
ਦੁੱਖ ਤਾਂ ਇਸ ਗੱਲ ਦਾ ਹੈ
ਜੱਦ ਕਿਸੇ ਨੂੰ ਦਿਲ ਤੋਂ
ਮੁੱਹਬਤ ਕਰਦੇ ਹਾਂ
ਅਚਾਨਕ ਜੱਦ ਉਹ ਬਦਲ ਜਾਏ
ਦਿਲ ਤੇ ਡਾਢੀ ਸੱਟ ਵੱਜਦੀ ਹੈ
ਛੁੱਪ ਛੁੱਪ ਕੇ ਰੋਂਦੇ ਹਾਂ
ਲੱਗਦਾ ਦੁਨੀਆਂ ਵੀਰਾਨ ਹੋ ਗਈ
ਜੀਊਣ ਦੀ ਆਸ ਮੁੱਕ ਜਾਂਦੀ ਹੈ
ਜ਼ਿੰਦਾ ਲਾਸ਼ ਬਣ ਕੇ ਜਿਊਣਾ
ਲੜਖੜਾਉਣਾ , ਡਿਗਣਾ
ਆਪੇ ਉੱਠਣਾ , ਆਪੇ ਨੂੰ ਸੰਭਾਲਣਾ
ਜ਼ਾਰ ਜ਼ਾਰ ਰੋਣਾ
ਆਪੇ ਹੰਝੂ ਪੂੰਝ ਮੁਸਕਰਾਉਣਾ
ਭੁੱਖ ਨਾ ਹੋਣੀ ਜ਼ਬਰਦਸਤੀ ਖਾਣਾ
ਕਲੇਜੇ ਪੱਥਰ ਰੱਖ
ਸੱਭ ਸਹਿੰਦੇ ਰਹਿਣਾ
ਉਫ਼ ਨਾ ਕਰਨੀ
ਕਿੰਨਾ ਔਖਾ ਹੁੰਦਾ ਹੈ
ਇਹ ਸੱਭ ਬਰਦਾਸ਼ਤ ਕਰਨਾ
ਰੋਜ਼ ਹੀ ਇਕ ਨਵੀਂ ਮੌਤ ਮਰਨਾ
ਫਿਰ ਵੀ ਜਿਊਣਾ
ਇਹ ਜਿਊਣਾ ਵੀ ਕੋਈ ਜਿਊਂਣਾ ਹੁੰਦਾ ਹੈ
ਸੱਚ ਜਾਨਣਾ ਜੱਦ ਕੋਈ
ਬਦਲ ਜਾਂਦਾ ਹੈ ਤਾਂ
ਇਸ ਗੱਲ ਦਾ ਬਹੁਤ ਦੁੱਖ ਹੁੰਦਾ ਹੈ
ਦੁੱਖ ਤਾਂ ਇਸ ਗੱਲ ਦਾ ਹੈ ।
( ਰਮਿੰਦਰ ਰਮੀ )





