
ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੀ ਧੀ ਅਦਾਕਾਰਾ ਸਾਰਾ ਅਲੀ ਖ਼ਾਨ12 ਅਗਸਤ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ ਸਾਲ 1995 ਵਿਚ ਬਾਲੀਵੁੱਡ ਦੇ ਪਟੌਦੀ ਪਰਿਵਾਰ ਵਿਚ ਹੋਇਆ ਸੀ। ਸਾਰਾ ਅਲੀ ਖ਼ਾਨ ਸੈਫ ਅਲੀ ਖ਼ਾਨਦੀ ਪਹਿਲੀ ਪਤਨੀ ਅਦਾਕਾਰਾ ਅੰਮ੍ਰਿਤਾ ਸਿੰਘ ਦੀ ਧੀ ਹੈ। ਸਾਰਾ ਨੂੰ ਬਾਲੀਵੁੱਡ ਵਿਚ ਕਦਮ ਰੱਖੇ ਜ਼ਿਆਦਾ ਸਮਾਂ ਨਹੀਂ ਹੋਇਆ ਹੈ, ਪਰ ਉਹ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ।





