਿੰਗ ਬਲਾਕ ਬਰੀਵਾਲਾ ਦੇ ਪ੍ਰਧਾਨ ਖੁਸ਼ਵੰਤ ਸਿੰਘ ਬਾਹਲਾ ਦੀ ਰਹਿਨੁਮਾਈ ਹੇਠ ਪਿੰਡ ਵੜਿੰਗ ਦੇ ਟੋਲ ਪਲਾਜ਼ਾ ਤੇ ਹੋਈ ।ਜਿਸ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸੁਖਦੇਵ ਸਿੰਘ ਬੂੜਾ ਗੁੱਜਰ ਵਿਸੇਸ ਤੋਰ ਤੇ ਪਹੁੰਚੇ ਇਸ ਸਮੇ ਵੱਖ ਵੱਖ ਪਿੰਡਾਂ ਦੇ ਕਿਸਾਨ ਆਗੂ ਮੌਜੂਦ ਸਨ।ਇਸ ਸਮੇ ਕਿਸਾਨ ਆਗੂਆਂ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਆਰਡੀਨੈਂਸ ਜੋ ਕਿਸਾਨਾਂ ਲਈ ਮੌਤ ਦੇ ਵਾਰੰਟ ਹਨ ਅਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਲੰਮਾ ਸੰਘਰਸ਼ ਚੱਲ ਰਿਹਾ ਹੈ ਅਤੇ ਸਾਨੂੰ ਸਭ ਨੂੰ ਇਸ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ ਤਾਂ ਜੋ ਇਸ ਗੂੰਗੀ ਬੋਲੀ ਸਰਕਾਰ ਨੂੰ ਜਗਾਇਆ ਜਾ ਸਕੇ ।ਇਸ ਸਮੇ ਉਹਨਾਂ ਕਿਹਾ ਕਿ ਜਿਹਨਾਂ ਸਮਾਂ ਖੇਤੀ ਆਰਡੀਨੈਂਸ ਬਿੱਲ ਰੱਦ ਨਹੀ ਕੀਤੇ ਜਾਦੇ ਹਨ ਉਹਨਾ ਸਮੇਂ ਤੱਕ ਇਹ ਸੰਘਰਸ਼ ਚੱਲਦਾ ਰਹੇਗਾ ਅਤੇ ਇਸ ਸੰਘਰਸ਼ ਨੂੰ ਹੋਰ ਵੀ ਮਜਬੂਤ ਕੀਤਾ ਜਾਵੇਗਾ।ਇਸ ਸਮੇ ਜਿਲਾ ਪ੍ਰਧਾਨ ਸੁਖਦੇਵ ਸਿੰਘ ਬੂੜਾ ਗੁੱਜਰ ਨੇ ਕਿਹਾ ਕਿ ਜਿਹਨਾਂ ਸਮਾਂ ਵੋਟਾਂ ਨਹੀ ਆਉਦੀਆ ਉਹਨਾ ਸਮਾ ਕੋਈ ਵੀ ਸਿਆਸੀ ਲੀਡਰ ਪਿੰਡਾਂ ਵਿੱਚ ਨਾ ਆਉਣ ਜੇਕਰ ਫਿਰ ਵੀ ਆਉਦੇ ਹਨ ਤਾ ਉਹਨਾ ਦਾ ਵਿਰੋਧ ਕੀਤਾ ਜਾਵੇਗਾ । ਇਸ ਸਮੇਂ ਗੁਰਦੀਪ ਸਿੰਘ ਹਰੀਕੇ ਕਲਾਂ ,ਪ੍ਰਤਾਪ ਸਿੰਘ ਵੱਟੂ,ਮੁਖਤਿਆਰ ਸਿੰਘ ਜਨ ਸਕੱਤਰ, ਹਰਦਿਆਲ ਸਿੰਘ ਫੋਜੀ , ਜਗਦੀਸ਼ ਸਿੰਘ ਜੰਡੋਕੇ, ਜਸਬੀਰ ਸਿੰਘ ਮਰਾੜ੍ਹ, ਜਸਵੀਰ ਸਿੰਘ ਵੱਟੂ,ਗੁਰਪ੍ਰੀਤਸਿੰਘ ਜੰਮੂਆਣਾ, ਗੁਰਤੇਜ ਸਿੰਘ ਹਰਾਜ, ਇਕਬਾਲ ਸਿੰਘ ਚੜੇਵਾਨ, ਸੁਖਜਿੰਦਰ ਸਿੰਘ ਸਰਾਏਨਾਗਾ,ਦਰਸਨ ਸਿੰਘ ਵੜਿੰਗ, ਬਲਦੇਵ ਸਿੰਘ ਹਰੀਕੇ ਕਲਾਂ, ਜਸਪਾਲ ਸਿੰਘ ਚੱਕ ਗਾਧਾ ਸਿੰਘ ਵਾਲਾ , ਜਸਕਰਨ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ ।

Today Now News

RELATED ARTICLES
- Advertisment -

POPULAR POSTS